ਵਾਲਾਂ ਨੂੰ ਤੰਦਰੁਸਤ ਰੱਖਣ ਲਈ ਖ਼ਾਸ ਹਨ ਇਹ ਤੇਲ  

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਮੌਸਮ ਬਦਲਦੇ ਹੀ ਤੇਲ ਲਗਾਉਣਾ ਨਾ ਛੱਡੋ। ਅਪਣੇ ਵਾਲਾਂ ਦੇ ਅਨੁਸਾਰ ਤੇਲ ਲਗਾਓ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ। ਜਾਂਣਦੇ ਹਾਂ ਕਿ ਪੁਰਸ਼ਾਂ ਨੂੰ ਅਪਣੇ ਵਾਲਾਂ ਦੇ ...

Hair Style

ਮੌਸਮ ਬਦਲਦੇ ਹੀ ਤੇਲ ਲਗਾਉਣਾ ਨਾ ਛੱਡੋ। ਅਪਣੇ ਵਾਲਾਂ ਦੇ ਅਨੁਸਾਰ ਤੇਲ ਲਗਾਓ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ। ਜਾਂਣਦੇ ਹਾਂ ਕਿ ਪੁਰਸ਼ਾਂ ਨੂੰ ਅਪਣੇ ਵਾਲਾਂ ਦੇ ਅਨੁਸਾਰ ਕਿਹੜਾ ਤੇਲ ਲਗਾਉਣਾ ਚਾਹੀਦਾ ਹੈ। 

ਐਵੋਕੇਡੋ ਤੇਲ - ਇਹ ਤੇਲ ਹਲਕਾ ਹਨ ਹੈ। ਇਸ ਵਿਚ ਸ‍ਮੂਥ ਹੋਣ ਤੋਂ ਇਲਾਵਾ ਇਸ ਵਿਚ ਪੌਸ਼ਟਿਕ ਤੱਤ ਜਿਵੇਂ ਵਿਟਾਮਿਨ ਏ, ਬੀ, ਡੀ, ਈ, ਆਇਰਨ, ਐਮੀਨੋ ਐਸਿਡ ਅਤੇ ਫੋਲਿਕ ਐਸਿਡ ਮੌਜੂਦ ਹੁੰਦੇ ਹਨ। ਜੋ ਕਿ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਨਾਲ ਵਾਲ ਬਹੁਤ ਘੱਟ ਟੁੱਟਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ। 

ਨਾਰੀਅਲ ਦਾ ਤੇਲ - ਨਾਰੀਅਲ ਦਾ ਤੇਲ ਸਾਡੇ ਦੇਸ਼ ਵਿਚ ਮੁੱਖ ਤੌਰ ਤੇ ਇਸਤੇਮਾਲ ਵਿਚ ਲਿਆਂਦਾ ਜਾਂਦਾ ਹੈ। ਇਹ ਬਹੁ ਉਦੇਸ਼ੀ ਤੇਲ ਹੈ ਜੋ ਕਿ ਹਰ ਤਰ੍ਹਾਂ ਦੇ ਵਾਲਾਂ ਵਿਚ ਲਗਾਇਆ ਜਾ ਸਕਦਾ ਹੈ। ਇਹ ਵਾਲਾਂ ਦੀ ਗਰੋਥ ਵਧਾਉਣ ਦੇ ਨਾਲ ਨਾਲ ਵਾਲਾਂ ਦੀਆਂ ਜੜਾਂ ਵਿਚੋਂ ਸਿਕਰੀ ਹਟਾਉਣ ਤੋਂ ਇਲਾਵਾ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ ਚਮਕਦਾਰ ਬਣਾਉਂਦਾ ਹੈ। 

ਜੋਜੋਬਾ ਤੇਲ - ਜੋਜੋਬਾ ਤੇਲ ਸੁੱਕੇ ਅਤੇ ਡੇਮੇਜ‍, ਸਿਕਰੀ ਨਾਲ ਭਰੇ ਹੋਏ ਵਾਲਾਂ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਇਕ ਤਰ੍ਹਾਂ ਨਾਲ ਨਾਨ ਸਟਿਕੀ ਅਤੇ ਨਾਨ ਗਰੀਸੀ ਤੇਲ ਹੁੰਦਾ ਹੈ, ਇਹ ਵਾਲਾਂ ਵਿਚ ਸੀਰਮ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਵਿਚ ਮੌਜੂਦ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ ਜੋ ਵਾਲਾਂ ਦੀਆਂ ਜੜਾਂ ਵਿਚ ਅਵਸ਼ੋਸ਼ਿਤ ਹੋ ਕੇ ਜੜਾਂ ਨੂੰ ਰਿਪੇਅਰ ਕਰਨ ਦਾ ਕੰਮ ਵੀ ਕਰਦੇ ਹਨ। 

ਬਦਾਮ ਦਾ ਤੇਲ - ਜੇਕਰ ਤੁਸੀਂ ਪਤਲੇ ਵਾਲ ਅਤੇ ਵਾਲਾਂ ਦੇ ਨੁਕਸਾਨ ਤੋਂ ਗੁਜਰ ਰਹੇ ਹੋ ਤਾਂ ਇਹ ਤੇਲ ਤੁਹਾਡੇ ਲਈ ਹੈ। ਇਸ ਤੇਲ ਨੂੰ ਤੁਸੀਂ ਨੇਮੀ ਰੂਪ ਨਾਲ ਇਸ‍ਤੇਮਾਲ ਕਰਨ ਨਾਲ  ਤੁਹਾਡੇ ਵਾਲਾਂ ਦੀ ਗਰੋਥ ਜਲ‍ਦੀ ਹੋਵੋਗੀ ਕਿਓਂ ਕਿ ਇਸ ਵਿਚ ਮੌਜੂਦ ਵਿਟਾਮਿਨ ਈ ਵਾਲਾਂ ਨੂੰ ਨਰਿਸ਼ ਕਰਨ ਦੇ ਨਾਲ ਵਾਲਾਂ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਬਦਾਮ ਦਾ ਤੇਲ ਵਾਲਾਂ ਵਿਚ ਕ‍ਲੀਜਿੰਗ ਏਜੰਟ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਇਹ ਵਾਲਾਂ ਤੋਂ ਧੂਲ ਮਿੱਟੀ ਅਤੇ ਪ੍ਰਦੂਸ਼ਣ ਤੋਂ ਵੀ ਬਚਾਉਂਦਾ ਹੈ। 

ਜੈਤੂਨ ਤੇਲ - ਇਹ ਇੱ ਤਰ੍ਹਾਂ ਨਾਲ ਵਾਲਾਂ ਲਈ ਵਧੀਆ ਕੰਡੀਸ਼‍ਨਰ ਹੈ। ਇਹ ਕਦੇ ਵੀ ਵਾਲਾਂ ਵਿਚ ਕਿਸੇ ਤਰ੍ਹਾਂ ਦਾ ਐਲਰੀਜਿਕ ਰਿਐਕ‍ਸ਼ਨ ਨੂੰ ਨਹੀਂ ਵਧਾਉਂਦਾ ਹੈ। ਇਹ ਹਰ ਤਰ੍ਹਾਂ ਦੇ ਸੰਵੇਦਨਸ਼ੀਲ ਵਾਲਾਂ ਨੂੰ ਵੀ ਸੂਟ ਹੋ ਜਾਂਦਾ ਹੈ। ਇਹ ਜੜਾ ਨੂੰ ਹੈਲ‍ਦੀ ਬਣਾਏ ਰੱਖਦਾ ਹੈ। ਇਸ ਵਿਚ ਮੌਜੂਦ ਐਂਟੀ ਇਨਫਲੇਂਟਰੀ ਗੁਣ ਮੌਜੂਦ ਹੁੰਦੇ ਹਨ ਅਤੇ ਇਹ ਤੇਲ ਬਹੁਤ ਹੀ ਲਾਈਟ ਵੇਟ ਹੁੰਦਾ ਹੈ ਜੋ ਕਿ ਵਾਲਾਂ ਨੂੰ ਮਾਇਸ਼‍ਚਰਾਇਜਿੰਗ ਦਿੰਦਾ ਹੈ।