ਸਰਦੀਆਂ ਵਿਚ ਖਾਣਾ ਚਾਹੀਦਾ ਹੈ ਦਹੀਂ ਜਾ ਨਹੀਂ? ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਮੜੀ ਨੂੰ ਖ਼ੁਸ਼ਕੀ ਤੋਂ ਬਚਾਉਣ ਲਈ ਕੁਦਰਤੀ ਨਮੀ ਦੇਣ ਵਾਲੇ ਤੱਤ ਹੁੰਦੇ ਹਨ

PHOTO

 

ਮੁਹਾਲੀ: ਦਹੀਂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਕਈ ਅਜਿਹੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ। ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਦਹੀਂ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।

ਪੜ੍ਹੋ ਪੂਰੀ ਖਬਰ: ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰਾਂ ਸਾਂਝੀਆ ਕਰਨੀਆਂ ਪਈਆਂ ਮਹਿੰਗੀਆਂ, ਮਾਮਲਾ ਦਰਜ  

 

ਗਰਮੀ ਦੇ ਮੌਸਮ ਵਿਚ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਸਰਦੀਆਂ ਦੇ ਮੌਸਮ ਵਿਚ ਲੋਕ ਇਸ ਨੂੰ ਇਹ ਸੋਚ ਕੇ ਖਾਣ ਤੋਂ ਪਰਹੇਜ਼ ਕਰਦੇ ਹਨ ਕਿ ਇਸ ਨਾਲ ਉਨ੍ਹਾਂ ਨੂੰ ਜ਼ੁਕਾਮ ਅਤੇ ਖਾਂਸੀ ਹੋ ਜਾਵੇਗੀ। ਮਾਪੇ ਵੀ ਬੱਚਿਆਂ ਨੂੰ ਸਰਦੀਆਂ ਵਿਚ ਖ਼ਾਸ ਕਰ ਕੇ ਰਾਤ ਨੂੰ ਦਹੀਂ ਖਾਣ ਤੋਂ ਵਰਜਦੇ ਹਨ। ਆਉ ਜਾਣਦੇ ਹਾਂ ਸਰਦੀਆਂ ਵਿਚ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਨਹੀਂ।

ਪੜ੍ਹੋ ਪੂਰੀ ਖਬਰ: ਬ੍ਰਾਜ਼ੀਲ ਵਿਚ ਪਲਟੀ ਬੱਸ, 7 ਲੋਕਾਂ ਦੀ ਹੋਈ ਮੌਤ, 22 ਜ਼ਖਮੀ

 

ਸਰਦੀਆਂ ਵਿਚ ਦਹੀਂ ਖਾਣ ਨਾਲ ਤੁਹਾਨੂੰ ਆਰਾਮ ਮਿਲਦਾ ਹੈ। ਇਹ ਦਿਮਾਗ਼ ਵਿਚ ਟਿ੍ਰਪਟੋਫੈਨ ਨਾਮਕ ਅਮੀਨੋ ਐਸਿਡ ਛਡਦਾ ਹੈ, ਜੋ ਦਿਮਾਗ ਦੇ ਕਾਰਜਾਂ ਨੂੰ ਤੇਜ਼ ਕਰਨ ਵਿਚ ਮਦਦਗਾਰ ਹੁੰਦਾ ਹੈ। ਦਹੀਂ ਪਾਚਨ ਵਿਚ ਮਦਦ ਕਰਦਾ ਹੈ। ਇਹ ਸਰੀਰ ਵਿਚ ਸੰਤੁਲਨ ਦਾ ਪ੍ਰਬੰਧਨ ਕਰਦਾ ਹੈ, ਜੋ ਐਸਿਡ ਦੇ ਨਿਰਮਾਣ ਨੂੰ ਰੋਕਦਾ ਹੈ। ਦਹੀਂ ਐਸੀਡਿਟੀ ਨੂੰ ਰੋਕ ਕੇ ਪਾਚਨ ਵਿਚ ਬਹੁਤ ਮਦਦ ਕਰਦਾ ਹੈ।

ਪੜ੍ਹੋ ਪੂਰੀ ਖਬਰ: ਮਹਾਰਾਸ਼ਟਰ 'ਚ ਟਰੱਕ ਨਾਲ ਟਕਰਾਈ ਬੱਸ, ਚਾਰ ਲੋਕਾਂ ਦੀ ਮੌਤ, 15 ਜ਼ਖਮੀ

ਦਹੀਂ ਵਿਚ ਕਈ ਗੁਣ ਹੁੰਦੇ ਹਨ। ਇਹ ਸਿਹਤਮੰਦ ਅਤੇ ਚਮਕਦਾਰ ਚਮੜੀ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਚਮੜੀ ਨੂੰ ਖ਼ੁਸ਼ਕੀ ਤੋਂ ਬਚਾਉਣ ਲਈ ਕੁਦਰਤੀ ਨਮੀ ਦੇਣ ਵਾਲੇ ਤੱਤ ਹੁੰਦੇ ਹਨ। ਦਹੀਂ ਵਿਟਾਮਿਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਦਹੀਂ ਵਿਚ ਮੌਜੂਦ ਵਿਟਾਮਿਨ 3 ਸਰਦੀ ਅਤੇ ਖਾਂਸੀ ਦੇ ਇਲਾਜ ਲਈ ਇਕ ਬਿਹਤਰ ਉਪਾਅ ਹੈ।