ਗਰਮੀ ਵਿਚ ਹਲਦੀ ਖਾਣ ਦੇ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਵਧ ਰਹੀ ਗਰਮੀ ਵਿਚ ਹਰ ਕੋਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਹੈ।

Photo

ਨਵੀਂ ਦਿੱਲੀ: ਵਧ ਰਹੀ ਗਰਮੀ ਵਿਚ ਹਰ ਕੋਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਹੈ। ਲੱਸੀ, ਰਾਇਤਾ ਅਤੇ ਸਲਾਦ ਸਾਰਿਆਂ ਦੇ ਖਾਣੇ ਵਿਚ ਮੌਜੂਦ ਹੁੰਦੇ ਹਨ। ਇਸੇ ਤਰ੍ਹਾਂ ਹੀ ਹੋਰ ਕਈ ਚੀਜ਼ਾਂ ਹਨ, ਜਿਨ੍ਹਾਂ ਨੂੰ ਅਪਣੇ ਰੋਜ਼ਾਨਾ ਭੋਜਨ ਵਿਚ ਸ਼ਾਮਿਲ ਕਰ ਕੇ ਲਾਭ ਲਿਆ ਜਾ ਸਕਦਾ ਹੈ। ਹਲਦੀ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਸਿਰਫ਼ ਸਰਦੀਆਂ ਵਿਚ ਹੀ ਨਹੀਂ ਬਲਕਿ ਗਰਮੀ ਦੇ ਮੌਸਮ ਵਿਚ ਵੀ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ।

ਹਲਦੀ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਦਰਦ ਅਤੇ ਅੰਦਰੂਨੀ ਸੱਟਾਂ ਲਈ ਮਦਦ ਕਰਦੇ ਹਨ। ਵਧ ਰਹੀ ਉਮਰ ਨੂੰ ਘੱਟ ਕਰਨ ਤੋਂ ਇਲਾਵਾ ਚਮੜੀ ਦੇ ਰੋਗ, ਦਿਲ ਦੀ ਤੰਦਰੁਸਤੀ ਅਤੇ ਹੋਰ ਕਈ ਚੀਜ਼ਾਂ ਲਈ ਹਲਦੀ ਫਾਇਦੇਮੰਦ ਹੈ। ਕੁਝ ਮਾਹਿਰਾਂ ਅਨੁਸਾਰ ਹਲਦੀ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦੀ ਹੈ। ਅਹਾਰ ਵਿਚ ਹਲਦੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।

ਕੇਲਾ ਅਤੇ ਅਨਾਨਾਸ ਹਲਦੀ ਸ਼ੇਕ
ਹਾਈਡ੍ਰੇਟਿੰਗ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਸ਼ੇਕ ਕਾਫੀ ਲਾਭਦਾਇਕ ਹੁੰਦਾ ਹੈ। ਇਸ ਨੂੰ ਬਣਾਉਣ ਲਈ ਬਲੇਂਡਰ ਵਿਚ ਕੇਲੇ ਦੇ ਟੁਕੜੇ, ਅਨਾਨਾਸ, ਗਾਜਰ ਦਾ ਜੂਸ, ਨਿੰਬੂ ਦਾ ਰਸ ਅਤੇ ਪੀਸੀ ਹੋਈ ਹਲਦੀ ਮਿਲਾ ਕੇ ਬਲੇਂਡ ਕੀਤਾ ਜਾਂਦਾ ਹੈ।

ਹਲਦੀ ਆਈਸ ਪਾਪਸ
ਗਰਮੀ ਦੇ ਮੌਸਮ ਵਿਚ ਨਾਰੀਅਲ, ਦੁੱਧ, ਸ਼ਹਿਦ, ਪੀਸੀ ਹੋਈ ਹਲਦੀ ਅਤੇ ਦਾਲਚੀਨੀ ਆਦਿ ਨੂੰ ਮਿਲਾ ਕੇ ਹਲਦੀ ਆਈਸ ਪਾਪਸ ਤਿਆਰ ਕੀਤਾ ਜਾ ਸਕਦਾ ਹੈ।

ਹਲਦੀ ਨਿੰਬੂ ਪਾਣੀ
ਗਰਮੀ ਦੇ ਮੌਸਮ ਵਿਚ ਨਿੰਬੂ ਪਾਣੀ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਹਲਦੀ ਅਤੇ ਇਕ ਛੋਟਾ ਚਮਚ ਅਦਰਕ ਦੇ ਨਾਲ ਇਕ ਗਿਲਾਸ ਠੰਡਾ ਪਾਣੀ ਤਿਆਰ ਕੀਤਾ ਜਾ ਸਕਦਾ ਹੈ। ਚੀਨੀ ਇਸ ਵਿਚ ਕੱਚੇ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸੁਆਦਿਸ਼ਟ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।

ਪੁਦੀਨੇ ਅਤੇ ਹਲਦੀ ਦੀ ਚਟਨੀ
ਪੁਦੀਨੇ ਦੀ ਚਟਨੀ ਗਰਮੀਆਂ ਵਿਚ ਬੜੇ ਚਾਅ ਨਾਲ ਖਾਧੀ ਜਾਂਦੀ ਹੈ। ਇਸ ਨੂੰ ਰੋਟੀ, ਪਰਾਂਠੇ ਅਤੇ ਚਾਵਲ ਆਦਿ ਨਾਲ ਖਾਧਾ ਦਾ ਸਕਦਾ ਹੈ। ਇਸ ਚਟਨੀ ਵਿਚ ਹਲਦੀ ਪਾ ਕੇ ਇਸ ਨੂੰ ਹੇਲਦੀ ਬਣਾਇਆ ਜਾ ਸਕਦਾ ਹੈ।