ਘਰ ਦੀ ਰਸੋਈ ਵਿਚ : ਵੈਜ ਸਬਵੇ ਸੈਂਡਵਿਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਤੁਸੀਂ ਕਾਫੀ ਤਰ੍ਹਾਂ ਦੇ ਸੈਂਡਵਿਚ ਬਣਾ ਕੇ ਖਾਧੇ ਹੋਣਗੇ। ਅੱਜ ਅਸੀਂ ਤੁਹਾਨੂੰ ਹੋਮਮੇਡ ਵੈੱਜ ਸਬਵੇਅ ਸੈਂਡਵਿਚ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ...

Veg Subway Sandwich

ਤੁਸੀਂ ਕਾਫੀ ਤਰ੍ਹਾਂ ਦੇ ਸੈਂਡਵਿਚ ਬਣਾ ਕੇ ਖਾਧੇ ਹੋਣਗੇ। ਅੱਜ ਅਸੀਂ ਤੁਹਾਨੂੰ ਹੋਮਮੇਡ ਵੈੱਜ ਸਬਵੇਅ ਸੈਂਡਵਿਚ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 

ਸਮੱਗਰੀ - 11/2 ਚਮਚ ਖਮੀਰ, 1 ਚਮਚ ਨਮਕ, 1 ਚਮਚ ਖੰਡ, 80 ਮਿਲੀ ਕੋਸਾ ਪਾਣੀ, 300 ਗ੍ਰਾਮ ਮੈਦਾ, 1 ਚਮਚ ਆਟਾ, 50 ਮਿਲੀ ਤੇਲ, 1/2 ਚਮਚ ਗਾਰਲਿਕ ਪਾਊਡਰ, 1/4 ਚਮਚ ਨਮਕ, 1/2 ਚਮਚ ਤੁਲਸੀ, 1/2 ਚਮਚ ਸੁੱਕਾ ਪੁਦੀਨਾ, 2 ਚਮਚ ਮੱਖਣ, 90 ਗ੍ਰਾਮ ਮੋਇਓਨੀਜ਼, ਕਾਲੀ ਮਿਰਚ, 40 ਗ੍ਰਾਮ ਸਵੀਟ ਕੋਰਨ, 45 ਗ੍ਰਾਮ ਹਰੇ ਮਟਰ, 45 ਗ੍ਰਾਮ ਗਾਜਰ

ਵਿਧੀ - ਸੱਭ ਤੋਂ ਪਹਿਲਾਂ ਇਕ ਬਾਊਲ ਲਓ ਅਤੇ ਉਸ ਵਿਚ ਖਮੀਰ, ਨਮਕ, ਖੰਡ ਅਤੇ ਕੋਸਾ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਉਸ ਵਿਚ ਮੈਦਾ,ਆਟਾ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਗੁੰਨ ਲਓ। ਇਸ ਨੂੰ 2-3 ਘੰਟੇ ਲਈ ਰੱਖ ਦਿਓ। ਫਿਰ ਇਕ ਕੋਲੀ ਲਓ ਉਸ ਵਿਚ ਲਸਣ ਪਾਊਡਰ, ਨਮਕ, ਸੁੱਕਾ ਪੁਦੀਨਾ, ਸੁੱਕਾ ਤੁਲਸੀ ਪਾਊਰ ਅਤੇ ਕਦੂਕਸ ਕੀਤਾ ਹੋਇਆ ਮੱਖਣ ਪਾਓ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।

ਫਿਰ ਇਕ ਬਾਊਲ ਲਓ ਅਤੇ ਉਸ ਵਿਚ ਮੋਓਨੀਜ਼, ਨਮਕ, ਕਾਲੀ ਮਿਰਚ ,ਸਵੀਟ ਕੋਰਨ, ਹਰੇ ਮਟਰ ਅਤੇ ਗਾਜਰ ਪਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫਿਰ ਆਟਾ ਲਓ ਉਸ ਨੂੰ ਗੋਲ ਸ਼ੋਪ ਵਿਚ ਰੋਲ ਕਰ ਲਓ ਅਤੇ 45 ਮਿੰਟ ਲਈ ਰੱਖ ਦਿਓ। ਫਿਰ ਇਸ 'ਤੇ ਪਾਣੀ ਲਗਾਓ ਅਤੇ ਤਿਆਰ ਕੀਤਾ ਹੋਇਆ ਮਿਕਸਚਰ ਪਾ ਦਿਓ।

ਫਿਰ ਇਸ 'ਤੇ ਚਾਕੂ ਨਾਲ ਤਿਰਸ਼ੇ ਨਿਸ਼ਾਨ ਲਗਾ ਲਓ ਜਿਵੇਂ ਕਿ ਵੀਡਿਓ ਵਿਚ ਦਿਖਾਇਆ ਗਿਆ ਹੈ। ਫਿਰ ਇਸ ਨੂੰ 350 ਡਿਗਰੀ ਫਾਰਨਹਾਈਟ 180 ਡਿਗਰੀ ਸੈਲਸੀਅਸ 'ਤੇ 20-25 ਮਿੰਟ ਲਈ ਬੇਕ ਕਰੋ। ਫਿਰ ਇਸ ਨੂੰ ਵਿਚੋਂ ਕੱਟ ਲਓ। ਫਿਰ ਇਸ ਵਿਚ ਚੀਜ਼ ਦੇ ਸਲਾਈਸ ਰੱਖ ਕੇ 5 ਮਿੰਟ ਲਈ ਬੇਕ ਕਰੋ। ਇਸ ਵਿਚ ਤਿਆਰ ਕੀਤਾ ਹੋਇਆ ਮਿਸ਼ਰਨ ਅਤੇ ਸਬਜ਼ੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਫਿਲ ਕਰ ਲਓ। ਫਿਰ ਇਸ ਨੂੰ ਸਰਵ ਕਰੋ।