ਘਰ ਵਿਚ ਹੀ ਬਣਾਉ ਮੈਂਗੋ ਮਸਾਲਾ ਲੱਸੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੰਬ ਦੀ ਲੱਸੀ ਗਰਮੀਆਂ ਦੇ ਦਿਨਾਂ ਵਿਚ ਬਹੁਤ ਹੀ ਵਧੀਆ ਡ੍ਰਿੰਕ ਹੈ। ਇਹ ਡ੍ਰਿੰਕ ਸਾਨੂੰ ਗਰਮੀ ਦੇ ਮੌਸਮ ਵਿਚ ਠੰਡਕ ਪਹੁੰਚਾਉਂਦੀ ਹੈ। ਜੇਕਰ .....

mango lassi

mango lassi

ਅੰਬ ਦੀ ਲੱਸੀ ਗਰਮੀਆਂ ਦੇ ਦਿਨਾਂ ਵਿਚ ਬਹੁਤ ਹੀ ਵਧੀਆ ਡ੍ਰਿੰਕ ਹੈ। ਇਹ ਡ੍ਰਿੰਕ ਸਾਨੂੰ ਗਰਮੀ ਦੇ ਮੌਸਮ ਵਿਚ ਠੰਡਕ ਪਹੁੰਚਾਉਂਦੀ ਹੈ। ਜੇਕਰ ਤੁਹਾਨੂੰ ਅੰਬ ਪਸੰਦ ਹਨ ਤਾਂ ਤੁਹਾਨੂੰ ਲੱਸੀ ਵੀ ਜ਼ਰੂਰ ਪਸੰਦ ਆਵੇਗੀ। ਇਹ ਅੰਬ, ਦਹੀ, ਚੀਨੀ ਅਤੇ ਇਲਾਚੀ ਪਾਊਡਰ ਤੋਂ ਬਣਦੀ ਹੈ। ਇਹ ਮੈਂਗੋ ਲੱਸੀ ਗਾੜ੍ਹੀ, ਕਰੀਮੀ ਅਤੇ ਸਵਾਦ ਨਾਲ ਭਰਪੂਰ ਡ੍ਰਿੰਕ ਹੈ। ਗਰਮੀਆਂ ਦੇ ਦਿਨਾਂ ਵਿਚ ਇਹ ਤਾਜ਼ਗੀ ਦਿੰਦੀ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਵਿਚ ਵੀ ਲੈ ਸਕਦੇ ਹੋ। ਲੱਸੀ ਬਣਾਉਣ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਸਾਰੀ ਸਮੱਗਰੀ ਫਰਿੱਜ ਵਿਚ ਠੰਡੀ ਹੋਣੀ ਚਾਹੀਦੀ ਹੈ।