ਗਰਮੀਆਂ ਦਾ ਫ਼ਲ ਜਾਮਣ, ਜਾਣੋ ਇਸਨੂੰ ਖਾਣ ਦੇ ਬੇਹੱਦ ਖ਼ਾਸ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਭਿਆਨਕ ਗਰਮੀ ਦੇ ਇਸ ਮੌਸਮ ਵਿਚ ਜਾਮਣ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ...

Java Plum

ਚੰਡੀਗੜ੍ਹ: ਭਿਆਨਕ ਗਰਮੀ ਦੇ ਇਸ ਮੌਸਮ ਵਿਚ ਜਾਮਣ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਗਰਮੀਆਂ 'ਚ ਲੋਕ ਅੰਬ ਤੋਂ ਇਲਾਵਾ ਜਾਮਣ ਖਾਣਾ ਵੀ ਬਹੁਤ ਪਸੰਦ ਕਰਦੇ ਹਨ। ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਜਾਮਣ ਖਾਣ ਤੋਂ ਬਾਅਦ ਤੁਸੀਂ ਗਿਟਕਾਂ ਨੂੰ ਸੁੱਟ ਦਿੰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।

ਵਿਟਾਮਿਨ A ਅਤੇ C ਦੇ ਗੁਣਾਂ ਨਾਲ ਭਰਪੂਰ ਜਾਮਣ ਦੀਆਂ ਗਿਟਕਾਂ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਵੀ ਦੂਰ ਰੱਖਣ 'ਚ ਮਦਦ ਕਰਦੀਆਂ ਹਨ ਤਾਂ ਤੁਸੀਂ ਵੀ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਪਹਿਲਾਂ ਜ਼ਰੂਰ ਜਾਣ ਲਓ ਕਿ ਜਾਮਣ ਦੀ ਗਿਟਕ ਦੇ ਸਿਹਤ ਨਾਲ ਜੁੜੇ ਫਾਇਦੇ ਹਨ। ਜਾਮਣ ਦੀਆਂ ਗਿਟਕਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ।

ਇਸ ਤੋਂ ਬਾਅਦ ਧੁੱਪ 'ਚ ਰੱਖ ਕੇ ਚੰਗੀ ਤਰ੍ਹਾਂ ਨਾਲ ਸੁੱਕਾ ਲਓ। ਇਸ ਤੋਂ ਬਾਅਦ ਗਿਟਕਾਂ ਦੇ ਛਿਲਕਿਆਂ ਨੂੰ ਉਤਾਰ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁੱਕੜਿਆਂ 'ਚ ਕੱਟ ਲਓ, ਫਿਰ ਇਸ ਨੂੰ ਮਿਕਸੀ 'ਚ ਪਾ ਕੇ ਬਾਰੀਕ ਪੀਸ ਲਓ ਪਾਊਡਰ ਬਣਾਉਣ ਦੇ ਬਾਅਦ ਇਸ ਨੂੰ ਕਿਸੇ ਸ਼ੀਸ਼ੀ 'ਚ ਪਾ ਕੇ ਰੱਖ ਲਓ। ਡਾਇਬਿਟੀਜ਼ ਰੋਗੀਆਂ ਲਈ, ਕਿਡਨੀ ਸਟੋਨ ਦੀ ਸਮੱਸਿਆ,  ਮਾਹਾਵਾਰੀ ਦੇ ਦਰਦ ਤੋਂ ਰਾਹਤ, ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ, ਜਲਣ ਜਾਂ ਜਖਮ ਠੀਕ ਕਰਨ ਲਈ ਇਹ ਬਹੁਤ ਹੀ ਲਾਭਕਾਰੀ ਹੈ।