ਜਾਣੋ ਜਾਮਣ ਦੀਆਂ ਗੁਠਲੀਆਂ ਦੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਾਮਣ ਦੀਆਂ ਗੁਠਲੀਆਂ ਨੂੰ ਇਸਤੇਮਾਲ ਕਰਨ ਨਾਲ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਧੁੱਪ 'ਚ ਰੱਖ ਕੇ ਚੰਗੀ ਤਰ੍ਹਾਂ ਸੁਕਾ ਲਵੋ...

Clumps

ਜਾਮਣ ਦੀਆਂ ਗੁਠਲੀਆਂ ਨੂੰ ਇਸਤੇਮਾਲ ਕਰਨ ਨਾਲ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਧੁੱਪ 'ਚ ਰੱਖ ਕੇ ਚੰਗੀ ਤਰ੍ਹਾਂ ਸੁਕਾ ਲਵੋ। ਇਸ ਤੋਂ ਬਾਅਦ ਗੁਠਲੀਆਂ ਦੇ ਛਿਲਕੇ ਉਤਾਰ ਕੇ ਉਨ੍ਹਾਂ ਦੇ  ਛੋਟੇ - ਛੋਟੇ ਟੁਕੜੇ ਕਰ ਲਵੋ। ਹੁਣ ਇਸ ਨੂੰ ਮਿਕਸੀ ਵਿਚ ਪਾ ਕੇ ਬਰੀਕ - ਬਰੀਕ ਪੀਸ ਲਵੋ। ਪਾਊਡਰ ਬਣਾਉਣ ਤੋਂ ਬਾਅਦ ਇਸ ਨੂੰ ਕਿਸੇ ਸ਼ੀਸ਼ੀ ਵਿਚ ਪਾ ਕੇ ਰੱਖ ਲਵੋ। 

ਜਾਮਣ ਦੀਆਂ ਗੁਠਲੀਆਂ ਦੇ ਫ਼ਾਇਦੇ

ਸੂਗਰ ਰੋਗੀਆਂ ਲਈ : ਸੂਗਰ ਰੋਗੀਆਂ ਲਈ ਇਸ ਪਾਊਡਰ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਸੂਗਰ ਕੰਟਰੋਲ ਵਿਚ ਰਹਿੰਦੀ ਹੈ। ਰੋਜ਼ਾਨਾ ਸਵੇਰੇ ਖਾਲੀ ਢਿਡ ਕੋਸੇ ਪਾਣੀ ਦੇ ਨਾਲ ਇਸ ਪਾਊਡਰ ਦਾ ਸੇਵਨ ਕਰੋ। 

ਪਥਰੀ : ਕਿਡਨੀ ਸਟੋਨ ਹੋਣ 'ਤੇ ਜਾਮਣ ਦੀ ਗੁਠਲੀ ਦਾ ਪਾਊਡਰ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ ਸਵੇਰੇ - ਸ਼ਾਮ ਪਾਣੀ ਦੇ ਨਾਲ 1 ਚੱਮਚ ਇਸ ਪਾਊਡਰ ਦਾ ਸੇਵਨ ਕਰੋ। ਤੁਹਾਡੀ ਕਿਡਨੀ ਸਟੋਨ ਦੀ ਸਮੱਸਿਆ ਕੁੱਝ ਸਮੇਂ 'ਚ ਹੀ ਦੂਰ ਹੋ ਜਾਵੇਗੀ। 

ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ : ਜੇਕਰ ਤੁਹਾਨੂੰ ਦੰਦਾਂ ਅਤੇ ਮਸੂੜਿਆਂ ਵਿੱਚ ਦਰਦ ਜਾਂ ਬਲੀਡਿੰਗ ਦੀ ਸਮੱਸਿਆ ਹੈ ਤਾਂ ਇਸ ਨੂੰ ਮੰਜਨ ਦੀ ਤਰ੍ਹਾਂ ਇਸਤੇਮਾਲ ਕਰੋ। ਨੇਮੀ ਰੂਪ ਨਾਲ ਇਸ ਪਾਊਡਰ ਨਾਲ ਮੰਜਨ ਕਰਨ 'ਤੇ ਤੁਹਾਡੀ ਸਮੱਸਿਆ ਕੁੱਝ ਸਮੇਂ 'ਚ ਹੀ ਠੀਕ ਹੋ ਜਾਵੇਗੀ। 

ਜਲਨ ਜਾਂ ਜ਼ਖ਼ਮ ਲਈ : ਜੇਕਰ ਸਰੀਰ 'ਤੇ ਜਲਨ ਜਾਂ ਜ਼ਖ਼ਮ ਹਨ ਤਾਂ ਇਸ ਪਾਊਡਰ ਨੂੰ ਪਾਣੀ ਵਿਚ ਮਿਲਾ ਕੇ ਜ਼ਖ਼ਮ 'ਤੇ ਦਿਨ ਵਿਚ 2 ਵਾਰ ਲਗਾਓ। ਨਿਯਮਿਤ ਰੂਪ ਨਾਲ ਇਸ ਨੂੰ ਲਗਾਉਣ ਨਾਲ ਜ਼ਖ਼ਮ ਅਤੇ ਜਲਨ ਠੀਕ ਹੋ ਜਾਵੇਗੀ। 

ਬੱਚਿਆਂ ਦਾ ਪਿਸ਼ਾਬ ਕਰਨਾ : ਕਈ ਬੱਚਿਆਂ 'ਚ ਬਿਸਤਰਾ ਗਿੱਲਾ ਕਰਨ ਦੀ ਬੁਰੀ ਆਦਤ ਹੁੰਦੀ ਹੈ।  ਇਹਨਾਂ ਦੀ ਇਸ ਆਦਤ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਦਿਨ 'ਚ 2 ਵਾਰ ਇਸ ਪਾਊਡਰ ਨੂੰ ਅੱਧਾ - ਅੱਧਾ ਚੱਮਚ ਪਾਣੀ ਦੇ ਨਾਲ ਪਿਲਾਓ। ਤੁਹਾਨੂੰ ਕੁੱਝ ਦਿਨਾਂ ਵਿਚ ਹੀ ਅਸਰ ਦਿਖਣ ਲਗੇਗਾ।