ਇਕ ਵਾਰ ਜ਼ਰੂਰ ਬਣਾਉ ਇਹ ਖ਼ਾਸ ਡਿਸ਼

ਏਜੰਸੀ

ਜੀਵਨ ਜਾਚ, ਖਾਣ-ਪੀਣ

ਮਾਈਕ੍ਰੋਵੇਵ ਗੋਭੀ ਦਹੀਵਾਲਾ ਬਣਾਉਣ ਲਈ ਜਾਣੋ ਇਹ ਵਿਧੀ

Try this delicious microwave gobhi dahiwala at home

ਨਵੀਂ ਦਿੱਲੀ: ਜੋ ਲੋਕ ਭੋਜਨ ਬਣਾਉਣ ਵਿਚ ਮਾਹਰ ਹੁੰਦੇ ਹਨ ਉਹ ਹਰ ਰੋਜ਼ ਕੁੱਝ ਨਵਾਂ ਬਣਾਉਂਦੇ ਹਨ। ਕਈ ਵਾਰ ਦੇਖਿਆ ਹੋਵੇਗਾ ਕਿ ਇਕ ਹੀ ਸਬਜ਼ੀ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਉਦਾਹਰਣ ਲਈ ਆਲੂ ਲੈ ਲਓ। ਇਸ ਦੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਹੁਣ ਅਸੀਂ ਗੱਲ ਕਰਾਂਗੇ ਗੋਭੀ ਦਹੀਵਾਲਾ ਦੀ। ਮਾਈਕ੍ਰੋਵੇਵ ਗੋਭੀ ਦਹੀਵਾਲਾ ਇਕ ਬਹੁਤ ਹੀ ਵਧੀਆ ਰੈਸਿਪੀ ਹੈ ਜਿਸ ਨੂੰ ਮਾਈਕ੍ਰੋਵੇਵ ਵਿਚ ਤਿਆਰ ਕੀਤਾ ਜਾਂਦਾ ਹੈ।

ਇਹ ਡਿਨਰ ਪਾਰਟੀ ਲਈ ਸਭ ਤੋਂ ਵਧੀਆ ਵਿਕਲਪ ਹੈ। ਗੋਭੀ ਇਕ ਲਾਜਵਾਬ ਸਬਜ਼ੀ ਹੈ ਜਿਸ ਨਾਲ ਪਰਾਂਠੇ, ਪਕੌੜੇ ਅਤੇ ਵਿਭਿੰਨ ਪ੍ਰਕਾਰ ਦੇ ਸਨੈਕਸ ਤਿਆਰ ਕੀਤੇ ਜਾ ਸਕਦੇ ਹਨ। ਗੋਭੀ ਵਿਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ ਅਤੇ ਸੀ ਤੋਂ ਇਲਾਵਾ ਨਿਕੋਟੀਨਿਕ ਐਸਿਡ ਵਰਗੇ ਪੋਸ਼ਕ ਤੱਤ ਹੁੰਦੇ ਹਨ। ਮਾਈਕ੍ਰੋਵੇਵ ਵਿਚ ਇਸ ਦੀ ਗੋਭੀ ਦਹੀਵਾਲਾ ਜ਼ਰੂਰ ਬਣਾਉਣਾ ਚਾਹੀਦਾ ਹੈ।

ਮਾਈਕ੍ਰੋਵੇਵ ਗੋਭੀ ਦਹੀਵਾਲਾ ਬਣਾਉਣ ਲਈ ਸਮੱਗਰੀ: 500 ਗ੍ਰਾਮ ਗੋਭੀ, 1 ਟੇਬਲ ਚਮਚ ਘਿਓ, 2 ਟੀ ਚਮਚ ਜੀਰਾ, ਥੋੜੀ ਜਿਹੀ ਹਿੰਗ, 1/2 ਕਪ ਦਹੀ, 1 ਟੇਬਲ ਚਮਚ ਅਦਰਕ, 1 ਟੇਬਲ ਚਮਚ ਸਾਬਤ ਧਨੀਆਂ, 1/2 ਚਮਚ ਨਮਕ, 1/2 ਟੀ ਚਮਚ ਗਰਮ ਮਸਾਲਾ, 1 ਟੇਬਲ ਚਮਚ ਹਰੀ ਮਿਰਚ, ਬਰੀਕ ਕੱਟਿਆ ਧਨੀਆਂ,

ਗਾਨਿਸ਼ਿੰਗ ਲਈ: 2 ਟੀ ਚਮਚ ਜੀਰਾ ਪਾਉਡਰ, 2 ਟੀ ਚਮਚ ਹਰਾ ਧਨੀਆਂ

ਵਿਧੀ: ਘਿਓ, ਜੀਰਾ ਅਤੇ ਹਿੰਗ ਨੂੰ ਮਿਲਾ ਕੇ ਹਾਈ ਸਪੀਡ ਤੇ 2 ਮਿੰਟ ਲਈ ਢੱਕ ਕੇ ਪਕਾਓ। ਇਸ ਵਿਚ ਅਦਰਕ ਅਤੇ ਦਹੀਂ ਪਾਓ  ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿਚ 70 ਫ਼ੀਸਦੀ ਤਕ ਢੱਕ ਕੇ 2 ਮਿੰਟ ਲਈ ਪਕਾਓ। ਇਸ ਤੋਂ ਬਾਅਦ ਇਸ ਵਿਚ ਧਨੀਆਂ, ਨਮਕ, ਹਲਦੀ, ਗਰਮ ਮਸਾਲਾ ਅਤੇ ਹਰੀ ਮਿਰਚ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਵਿਚ ਗੋਭੀ ਪਾਓ। ਇਸ ਨੂੰ ਢੱਕ ਕੇ ਪਕਣ ਦਿਓ।

ਜੋ ਨਰਮ ਗੋਭੀ ਖਾਣ ਦੇ ਸ਼ੌਕੀਨ ਹਨ ਉਹ ਇਸ ਨੂੰ ਘਟ ਪਕਾਉਣ। ਹੁਣ ਇਸ ਨੂੰ ਜੀਰਾ ਪਾਉਡਰ ਅਤੇ ਹਰਾ ਧਨੀਆਂ ਪਾ ਕੇ ਗਾਰਨਿਸ਼ ਕਰ ਕੇ ਸਰਵ ਕਰੋ।