ਬਿਮਾਰੀਆਂ ਤੋਂ ਬਚਾਉਂਦਾ ਹੈ ਪੋਸ਼ਟਿਕ ਭੋਜਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਾਡੇ ਭੋਜਨ ਵਿਚ ਕਈ ਪ੍ਰਕਾਰ ਦੇ ਖਣਿਜ ਪਦਾਰਥ ਹੁੰਦੇ ਹਨ ਪਰ ਕਦੇ ਇਹ ਸੋਚਿਆ ਹੈ.......

Trail Mix

ਨਵੀਂ ਦਿੱਲੀ: ਸਾਡੇ ਭੋਜਨ ਵਿਚ ਕਈ ਪ੍ਰਕਾਰ ਦੇ ਖਣਿਜ ਪਦਾਰਥ ਹੁੰਦੇ ਹਨ ਪਰ ਕਦੇ ਇਹ ਸੋਚਿਆ ਹੈ ਕਿ ਇਸ ਵਿਚ ਜ਼ਹਿਰੀਲੇ ਪਦਾਰਥ ਵੀ ਸ਼ਾਮਲ ਹੁੰਦੇ ਹਨ। ਇਸ ਤੋਂ ਬਚਣ ਲਈ ਉਬਲਿਆ ਹੋਇਆ ਭੋਜਨ ਖਾਣਾ ਚਾਹੀਦਾ ਹੈ। ਜਿਸ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਵੀ ਨਹੀਂ ਲੱਗਦੀ। ਇਸ ਤੋਂ ਇਲਾਵਾ ਸੁਕੇ ਮੇਵੇ ਸਾਡੀ ਸਿਹਤ ਨੂੰ ਹੋਰ ਵੀ ਤੰਦਰੁਸਤ ਬਣਾਉਂਦੇ ਹਨ।

ਇਹਨਾਂ ਦਾ ਸਾਡੀ ਸਿਹਤ ਤੇ ਬਹੁਤ ਵਧੀਆ ਪ੍ਰਭਾਵ ਪੈਦਾਂ ਹੈ। ਇਹਨਾਂ ਵਿਚ  ਤਿਲ, ਬਦਾਮ, ਪਿਸਤਾ, ਅਖਰੋਟ, ਕੱਦੂ ਦੇ ਬੀਜ ਆਦਿ ਸ਼ਾਮਲ ਹਨ। ਇਹ ਸਾਰੀਆਂ ਗਿਰੀਆਂ ਅਤੇ ਬੀਜ ਬਹੁਤ ਜ਼ਰੂਰੀ ਪਦਾਰਥ ਹਨ ਜਿਹਨਾਂ ਤੋਂ ਸਾਡੇ ਸ਼ਰੀਰ ਨੂੰ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ।

ਇਕ ਬਹੁਤ ਹੀ ਸਿਹਤਮੰਦ ਵਿਕਲਪ, ਕਿਵਨੋਆ ਕਿਸੇ ਵੀ ਖੁਰਾਕ ਲਈ ਸਭ ਤੋਂ ਵੱਧ ਸ਼ਕਤੀ ਵਾਲਾ ਫਾਇਬਰ ਮੰਨਿਆ ਜਾਂਦਾ ਹੈ। ਇਸ ਨੂੰ ਸਬਜ਼ੀਆਂ ਵਿਚ ਮਿਲਾ ਕੇ ਭੋਜਨ ਨੂੰ ਹੋਰ ਵੀ ਵਧੀਆਂ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਬਣਾ ਸਕਦੇ ਹੋ।

ਇਡਲੀ ਕਈ ਲੋਕਾਂ ਲਈ ਇਕ ਬਹੁਤ ਹੀ ਮਨ ਭਾਉਂਦਾ ਨਾਸ਼ਤਾ ਹੁੰਦਾ ਹੈ। ਹਾਂਲਾਕਿ ਇਡਲੀ ਨੂੰ ਤੁਸੀਂ ਸਨੈਕ ਦੇ ਰੂਪ ਵਿਚ ਵੀ ਖਾ ਸਕਦੇ ਹੋ। ਇਸ ਨੂੰ ਹੋਰ ਲਾਭਦਾਇਕ ਬਣਾਉਣ ਲਈ ਇਸ ਵਿਚ ਕੁਝ ਓਟਸ ਮਿਲਾਉਣੇ ਪੈਂਦੇ ਹਨ। ਓਟਸ ਦੀ ਫਾਇਬਰ ਸਮੱਗਰੀ ਤੁਹਾਨੂੰ ਲੰਬੇ ਸਮੇਂ ਤਕ ਸਿਹਤਮੰਦ ਬਣਾਈ ਰੱਖੇਗੀ।