ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ !

ਏਜੰਸੀ

ਖ਼ਬਰਾਂ, ਪੰਜਾਬ

ਕੀ ਤੁਹਾਡੇ ਘਰ 'ਚ ਤਾਂ ਨਹੀਂ ਆ ਰਹਾ ਇਹ ਘਿਓ !

Desi Ghee

ਮਲੋਟ: ਦੇਸੀ ਘਿਓ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ। ਕੁੱਝ ਲੋਕ ਚੰਦ ਰੁਪਇਆ ਲਈ ਨਕਲੀ ਦੇਸੀ ਘਿਓ ਬਣਾ ਲੋਕਾਂ ਦੀ ਸਿਹਤ ਨਾਲ ਕਰ ਰਹੇ ਹਨ ਖਿਲਵਾੜ। ਦਅਰਸਲ ਮੁਕਤਸਰ 'ਚ ਮਲੋਟ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਿਓਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਾਂਚ ਦੌਰਾਨ 1 ਕੁਇੰਟਲ 60 ਕਿੱਲੋਂ ਸ਼ੱਕੀ ਨਕਲੀ ਦੇਸੀ ਘਿਓ ਬਰਾਮਦ ਗਿਆ ਹੈ।

ਉੱਥੇ ਹੀ ਸਿਹਤ ਵਿਭਾਗ ਟੀਮ ਦੇ ਅਧਿਕਾਰੀ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਮਲੋਟ 'ਚ ਬਜਾਜ ਐਂਡ ਕੰਪਨੀ ਦੀ ਦੁਕਾਨ ਤੋਂ 1 ਕੁਇੰਟਲ 60 ਕਿੱਲੋ ਸ਼ੱਕੀ ਨਕਲੀ ਦੇਸੀ ਘਿਓ ਬਰਾਮਦ ਕੀਤਾ ਗਿਆ ਗਿਆ ਹੈ ਅਤੇ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਘਿਓ ਦੀ ਗੁਣਵੱਤਾ ਚੈੱਕ ਕਰਨ ਲਈ ਸੈਂਪਲ ਵੀ ਭੇਜੇ ਜਾਣਗੇ। ਕ੍ਰਿਸ਼ਨਾ ਟਰੈਡਿੰਗ ਕੰਪਨੀ ਤੇਲ ਬਣਾਉਣ ਦਾ ਕੰਮ ਕਰਦੀ ਹੈ।

ਉੱਥੇ ਸਰ੍ਹੋਂ ਦਾ ਤੇਲ ਤਿਆਰ ਕੀਤਾ ਜਾਂਦਾ ਹੈ ਪਰ ਉਥੋਂ ਦੇ ਕਰਮਚਾਰੀ ਦੇਸੀ ਘਿਓ ਬਣਾਉਣ ਦਾ ਕੰਮ ਕਰ ਰਹੇ ਸਨ। ਜਦ ਕਿ ਉੱਥੇ ਦੇਸੀ ਘਿਓ ਬਣਾਉਣ ਵਾਲੀ ਕੋਈ ਵੀ ਮਸ਼ੀਨ ਨਹੀਂ ਹੈ। ਜਾਂਚ ਪੜਤਾਲ ਕਰਨ ਤੇ ਇਹ ਘਿਓ ਨਕਲੀ ਪਾਇਆ ਗਿਆ। ਇਸ ਵਿਚ ਮਿਲਾਵਟ ਕੀਤੀ ਹੋਈ ਸੀ। ਇਸ ਤੋਂ ਇਲਾਵਾ ਬਨਸਪਤੀ ਨਾਂ ਦਾ ਤੇਲ ਦੀ ਇਸ ਦਾ ਨਾਮ ਸੀ ਰੂਚੀ। ਤਿਉਹਾਰਾਂ ਮੌਕੇ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹੀ ਆਉਂਦੇ ਹਨ।

ਤਿਉਹਾਰਾਂ ਦਾ ਫਾਇਦਾ ਉਠਾ ਕੇ ਅਜਿਹੇ ਕੰਮ ਕੀਤਾ ਜਾਂਦੇ ਹਨ ਤੇ ਮੋਟੇ ਪੈਸੇ ਕਮਾਏ ਜਾਂਦੇ ਹਨ। ਇਸ ਵਿਚ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਹਰ ਸਾਲ ਤਿਓਹਾਰਾਂ ਸਮੇਂ ਕਈ ਕੰਪਨੀਆਂ ਕੋਲੋ ਨਕਲੀ ਪਨੀਰ, ਘਿਓ ਅਤੇ ਮਿਲਾਵਟੀ ਮਠਿਆਈਆਂ ਬਰਾਮਦ ਕੀਤੀਆਂ ਜਾਂਦੀਆਂ ਹਨ। ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੱਲੋਂ ਕੰਪਨੀਆਂ 'ਚ ਬਣ ਰਹੇ ਘਿਓ, ਪਨੀਰ ਲਈ ਛਾਪੇਮਾਰੀ ਕਰਕੇ ਨਕਲੀ ਘਿਓ ਫੜਿਆਂ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।