ਦੁੱਧ ਦੇ ਟੈਂਕਰ ਵਿਚ ਲੁਕਾ ਕੇ ਵੇਚਣ ਲਈ ਤਿਆਰ ਮਿਲਾਵਟੀ ਦੇਸੀ ਘਿਓ ਜ਼ਬਤ : ਪੰਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਸਾ ਫੂਡ ਸੇਫ਼ਟੀ ਟੀਮ ਨੇ ਮਿਲਾਵਟੀ ਦੇਸ਼ੀ ਘਿਓ ਨੂੰ ਜ਼ਬਤ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟੀਮ ਵਲੋਂ ਦੇਸੀ ਘਿਓ ਦੀ ਮਿਲਾਵਟ...

Adulterated Desi Ghee

ਚੰਡੀਗੜ੍ਹ : ਮਾਨਸਾ ਫੂਡ ਸੇਫ਼ਟੀ ਟੀਮ ਨੇ ਮਿਲਾਵਟੀ ਦੇਸ਼ੀ ਘਿਓ ਨੂੰ ਜ਼ਬਤ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਟੀਮ ਵਲੋਂ ਦੇਸੀ ਘਿਓ ਦੀ ਮਿਲਾਵਟ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਦੁੱਧ ਦੇ ਟੈਂਕਰ ਵਿਚ ਲੁਕਾਈ ਮਿਲਾਵਟੀ ਸਮੱਗਰੀ ਨੂੰ ਵੇਚਣ ਦੀ ਤਾਕ ਵਿਚ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਸੇਫ਼ਟੀ ਕਮਿਸ਼ਨਰ ਪੰਜਾਬ ਕੇ.ਐਸ. ਪੰਨੂੰ ਨੇ ਦੱਸਿਆ ਕਿ ਦੇਸੀ ਘਿਓ ਦੀ ਮਿਲਾਵਟ ਕਰਨ ਵਾਲਿਆਂ ਖਿਲਾਫ਼ ਫੂਡ ਸੇਫ਼ਟੀ ਟੀਮਾਂ ਦੀ ਸਖ਼ਤ ਕਾਰਵਾਈ ਤੋਂ ਘਬਰਾਉਂਦਿਆਂ ਉਤਪਾਦਕਾਂ ਵਲੋਂ ਫੂਡ ਸੇਫ਼ਟੀ ਟੀਮਾਂ ਨੂੰ ਚਕਮਾ ਦੇਣ ਲਈ ਕਈ ਹੱਥਕੰਡੇ ਅਪਣਾਏ ਜਾ ਰਹੇ ਹਨ।

ਡੇਅਰੀ ਮਾਲਕ ਨੇ ਇਨ੍ਹਾਂ ਦੋਵਾਂ ਕਿਸਮਾਂ ਦੇ ਨਕਲੀ ਘਿਓ ਨੂੰ ਮਿਲਾ ਕੇ ਅਨੀਕ ਨਾਮੀ ਬ੍ਰਾਂਡ ਤਿਆਰ ਕੀਤਾ ਅਤੇ ਉਸ ਦੀ ਸਪਾਈ ਕੀਤੀ। ਮੌਕੇ 'ਤੇ ਇਕ ਵਿਲੱਖਣ ਕਿਸਮ ਦਾ ਪਦਾਰਥ/ਕੈਮੀਕਲ ਵੀ ਮਿਲਿਆ ਜਿਸ ਨੂੰ ਅੰਤਿਮ ਉਤਪਾਦ ਤਿਆਰ ਕਰਨ ਲਈ ਦੇਸੀ ਘਿਓ ਵਿਚ ਮਿਲਾਇਆ ਜਾਂਦਾ ਸੀ। ਟੀਮ ਵਲੋਂ ਨਮੂਨੇ ਲਏ ਗਏ ਅਤੇ ਤਕਰੀਬਨ 59 ਕੁਇੰਟਲ ਮਿਲਾਵਟੀ ਦੇਸੀ ਘਿਓ ਜ਼ਬਤ ਕਰ ਲਿਆ ਗਿਆ।

ਇਸ ਛਾਪੇਮਾਰੀ ਦਾ ਇਕ ਵਧੇਰੇ ਹੈਰਾਨੀਜਨਕ ਤੱਥ ਇਹ ਸੀ ਕਿ ਦੁੱਧ ਦੇ ਟੈਂਕਰ ਵਿਚ 10 ਕੁਇੰਟਲ ਮਿਲਾਵਟੀ ਦੇਸੀ ਘਿਓ ਬਹੁਤ ਚਲਾਕੀ ਨਾਲ ਲੁਕਾਇਆ ਹੋਇਆ ਸੀ ਜਿਸ ਨੂੰ ਨੇੜੇ ਤੇੜੇ ਦੇ ਖੇਤਰਾਂ ਵਿਚ ਸਮਗਲ ਕੀਤਾ ਜਾਣਾ ਸੀ।