ਘਰ ਦੀ ਰਸੋਈ ਵਿਚ : ਟੋਮੈਟੋ ਸੂਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਰਦੀਆਂ ਵਿਚ ਟਮਾਟਰ ਦਾ ਸੂਪ ਪੀਣਾ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਏ, ਬੀ-6 ਨਾਲ ਭਰਪੂਰ ਟਮਾਟਰ ਖਾਣਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ...

Tomato soup

ਸਰਦੀਆਂ ਵਿਚ ਟਮਾਟਰ ਦਾ ਸੂਪ ਪੀਣਾ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਏ, ਬੀ-6 ਨਾਲ ਭਰਪੂਰ ਟਮਾਟਰ ਖਾਣਾ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਖਾਣ ਦੀ ਬਜਾਏ ਸੂਪ ਬਣਾ ਕੇ ਪੀਂਦੇ ਹਨ।

ਉਂਝ ਤਾਂ ਮਾਰਕੀਟ 'ਚ ਤੁਹਾਨੂੰ ਸੂਪ ਆਸਾਨੀ ਨਾਲ ਮਿਲ ਜਾਵੇਗਾ ਪਰ ਇਹ ਸਿਹਤ ਲਈ ਸਹੀ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਘਰ 'ਤੇ ਹੀ ਆਸਾਨੀ ਨਾਲ ਸੂਪ ਬਣਾ ਕੇ ਪੀ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ‘ਤੇ ਹੀ ਸੂਪ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ।

ਸਮੱਗਰੀ - ਟਮਾਟਰ 4, ਕਾਲੀ ਮਿਰਚ ਪਾਊਡਰ 1/2 ਚਮਚ, ਖੰਡ 1/2 ਚਮਚ, ਮੱਖਣ 1 ਚਮਚ, ਬ੍ਰੈੱਡ ਕਿਊਬਸ 4-5, ਕਾਲਾ ਨਮਕ 1/2 ਚਮਚ, ਨਮਕ ਸੁਆਦ ਮੁਤਾਬਕ, ਹਰਾ ਧਨੀਆ ਥੋੜ੍ਹਾ ਜਿਹਾ ਬਾਰੀਕ ਕੱਟਿਆ ਹੋਇਆ, ਮਲਾਈ ਜਾਂ ਤਾਜ਼ੀ ਕ੍ਰੀਮ 1 ਚਮਚ

ਵਿਧੀ : - ਸੂਪ ਬਣਾਉਣ ਲਈ ਸੱਭ ਤੋਂ ਪਹਿਲਾਂ ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਬਾਰੀਕ ਟੁਕੜਿਆਂ 'ਚ ਕੱਟ ਲਓ। ਫਿਰ ਇਕ ਭਾਂਡੇ 'ਚ 2 ਕੱਪ ਪਾਣੀ ਪਾ ਕੇ ਉਸ 'ਚ ਟਮਾਟਰ ਪਾ ਕੇ ਘੱਟ ਗੈਸ 'ਤੇ ਉਬਲਣ ਲਈ ਰੱਖ ਦਿਓ। ਟਮਾਟਰ ਜਦੋਂ ਚੰਗੀ ਤਰ੍ਹਾਂ ਨਾਲ ਗਰਮ ਹੋ ਜਾਣ ਤਾਂ ਗੈਸ ਬੰਦ ਕਰ ਲਓ। ਫਿਰ ਟਮਾਟਰ ਨੂੰ ਠੰਡੇ ਪਾਣੀ 'ਚ ਪਾ ਕੇ ਉਸ ਦੇ ਛਿਲਕੇ ਉਤਾਰਣ ਤੋਂ ਬਾਅਦ ਪੀਸ ਲਓ।

ਪੀਸੇ ਹੋਏ ਟਮਾਟਰ ਦੇ ਗੂਦੇ ਨੂੰ ਵੱਡੀ ਛਾਣਨੀ ਨਾਲ ਛਾਣ ਕੇ ਵੱਖਰਾ ਕਰ ਲਓ। ਫਿਰ ਪੀਸੇ ਹੋਏ ਟਮਾਟਰ ਨੂੰ ਉਬਲਣ ਲਈ ਰੱਖ ਦਿਓ। ਉਬਾਲਾ ਆਉਣ 'ਤੇ ਸੂਪ 'ਚ 1/2 ਚਮਚ ਖੰਡ, 1/2 ਚਮਚ ਕਾਲੀ ਮਿਰਚ ਪਾਊਡਰ ਪਾ ਕੇ 7-8 ਮਿੰਟ ਤਕ ਪਕਾਓ। ਤੁਹਾਡਾ ਟਮਾਟਰ ਸੂਪ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।