Zomato ਨੇ ਕਿਹਾ “ ਕਦੀ ਕਦੀ ਘਰ ਦਾ ਖਾਣਾ ਵੀ ਖਾ ਲੈਣਾ ਚਾਹੀਦਾ ਹੈ”

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Zomato ਦੇ ਇਕ ਮਜ਼ੇਦਾਰ ਟਵੀਟ ਤੋਂ ਬਾਅਦ ਲੋਕ ਹੱਸ ਹੱਸ ਕੇ ਬੇਹਾਲ ਹੋ ਗਏ ਅਤੇ ਲੋਕਾਂ ਨੇ ਇਸ ਟਵੀਟ ‘ਤੇ ਕਾਫ਼ੀ ਕੁਮੈਂਟ ਕੀਤੇ।

Ghar Ka Khana

ਨਵੀਂ ਦਿੱਲੀ: Zomato ਦੇ ਇਕ ਮਜ਼ੇਦਾਰ ਟਵੀਟ ਤੋਂ ਬਾਅਦ ਲੋਕ ਹੱਸ ਹੱਸ ਕੇ ਬੇਹਾਲ ਹੋ ਗਏ ਅਤੇ ਲੋਕਾਂ ਨੇ ਇਸ ਟਵੀਟ ‘ਤੇ ਕਾਫ਼ੀ ਕੁਮੈਂਟ ਕੀਤੇ। ਦੱਸ ਦਈਏ ਕਿ ਬੁੱਧਵਾਰ ਨੂੰ ਫੂਡ ਡਿਲੀਵਰੀ ਐਪ Zomato ਨੇ ਇਕ ਮਜ਼ੇਦਾਰ ਟਵੀਟ ਕਰਦੇ ਹੋਏ ਅਪਣੇ ਗਾਹਕਾਂ ਨੂੰ ਕਿਹਾ  ਕਿ ਬਦਲਾਅ ਲਈ ਘਰ ਦਾ ਖਾਣਾ ਵੀ ਖਾ ਲੈਣਾ ਚਾਹੀਦਾ ਹੈ। ਫੂਡ ਡਿਲੀਵਰੀ ਐਪ ਦੀ ਅਜਿਹੀ ਸਲਾਹ ਸੁਣ ਕੇ ਲੋਕ ਹੈਰਾਨ ਹੋ ਗਏ ਅਤੇ ਹੋਰ ਬ੍ਰਾਂਡਸ ਨੇ ਵੀ ਇਸ ਟਵੀਟ ਨੂੰ ਕਾਪੀ ਕਰ ਲਿਆ।

Zomato ਨੇ ਟਵੀਟ ਕਰਦੇ ਹੋਏ ਕਿਹਾ ਕਿ ਕਦੀ ਕਦੀ ਘਰ ਦਾ ਖਾਣਾ ਵੀ ਖਾ ਲੈਣਾ ਚਾਹੀਦਾ ਹੈ। ਇਸ ਟੀਵਟ ਨੂੰ ਹੁਣ ਤੱਕ 19 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਸਿਰਫ਼ ਇਹੀ ਨਹੀਂ ਇਸ ਟਵੀਟ ਨੂੰ ਹੁਣ ਤੱਕ 3700 ਤੋਂ ਜ਼ਿਆਦਾ ਰੀਟਵੀਟ ਮਿਲ ਚੁੱਕੇ ਹਨ। ਇਸ ‘ਤੇ ਦੂਜੀਆਂ ਕੰਪਨੀਆਂ ਦੀ ਪ੍ਰਤੀਕਿਰਿਆ ਵੀ ਆਈ ਹੈ।

YouTube India ਦੇ ਅਕਾਊਂਟ ਨੇ ਵੀ ਟਵੀਟ ਕੀਤਾ ਹੈ ਕਿ ਕਦੀ ਕਦੀ ਰਾਤ ਦੇ ਤਿੰਨ ਵਜੇ ਫੋਨ ਸਾਈਡ ‘ਤੇ ਰੱਖ ਕੇ ਜਾਣਾ ਚਾਹੀਦਾ ਹੈ।

ਉੱਥੇ  Amazon Prime ਨੇ ਲੋਕਾਂ ਨੂੰ ਇਸ ਬਦਲਾਅ ਲਈ ਟੀਵੀ ‘ਤੇ ਕੇਬਲ ਦੇਖਣ ਦੀ ਸਲਾਹ ਦਿੱਤੀ।

ਇਸ ਦੇ ਨਾਲ ਹੀ ਟ੍ਰੈਵਲ ਅਤੇ ਹੋਟਲ ਬੁਕਿੰਗ ਵੈੱਬਸਾਈਟ Ixigo ਨੇ ਲੋਕਾਂ ਨੂੰ ਘਰ ‘ਤੇ ਰਹਿਣ ਲਈ ਕਿਹਾ।

MobiKwik ਨੇ ਲੋਕਾਂ ਨੂੰ ਕਿਹਾ ਕਿ ਐਪ ਦੀ ਬਜਾਏ ਕਦੇ ਕਦੇ ਲਾਈਨ ਵਿਚ ਖੜ੍ਹੇ ਹੋ ਕੇ ਅਪਣੇ ਬਿੱਲਾਂ ਦਾ ਭੁਗਤਾਨ ਕਰਨਾ ਚਾਹੀਦਾ ਹੈ।

Faasos ਨੇ ਲਿਖਿਆ ਕਿ ਆਰਡਰ ਕਰਨ ਦੀ ਬਜਾਏ ਖੁਦ ਵੀ ਖਾਣਾ ਬਣਾ ਲੈਣਾ ਚਾਹੀਦਾ ਹੈ।

ਅਖ਼ੀਰ ਵਿਚ Zomato ਨੇ ਸਾਰੇ ਟਵੀਟਸ ਦਾ ਇਕ ਸਕਰੀਨਸ਼ਾਟ ਲੈ ਕੇ ਇਕ ਹੋਰ ਮਜ਼ੇਦਾਰ ਟਵੀਟ ਕਰਦੇ ਹੋਏ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ। Zomato ਦੇ ਇਸ ਅੰਦਾਜ਼ ਦੀ ਯੂਜ਼ਰਜ਼ ਵੱਲੋਂ ਖੂਬ ਤਾਰੀਫ਼ ਕੀਤੀ ਜਾ ਰਹੀ ਹੈ।