ਗਰਮੀਆਂ ਦੇ ਮੌਸਮ ਵਿੱਚ ਘਰ ਬਣਾ ਕੇ ਖਾਓ ਟੇਸਟੀ ਚਾਕਲੇਟ ਆਈਸ ਕਰੀਮ

ਏਜੰਸੀ

ਜੀਵਨ ਜਾਚ, ਖਾਣ-ਪੀਣ

ਦਿਨ ਪ੍ਰਤੀ ਦਿਨ ਵਧਦੀ ਗਰਮੀ ਤੋਂ ਹਰ ਕੋਈ ਪਰੇਸ਼ਾਨ ਹੈ ਪਰ ਗਰਮੀ ਦੇ ਇਸ ਮੌਸਮ ਵਿਚ ਆਈਸ ਕਰੀਮ

chocolate icecream

ਦਿਨ ਪ੍ਰਤੀ ਦਿਨ ਵਧਦੀ ਗਰਮੀ ਤੋਂ ਹਰ ਕੋਈ ਪਰੇਸ਼ਾਨ ਹੈ ਪਰ ਗਰਮੀ ਦੇ ਇਸ ਮੌਸਮ ਵਿਚ ਆਈਸ ਕਰੀਮ ਖਾਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਛੋਟੇ ਤੋਂ ਵੱਡੇ ਤੱਕ ਹਰ ਕੋਈ ਚਾਕਲੇਟ ਖਾਣਾ ਪਸੰਦ ਕਰਦਾ ਹੈ।

ਜੇ ਚਾਕਲੇਟ ਤੋਂ ਬਣੀ ਆਈਸ ਕਰੀਮ ਘਰ ਵਿਚ ਉਪਲਬਧ ਹੈ, ਤਾਂ ਗਰਮੀਆਂ ਵਿਚ ਇਸ ਤੋਂ ਵੱਧ ਖ਼ੁਸ਼ੀ ਹੋਰ ਕੀ ਹੋ ਸਕਦੀ ਹੈ ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਕੁਝ ਮਿੰਟਾਂ ਵਿਚ ਘਰ ਵਿਚ ਚਾਕਲੇਟ ਆਈਸ ਕਰੀਮ ਕਿਵੇਂ ਬਣਾਈਏ ...

ਸਮੱਗਰੀ:
ਚਾਕਲੇਟ - 100 ਗ੍ਰਾਮ
ਗਾੜਾ ਦੁੱਧ - 100 ਮਿ.ਲੀ.
ਦੁੱਧ ਦਾ ਪਾਊਡਰ - 20 ਗ੍ਰਾਮ

ਤਾਜ਼ਾ ਕਰੀਮ - 100 ਗ੍ਰਾਮ
ਖੰਡ - 80 ਗ੍ਰਾਮ

 ਵਿਧੀ
ਪਹਿਲਾਂ,ਚਾਕਲੇਟ ਪਿਘਲਾ ਲਉ। ਇਸ ਤੋਂ ਬਾਅਦ, ਪਿਘਲੇ ਹੋਏ ਚਾਕਲੇਟ, ਦੁੱਧ ਦਾ ਪਾਊਡਰ ਅਤੇ ਚੀਨੀ ਮਿਲਾ ਕੇ ਦੁੱਧ ਨੂੰ ਫੈਟ ਲਵੋ। ਇਸ ਤੋਂ ਬਾਅਦ, ਤਿਆਰ ਮਿਸ਼ਰਣ ਟਰੇ ਵਿੱਚ ਪਾ ਕੇ  ਇਸਨੂੰ ਫ੍ਰੀਜ਼ਰ ਵਿਚ ਰੱਖੋ। 

ਘੰਟਿਆਂ ਬਾਅਦ ਅੱਧੀ ਜੰਮੀ ਆਈਸ ਕਰੀਮ ਕੱਢ ਲਵੋ। ਫਿਰ ਫਰਿੱਜ ਵਿਚ ਰੱਖ ਦੇਵੋ। ਜਦੋਂ ਇਹ ਚੰਗੀ ਤਰ੍ਹਾਂ ਜੰਮ ਜਾਂਦਾ ਹੈ, ਤਾਂ ਕੱਟਿਆ ਹੋਇਆ ਚੌਕਲੇਟ ਮਿਲਾਓ ਅਤੇ ਠੰਢੀ ਆਈਸ ਕਰੀਮ ਸਰਵ ਕਰੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ