ਨੋਇਡਾ ਦਾ ਅਨੋਖਾ ਰੈਸਟੋਰੈਂਟ, ਹੁਣ 160 ਫੁੱਟ ਦੀ ਉਚਾਈ ‘ਤੇ ਡਰ ਦੇ ਨਾਲ ਲਓ ਖਾਣੇ ਦਾ ਸਵਾਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਨੋਇਡਾ ਵਿਚ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜੋ ਤੁਹਾਨੂੰ ਜ਼ਮੀਨ ਤੋਂ 160 ਫੁੱਟ ਦੀ ਉਚਾਈ ‘ਤੇ ਖਾਣਾ ਖਾਣ ਦਾ ਮੌਕਾ ਦੇ ਰਿਹਾ ਹੈ।

This Noida Restaurant Serves Food - And Adventure

ਨੋਇਡਾ: ਨੋਇਡਾ ਵਿਚ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜੋ ਤੁਹਾਨੂੰ ਜ਼ਮੀਨ ਤੋਂ 160 ਫੁੱਟ ਦੀ ਉਚਾਈ ‘ਤੇ ਖਾਣਾ ਖਾਣ ਦਾ ਮੌਕਾ ਦੇ ਰਿਹਾ ਹੈ। ਅਡਵੈਂਚਰ ਪਸੰਦ ਕਰਨ ਵਾਲੇ ਲੋਕਾਂ ਵਿਚ ਇਹ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਜੋ ਲੋਕ ਹੁਣ ਤੱਕ ਸਿਰਫ਼ ਝੂਲਿਆਂ ਦਾ ਅਨੰਦ ਲੈਂਦੇ ਸੀ ਹੁਣ ਉਹ ਲੋਕ ਉਚਾਈ ‘ਤੇ ਇਸ ਰੈਸਟੋਰੈਂਟ ਵਿਚ ਜਾ ਕੇ ਸਵਾਦਿਸ਼ਟ ਖਾਣੇ ਦਾ ਸਵਾਦ ਲੈ ਰਹੇ ਹਨ। ਜੇਕਰ ਤੁਹਾਨੂੰ ਵੀ ਅਡਵੈਂਚਰ ਪਸੰਦ ਹੈ ਤਾਂ ਇਸ ਰੈਸਟੋਰੈਂਟ ਵਿਚ ਜਾਓ ਅਤੇ ਹਵਾ ਵਿਚ ਖਾਣਾ ਖਾਓ। ਇਸ ਤੋਂ ਪਹਿਲਾਂ ਇਸ ਰੈਸਟੋਰੈਂਟ ਨਾਲ ਜੁੜੀਆਂ ਕੁਝ ਖਾਸ ਗੱਲਾਂ ਜਾਣ ਲਓ।

ਨੋਇਡਾ ਦੇ ਸੈਕਟਰ 38ਏ ਵਿਚ ਬਣੇ ਇਸ ਰੈਸਟੋਰੈਂਟ ਦਾ ਨਾਂਅ ਹੈ ਫਾਲਾਈ ਡਾਇਨਿੰਗ (Fly Dining)। ਇਸ ਰੈਸਟੋਰੈਂਟ ਵਿਚ ਖਾਣੇ ਦੇ ਨਾਲ ਨਾਲ ਤੁਹਾਡੀ ਫੋਟੋਗ੍ਰਾਫੀ ਵੀ ਮੁਫਤ ਵਿਚ ਕੀਤੀ ਜਾਵੇਗੀ। ਇਸ ਰੈਸਟੋਰੈਂਟ ਵਿਚ ਸ਼ਰਾਬ ਨਹੀਂ ਦਿੱਤੀ ਜਾਂਦੀ। ਇਹ ਰੈਸਟੋਰੈਂਟ ਸ਼ਾਮ ਦੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਿਰਫ਼ ਚਾਰ ਵਾਰ ਹੀ ਅਪਣੀ ਸਰਵਿਸ ਦਿੰਦਾ ਹੈ।

ਇਸ ਦਾ ਸਮਾਂ ਹੈ- ਸ਼ਾਮ ਦੇ 6 ਵਜੇ, 7.20, 8.40 ਅਤੇ 10 ਵਜੇ। ਹਰ ਵਾਰ ਖਾਣ ਦਾ ਸਮਾਂ 40 ਮਿੰਟ ਤੱਕ ਰਹਿੰਦਾ ਹੈ। ਇਕ ਵਾਰ ਵਿਚ ਇਸ ਰੈਸਟੋਰੈਂਟ ‘ਚ ਸਿਰਫ਼ 24 ਲੋਕ ਹੀ ਖਾਣਾ ਖਾ ਸਕਦੇ ਹਨ ਅਤੇ ਪ੍ਰਤੀ ਵਿਅਕਤੀ 2499 ਰੁਪਏ ਦੇਣੇ ਹੋਣਗੇ। ਇੱਥੇ ਸਿਰਫ਼ 12 ਤੋਂ 85 ਸਾਲ ਤੱਕ ਦੇ ਲੋਕਾਂ ਨੂੰ ਹੀ ਐਂਟਰੀ ਦਿੱਤੀ ਜਾਂਦੀ ਹੈ। ਇਸ ਰੈਸਟੋਰੈਂਟ ਦੀ ਬੁਕਿੰਗ ਆਨਲਾਈਨ flydining.com ‘ਤੇ ਜਾ ਕੇ ਕੀਤੀ ਜਾ ਸਕਦੀ ਹੈ।

ਇਸ ਰੈਸਟੋਰੈਂਟ ਦੀ ਸ਼ੁਰੂਆਤ ਨਿਖਿਲ ਕੁਮਾਰ ਨੇ ਕੀਤੀ ਹੈ। ਉਹਨਾਂ ਨੂੰ ਦੁਬਈ ਤੋਂ ਆਉਣ ਤੋਂ ਬਾਅਦ ਇਸ ਰੈਸਟੋਰੈਂਟ ਦਾ ਸੁਝਾਅ ਆਇਆ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ 2 ਸਾਲ ਪਹਿਲਾਂ ਦੁਬਈ ਵਿਚ ਅਜਿਹਾ ਰੈਸਟੋਰੈਂਟ ਦੇਖਿਆ ਸੀ ਅਤੇ ਫਿਰ ਉਹਨਾਂ ਨੂੰ ਨੋਇਡਾ ਵਿਚ ਇਸ ਤਰ੍ਹਾਂ ਦਾ ਰੈਸਟੋਰੈਂਟ ਬਣਾਉਣ ਦਾ ਸੁਝਾਅ ਆਇਆ। ਇਸ ਰੈਸਟੋਰੈਂਟ ਨੂੰ ਬਣਾਉਣ ਲਈ 2 ਸਾਲ ਲੱਗੇ। ਉਹਨਾਂ ਨੇ ਦੱਸਿਆ ਕਿ ਇਸ ਰੈਸਟੋਰੈਂਟ ਵਿਚ ਗਰਭਵਤੀ ਔਰਤਾਂ ਅਤੇ ਚਾਰ ਫੁੱਟ ਤੋਂ ਘੱਟ ਕੱਦ ਵਾਲੇ ਬੱਚਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ