ਤੁਹਾਨੂੰ ਵਾਰ-ਵਾਰ ਹੁੰਦੈ ਬੁਖ਼ਾਰ ਤਾਂ ਰੋਜ਼ ਖਾਓ ਰਸੋਈ ਵਿਚ ਰੱਖੀ ਇਹ ਚੀਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਧੁਨਿਕ ਜੀਵਨ ਸ਼ੈਲੀ ਕਾਰਨ ਲੋਕਾਂ ਨੂੰ ਆਏ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ...

Munakka

ਚੰਡੀਗੜ੍ਹ: ਆਧੁਨਿਕ ਜੀਵਨ ਸ਼ੈਲੀ ਕਾਰਨ ਲੋਕਾਂ ਨੂੰ ਆਏ ਦਿਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਹਾਲਾਂਕਿ ਜੇ ਤੁਸੀਂ ਆਯੁਰਵੇਦ ਮੁਤਾਬਕ ਖਾਣ-ਪੀਣ ਦਾ ਧਿਆਨ ਰੱਖੋਗੇ ਤਾਂ ਤੁਸੀਂ ਹਮੇਸ਼ਾ ਲਈ ਡਾਕਟਰਾਂ ਤੋਂ ਦੂਰੀ ਬਣਾ ਸਕਦੇ ਹੋ, ਕਿਉਂਕਿ ਆਯੁਰਵੇਦ ਦੇ ਖਾਣ-ਪੀਣ ਵਿੱਚ ਸ਼ੁਰੂਆਤੀ ਬਿਮਾਰੀਆਂ ਵਿਰੁੱਧ ਲੜਨ ਦੀ ਯੋਗਤਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਆਯੁਰਵੇਦ ਦੇ ਇੱਕ ਅਜਿਹੇ ਖ਼ਜ਼ਾਨੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ। ਮੁਨੱਕਾ ਆਯੁਰਵੇਦ ਦਾ ਉਹ ਖਜ਼ਾਨਾ ਹੈ, ਜਿਸ ਨਾਲ ਤੁਸੀਂ ਇੱਕ ਚੁਟਕੀ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ।

ਬੱਚਿਆਂ ਲਈ: ਜੇ ਤੁਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਪੰਜ ਤੋਂ ਛੇ ਮੁਨੱਕੇ ਖਾਣ ਲਈ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਦੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਗੀ ਤੇ ਉਹ ਵਾਰ-ਵਾਰ ਬਿਮਾਰ ਨਹੀਂ ਹੋਣਗੇ।

ਗਲ਼ੇ ਲਈ ਫਾਇਦੇਮੰਦ: ਗਲੇ ਦੀ ਖਰਾਸ਼ ਜਾਂ ਖੁਸ਼ਕੀ ਲਈ ਵੀ ਮੁਨੱਕਾ ਬਹੁਤ ਫਾਇਦੇਮੰਦ ਹੈ। ਮੁਨੱਕੇ ਨੂੰ ਭਿਉਂ ਕੇ ਖਾਣਾ ਲਾਭਕਾਰੀ ਹੁੰਦਾ ਹੈ। ਮੁਨੱਕੇ ਵਿੱਚ ਐਂਟੀ-ਬੈਕਟੀਰੀਆ ਗੁਣ ਪਾਏ ਜਾਂਦੇ ਹਨ, ਜੋ ਗਲੇ ਦੀ ਹਰ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ।

ਕਬਜ਼ ਤੋਂ ਰਾਹਤ: ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਲਈ ਮੁਨੱਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਪੇਟ ਦੀ ਪਾਚਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦਗਾਰ ਹਨ।