ਘਰ ਦੀ ਰਸੋਈ ਵਿਚ ਬਣਾਓ- ਮਿਕਸ ਸਬਜ਼ੀ

ਏਜੰਸੀ

ਜੀਵਨ ਜਾਚ, ਖਾਣ-ਪੀਣ

5 ਚੱਮਚ ਤੇਲ, 1 ਚੱਮਚ ਜ਼ੀਰਾ, ਹਿੰਗ ਦੀ ਚੁਟਕੀ, ਇਕ ਚੱਮਚ ਮਿਰਚ, ਅਦਰਕ ਦਾ ਪੇਸਟ, ਬੈਂਗਣ 100 ਗ੍ਰਾਮ, ਆਲੂ 100 ਗ੍ਰਾਮ, ਗੋਭੀ 100 ਗ੍ਰਾਮ, ਪਨੀਰ 100 ਗ੍ਰਾਮ ਤੋਂ...

Mix Vegetable

ਸਮੱਗਰੀ : 5 ਚੱਮਚ ਤੇਲ, 1 ਚੱਮਚ ਜ਼ੀਰਾ, ਹਿੰਗ ਦੀ ਚੁਟਕੀ, ਇਕ ਚੱਮਚ ਮਿਰਚ, ਅਦਰਕ ਦਾ ਪੇਸਟ, ਬੈਂਗਣ 100 ਗ੍ਰਾਮ, ਆਲੂ 100 ਗ੍ਰਾਮ, ਗੋਭੀ 100 ਗ੍ਰਾਮ, ਪਨੀਰ 100 ਗ੍ਰਾਮ ਤੋਂ ਇਲਾਵਾ ਲੋੜ ਅਨੁਸਾਰ ਹੋਰ ਸਬਜ਼ੀਆਂ ਪਾ ਸਕਦੇ ਹੋ। 

ਬਣਾਉਣ ਦਾ ਤਰੀਕਾ: ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਉਸ ਵਿਚ ਜ਼ੀਰਾ, ਹਿੰਗ, ਮਿਰਚ, ਅਦਰਕ ਦਾ ਪੇਸਟ ਪਾ ਕੇ ਦੋ ਮਿੰਟ ਤਕ ਭੁੰਨੋ। ਫਿਰ ਇਸ ਵਿਚ ਸਾਫ਼ ਕਰ ਕੇ ਕੱਟੀ ਹੋਈ ਪਾਪੜੀ  ਬੈਂਗਣ, ਆਲੂ ਅਤੇ ਸ਼ਕਰਕੰਦ ਪਾਉ ਅਤੇ 5 ਮਿੰਟ ਤਕ ਗਰਮ ਕਰੋ। ਹਲਦੀ ਪਾਊਡਰ ਅਤੇ ਅੱਧਾ ਕੱਪ ਪਾਣੀ ਪਾ ਕੇ, ਢੱਕ ਕੇ, ਮੱਠੇ ਸੇਕ 'ਤੇ ਪਕਾਉ। ਇਸ ਤੋਂ ਬਾਅਦ ਮਿਰਚ ਪਾਊਡਰ, ਧਨੀਆ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਢੱਕ ਦੇਵੋ। ਉਬਾਲਾ ਆਉਣ ਤੋਂ ਬਾਅਦ ਹਰਾ ਧਨੀਆ ਅਤੇ ਕੱਦੂਕਸ ਕੀਤਾ ਹੋਇਆ ਨਾਰੀਅਲ ਦਾ ਮਿਸ਼ਰਣ ਛਿੜਕ ਦਿਉ। ਥੋੜੀ ਦੇਰ ਹੋਰ ਪਕਾਉਣ ਪਿਛੋਂ ਪ੍ਰਵਾਰ ਨੂੰ ਗਰਮਾ-ਗਰਮ ਸਬਜ਼ੀ ਖਾਣ ਲਈ ਸੱਦਾ ਦੇਵੋ।