ਘਰ ਦੀ ਰਸੋਈ ਵਿਚ : ਚਾਕਲੇਟ ਕੇਕ ਕੱਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਕਾਗ਼ਜ਼ ਦੇ ਕੱਪ 8, ਮੱਖਣ 150 ਗਰਾਮ, ਤਾਜ਼ਾ ਕਰੀਮ 3 ਵੱਡੇ ਚੱਮਚ, ਬੇਕਿੰਗ ਪਾਊਡਰ 1 ਵੱਡਾ ਚੱਮਚ, ਆਈਸਿੰਗ ਸ਼ੂਗਰ 3 ਵੱਡੇ ਚੱਮਚ, ਕੋਕੋ ਪਾਊਡਰ 1 ...

Chocolate cake cup

ਸਮੱਗਰੀ : ਕਾਗ਼ਜ਼ ਦੇ ਕੱਪ 8, ਮੱਖਣ 150 ਗਰਾਮ, ਤਾਜ਼ਾ ਕਰੀਮ 3 ਵੱਡੇ ਚੱਮਚ, ਬੇਕਿੰਗ ਪਾਊਡਰ 1 ਵੱਡਾ ਚੱਮਚ, ਆਈਸਿੰਗ ਸ਼ੂਗਰ 3 ਵੱਡੇ ਚੱਮਚ, ਕੋਕੋ ਪਾਊਡਰ 1 ਵੱਡਾ ਚੱਮਚ, ਅੰਡੇ 3, ਚੀਨੀ ਪੀਸੀ ਹੋਈ 150 ਗਰਾਮ, ਚੈਰੀ ਜਾਂ ਕਿਸ਼ਮਿਸ਼ 20 ਦਾਣੇ, ਨਿੰਬੂ ਰਸ 1 ਛੋਟਾ ਚੱਮਚ, ਸਫ਼ੇਦ ਮੱਖਣ।

ਬਣਾਉਣ ਦਾ ਤਰੀਕਾ : ਮੈਦਾ, ਕੋਕੋ ਪਾਊਡਰ ਅਤੇ ਬੇਕਿੰਗ ਪਾਊਡਰ ਨੂੰ ਮਿਲਾ ਕੇ ਤਿੰਨ ਚਾਰ ਵਾਰ ਛਾਣ ਲਉ। ਅੰਡਿਆਂ ਨੂੰ ਤੋੜ ਕੇ ਉਨ੍ਹਾਂ ਦੇ ਅੰਦਰਲੇ ਭਾਗ ਨੂੰ ਇਕ ਬਰਤਨ ਵਿਚ ਕੱਢ ਕੇ ਫੈਂਟ ਲਉ। ਫਿਰ ਮੱਖਣ ਅਤੇ ਪੀਸੀ ਹੋਈ ਚੀਨੀ ਨੂੰ ਮਿਲਾ ਕੇ ਏਨਾ ਫੈਂਟੋ ਕੇ ਉਹ ਕਰੀਮ ਦੀ ਤਰ੍ਹਾਂ ਹਲਕਾ ਹੋ ਜਾਏ ਅਤੇ ਫੈਂਟਦੇ-ਫੈਂਟਦੇ ਨਾਲ ਥੋੜਾ ਥੋੜਾ ਕਰ ਕੇ ਅੰਡਿਆਂ ਨੂੰ ਇਸ ਵਿਚ ਮਿਲਾਉਂਦੇ ਰਹੋ। ਜੇਕਰ ਮਿਸ਼ਰਣ ਫਟਣ ਲੱਗ ਜਾਵੇ ਤਾਂ ਇਸ ਵਿਚ ਥੋੜਾ ਜਿਹਾ ਮੈਦਾ ਮਿਲਾ ਲਉ ਅਤੇ ਜੇ ਇਹ ਜ਼ਿਆਦਾ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਥੋੜਾ ਜਿਹਾ ਪਾਣੀ ਮਿਲਾ ਲਵੋ।

ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਇਕ ਵਾਰ ਫੈਂਟ ਲਵੋ ਅਤੇ ਕੱਪਾਂ ਵਿਚ ਤਿੰਨ ਫ਼ੀ ਸਦੀ ਉਚਾਈ ਤਕ ਇਹ ਮਿਸ਼ਰਣ ਭਰ ਲਉ। ਇਨ੍ਹਾਂ ਕੱਪਾਂ ਨੂੰ ਟਰੇਅ ਵਿਚ ਰੱਖ ਕੇ 400 ਡਿਗਰੀ ਫ਼ਾਰਨਾਈਟ ਗਰਮ ਓਵਨ ਵਿਚ ਵੀਹ ਮਿੰਟ ਤਕ ਪਕਾ ਕੇ ਬਾਹਰ ਕੱਢ ਲਵੋ। ਫਿਰ ਇਕ ਪਿਆਲੇ ਵਿਚ ਆਈਸਿੰਗ ਸ਼ੂਗਰ ਕਰੀਮ ਅਤੇ ਮੱਖਣ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਵੋ।  ਕੇਕ ਦੇ ਠੰਢਾ ਹੋ ਜਾਣ ਤੋਂ ਬਾਅਦ ਹਰ ਕੇਕ ਵਿਚ ਚਾਕੂ ਨਾਲ ਡੂੰਘਾ ਟੋਆ ਜਿਹਾ ਬਣਾ ਕੇ ਇਹ ਮਿਸ਼ਰਣ ਭਰ ਦਿਉ। ਉਪਰ ਇਕ ਇਕ ਚੈਰੀ ਜਾਂ ਕਿਸ਼ਮਿਸ਼ ਸਜਾ ਦੇਵੋ। ਲਉ ਤਿਆਰ ਹੈ ਤੁਹਾਡਾ ਚਾਕਲੇਟ ਕੇਕ ਕੱਪ।