How to make Samosa: ਘਰ ਵਿਚ ਬਣਾਉ ਗਰਮਾ ਗਰਮ ਸਮੋਸੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਕੇ ਰੱਖੋ ਅਤੇ ਫਿਰ ਆਟੇ ਵਿਚ ਘਿਉ ਅਤੇ ਨਮਕ ਪਾਉ ਤੇ ਚੰਗੀ ਤਰ੍ਹਾਂ ਮਿਲਾਓ।

How to make Samosa

How to make Samosa ਸਮੱਗਰੀ: ਮੈਦਾ - 2 ਕਟੋਰੀ, ਘੀ ਜਾਂ ਤੇਲ-1/3 ਕਟੋਰੀ, ਅਜਵਾਇਣ - 1/2 ਛੋਟਾ ਚਮਚ, ਤੇਲ, 2 ਉੱਬਲੇ ਹੋਏ ਆਲੂ, ਜ਼ੀਰਾ -1 ਛੋਟਾ ਚਮਚ, ਅਦਰਕ -1 ਛੋਟਾ ਚਮਚ, ਲੱਸਣ-1/ 2 ਛੋਟਾ ਚਮਚ, ਧਨੀਆ ਪਾਊਡਰ - 1 ਛੋਟਾ ਚਮਚ, ਜ਼ੀਰਾ ਪਾਊਡਰ - 1 / 2 ਛੋਟਾ ਚਮਚ, ਲਾਲ ਮਿਰਚ ਪਾਊਡਰ - 1 ਛੋਟਾ ਚਮਚ, ਗਰਮ ਮਸਾਲਾ-1/2 ਛੋਟਾ ਚਮਚ, ਚਾਟ ਮਸਾਲਾ - 1 / 2 ਛੋਟਾ ਚਮਚ, ਹਰੀ ਮਿਰਚ ਬਰੀਕ ਕਟੀ ਹੋਈ-1, ਹਰਾ ਧਨੀਆ ਬਰੀਕ ਕਟਿਆ ਹੋਇਆ-1 ਚਮਚ, ਕਾਜੂ ਕੱਟੇ ਹੋਏ - 8 -10

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਕੇ ਰੱਖੋ ਅਤੇ ਫਿਰ ਆਟੇ ਵਿਚ ਘਿਉ ਅਤੇ ਨਮਕ ਪਾਉ ਤੇ ਚੰਗੀ ਤਰ੍ਹਾਂ ਮਿਲਾਓ। ਕੋਸੇ ਪਾਣੀ ਦੀ ਮਦਦ ਨਾਲ ਥੋੜ੍ਹਾ ਜਿਹਾ ਸਖ਼ਤ ਆਟੇ ਨੂੰ ਗੁੰਨ੍ਹੋ। ਆਟੇ ਨੂੰ ਸੈੱਟ ਹੋਣ ਲਈ 15-20 ਮਿੰਟ ਲਈ ਢੱਕ ਕੇ ਰੱਖੋ। ਉੱਬਲੇ ਹੋਏ ਆਲੂਆਂ ਨੂੰ ਛਿੱਲ ਕੇ ਹੱਥਾਂ ਨਾਲ ਬਾਰੀਕ ਤੋੜ ਲਵੋ। ਹੁਣ ਫ਼ਰਾਈਪੈਨ ਨੂੰ ਗਰਮ ਕਰੋ, 1 ਚਮਚ ਤੇਲ ਪਾਉ, ਗਰਮ ਤੇਲ ਵਿਚ ਅਦਰਕ, ਹਰੀ ਮਿਰਚ ਅਤੇ ਹਰੇ ਮਟਰ ਪਾਉ ਅਤੇ ਮਿਕਸ ਕਰੋ, ਢੱਕ ਕੇ 2 ਮਿੰਟ ਤਕ ਪਕਾਉਣ ਦਿਉ, ਹਰੇ ਮਟਰ ਥੋੜ੍ਹੇ ਨਰਮ ਹੋ ਜਾਣਗੇ। ਬਾਰੀਕ ਕੱਟੇ ਹੋਏ ਆਲੂ, ਨਮਕ, ਹਰੀ ਮਿਰਚ, ਧਨੀਆ ਪੱਤਾ, ਧਨੀਆ ਪਾਊਡਰ, ਗਰਮ ਮਸਾਲਾ, ਸੁਕਾ ਅੰਬ ਪਾਊਡਰ, ਕਿਸ਼ਮਿਸ਼ ਅਤੇ ਕਾਜੂ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਗੁੰਨੇ੍ਹ ਹੋਏ ਆਟੇ ਦੀਆਂ 7-8 ਬਰਾਬਰ ਆਕਾਰ ਦੀਆਂ ਪੇੜੇ ਬਣਾ ਲਵੋ। ਫਿਰ ਇਨ੍ਹਾਂ ਨੂੰ ਛੋਟੀਆਂ-ਛੋਟੀਆਂ ਪੁੜੀਆਂ ਦੇ ਆਕਾਰ ਵਿਚ ਵੇਲ ਲਵੋ।

ਫਿਰ ਚਾਕੂ ਦੀ ਮਦਦ ਨਾਲ ਵੇਲੀ ਹੋਈ ਪੁਰੀ ਨੂੰ ਦੋ ਬਰਾਬਰ ਹਿੱਸਿਆਂ ਵਿਚ ਕੱਟ ਲਵੋ। ਇਕ ਹਿੱਸੇ ਨੂੰ ਤਿਕੋਣ ਵਿਚ ਮੋੜੋ । ਤਿਕੋਣ ਬਣਾਉਂਦੇ ਸਮੇਂ, ਦੋਹਾਂ ਸਿਰਿਆਂ ਨੂੰ ਪਾਣੀ ਦੀ ਸਹਾਇਤਾ ਦੇ ਨਾਲ ਚਿਪਕਾਉ, ਇਸ ਤਰ੍ਹਾਂ ਇਕ ਤਿਕੋਣ ਬਣ ਜਾਵੇਗਾ। ਫਿਰ ਆਲੂ ਵਾਲੇ ਮਸਾਲੇ ਨੂੰ ਇਨ੍ਹਾਂ ਵਿਚ ਭਰ ਲਵੋ। ਫਿਰ ਖੁੱਲ੍ਹੇ ਹੋਏ ਮੂੰਹ ਨੂੰ ਪਾਣੀ ਦੀ ਮਦਦ ਨਾਲ ਸੀਲ ਕਰ ਦਿਉ। ਸਾਰੇ ਸਮੋਸੇ ਇਸੇ ਤਰ੍ਹਾਂ ਤਿਆਰ ਕਰ ਲਵੋ। ਸਮੋਸੇ ਫ਼ਰਾਈ ਕਰਨ ਲਈ ਕੜਾਹੀ ’ਚ ਤੇਲ ਪਾ ਕੇ ਗਰਮ ਕਰੋ। 4-5 ਸਮੋਸਿਆਂ ਨੂੰ ਗਰਮ ਤੇਲ ਵਿਚ ਪਾਉ ਅਤੇ ਭੂਰਾ ਹੋਣ ਤਕ ਤਲ ਲਵੋ। ਫਿਰ ਕਿਸੇ ਪਲੇਟ ਵਿਚ ਨੈਪਕਿਨ ਪੇਪਰ ਰੱਖੋ ਅਤੇ ਫਿਰ ਤਿਆਰ ਸਮੋਸੇ ਨੂੰ ਕੱਢ ਲਵੋ। ਤੁਹਾਡੇ ਗਰਮਾ ਗਰਮ ਸਮੋਸੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਮਿੱਠੀ ਜਾਂ ਹਰੀ ਚਟਣੀ ਨਾਲ ਖਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।