ਘਰ ਦੀ ਰਸੋਈ ਵਿਚ : ਵਾਈਟ ਸੌਸ ਪਾਸਤਾ
ਕਰੀਮੀ ਸੌਸ ਅਤੇ ਹਰੀ ਭਰੀ ਸਬਜ਼ੀਆਂ ਨਾਲ ਲਬਾਲਬ, ਮਾਈਲਡ ਫਲੇਵਰ ਵਾਲਾ ਵਈਟ ਸੌਸ ਪਾਸਤਾ ਇਸ ਦਿਨੀਂ ਕਰ ਕਿਸੇ ਦਾ ਫੇਵਰੇਟ ਬਣਾ ਹੋਇਆ ਹੈ
ਕਰੀਮੀ ਸੌਸ ਅਤੇ ਹਰੀ ਭਰੀ ਸਬਜ਼ੀਆਂ ਨਾਲ ਲਬਾਲਬ, ਮਾਈਲਡ ਫਲੇਵਰ ਵਾਲਾ ਵਈਟ ਸੌਸ ਪਾਸਤਾ ਇਸ ਦਿਨੀਂ ਕਰ ਕਿਸੇ ਦਾ ਫੇਵਰੇਟ ਬਣਾ ਹੋਇਆ ਹੈ। ਗਾਰਲਿਕ ਬ੍ਰੈਡ ਅਤੇ ਟੋਸਟਿਟ ਹਰਬ ਬਰੈਡ ਦੇ ਨਾਲ ਇਸ ਪਾਸਤਾ ਦਾ ਸਵਾਦ ਹੋਰ ਜਮਦਾ ਹੈ। ਵਾਈਟ ਸੌਸ ਜਾਂ ਬੇਸ਼ਮੇਲ ਸੌਸ ਪਾਸਤਾ ਅਸਲ ਵਿਚ ਇਟਲੀ ਦੀ ਇਕ ਰਿਵਾਇਤੀ ਡਿਸ਼ ਹੈ।
ਸਮੱਗਰੀ : ਪਾਸਤਾ (ਪੈਨੀ) - 1 ਬਾਉਲ, ਪਾਣੀ - 3 ਗਲਾਸ, ਜੈਤੂਨ ਦਾ ਤੇਲ - 1ਟੀ ਸਪੂਨ, ਲੂਣ - ਸਵਾਦ ਮੁਤਾਬਕ, ਮਿਕਸਡ ਹਰਬ - ½ ਟੀ ਸਪੂਨ, ਬਟਰ (ਬਿਨਾਂ ਲੂਣ ਵਾਲਾ) - 3 ਟੇਬਲ ਸਪੂਨ, ਲੱਸਣ ਦਾ ਸੁੱਕਾ ਪਾਊਡਰ - 1 ਟੀ ਸਪੂਨ, ਮਸ਼ਰੂਮ (ਧੋਇਆ ਹੋਇਆ ਅਤੇ ਕੱਟਿਆ ਹੋਇਆ) - 1 ਕਪ, ਮੈਦਾ - 2 ਟੇਬਲ ਸਪੂਨ, ਦੁੱਧ - 1 ਬਾਉਲ, ਕਾਲੀ ਮਿਰਚ - ਸਵਾਦ ਮੁਤਾਬਕ, ਓਰਿਗੈਨੋ - 1½ ਟੀ ਸਪੂਨ, ਚੀਜ਼ (ਕੱਦੂ ਕਸ ਕੀਤਾ ਹੋਇਆ) - 3 ਟੇਬਲ ਸਪੂਨ, ਗਾਰਨਿਸ਼ਿੰਗ ਲਈ, ਪਾਰਸਲੇ - ਗਾਰਨਿਸ਼ਿੰਗ ਲਈ।
ਢੰਗ : ਇਕ ਗਰਮ ਹੋਏ ਪੈਨ ਵਿਚ ਪਾਣੀ ਪਾਓ। ਇਕ ਵਾਰ ਜਦੋਂ ਇਹ ਉਬਲਣ ਲੱਗ ਜਾਵੇ ਤਾਂ, ਇਸ ਵਿਚ ਜੈਤੂਨ ਦਾ ਤੇਲ ਪਾ ਦਿਓ। ਫਿਰ ਅੱਧਾ ਚੱਮਚ ਲੂਣ ਪਾਓ। ਨਾਲ ਹੀ ਨਾਲ ਅੱਧਾ ਟੀ ਸਪੂਨ ਮਿਕਸ ਹਰਬ ਵੀ ਪਾ ਦਿਓ। ਹੁਣ ਇਸ ਪਾਣੀ ਵਿਚ ਪੈਨੀ ਪਾਸਤਾ ਪਾਓ। ਇਸ ਨੂੰ ਹਿਲਾਓ ਅਤੇ ਢੱਕਣ ਨਾਲ ਢੱਕ ਦਿਓ। ਇਸ ਨੂੰ 8 - 10 ਮਿੰਟ ਲਈ ਘੱਟ ਅੱਗ ਉਤੇ ਪਕਣ ਦਿਓ,ਵਿੱਚ ਵਿੱਚ ਹਿਲਾਂਦੇ ਰਹੋ, ਜਦੋਂ ਤੱਕ ਕਿ ਪਾਸਤਾ ਪੂਰਾ ਪਕ ਨਾ ਜਾਵੇ। ਇਕ ਵਾਰ ਜਦੋਂ ਪਾਸਤਾ ਪੱਕ ਜਾਵੇ ਤਾਂ, ਛਾਨਣੀ ਨਾਲ ਛਾਣ ਕੇ, ਪਾਸਤਾ ਅਤੇ ਪਾਣੀ ਵੱਖ ਕਰ ਲਵੋ। ਇਸ ਤੋਂ ਬਾਅਦ ਨਾਲ ਦੇ ਨਾਲ ਹੀ ਠੰਡਾ ਪਾਣੀ ਪਾ ਕੇ ਇਸ ਨੂੰ ਸਾਈਡ ਵਿਚ ਰੱਖ ਲਵੋ।
ਇਕ ਪੈਨ ਵਿਚ ਬਿਨਾਂ ਲੂਣ ਦਾ ਸਾਦਾ ਮੱਖਣ ਪਾਓ ਅਤੇ ਇਸ ਨੂੰ ਖੁਰਨ ਦਿਓ। ਫਿਰ ਇਸ ਵਿਚ ਲੱਸਣ ਦਾ ਸੁੱਕਾ ਪਾਊਡਰ ਪਾਓ। ਇਸ ਤੋਂ ਬਾਅਦ ਕੱਟੇ ਹੋਏ ਮਸ਼ਹਰੂਮ ਮਿਕਸ ਕਰੋ। ਪੰਜ ਮਿੰਟ ਲਈ ਇਸ ਨੂੰ ਘੱਟ ਅੱਗ 'ਤੇ ਹਿਲਾਂਦੇ ਰਹੋ, ਜਦੋਂ ਤੱਕ ਕਿ ਮਸ਼ਹਰੂਮ ਪੱਕ ਨਾ ਜਾਵੇ। ਹੁਣ ਮੈਦਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਦੁੱਧ ਪਾ ਕੇ 1 ਮਿੰਟ ਲਈ ਹਿਲਾਓ। ਇਸ ਤੋਂ ਬਾਅਦ, ਲੂਣ ਅਤੇ ਕਾਲੀ ਮਿਰਚ ਸਵਾਦ ਅਨੁਸਾਰ ਪਾਓ। ਹੁਣ ਅੱਧਾ ਟੀ ਸਪੂਨ ਓਰਿਗੇਨੋ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਚੰਗੀ ਤਰ੍ਹਾਂ ਹਿਲਾ ਕੇ 2 ਮਿੰਟ ਲਈ ਪਕਣ ਦਿਓ। ਹੁਣ 3 ਟੇਬਲ ਸਪੂਨ ਕੱਸਿਆ ਹੋਇਆ ਚੀਜ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। 3 - 4 ਮਿੰਟ ਲਈ ਪਕਣ ਦਿਓ ਤਾਂਕਿ ਇਹ ਗਾੜਾ ਹੋ ਜਾਵੇ। ਇਸ ਤੋਂ ਬਾਅਦ ਇਸ ਵਿਚ ਪਕਿਆ ਹੋਇਆ ਪਾਸਤਾ ਪਾ ਕੇ ਵਧੀਆ ਤਰੀਕੇ ਨਾਲ ਮਿਕਸ ਕਰੋ। ਇਸ ਨੂੰ ਸਰਵਿੰਗ ਬਾਉਲ ਵਿਚ ਕੱਢ ਲਵੋ। ਹੁਣ ਇਸ ਨੂੰ ਕਸੇ ਹੋਏ ਚੀਜ਼ ਅਤੇ ਪਾਰਸਲੇ ਨਾਲ ਗਾਰਨਿਸ਼ ਕਰੋ। ਗਰਮਾ - ਗਰਮ ਪਰੋਸੋ।
White sauce pastaWhite sauce pastaWhite sauce pasta