ਗ਼ਲਤ ਅਹਾਰ ਸ਼ੈਲੀ ਨਾਲ ਉਪਜੇ ਰੋਗਾਂ ਲਈ ਲਾਭਦਾਇਕ ਨੁਸਖ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੱਜ ਅਸੀ ਤੁਹਾਨੂੰ ਕਬਜ਼, ਮੋਟਾਪਾ, ਬਦਹਜ਼ਮੀ, ਗੈਸ ਤੇ ਗ਼ਲਤ ਅਹਾਰ ਸ਼ੈਲੀ ਨਾਲ ਉਪਜੇ ਹੋਰ ਰੋਗਾਂ ਸ਼ੂਗਰ, ਥਾਈਰਾਇਡ, ਬਲੱਡ ਪ੍ਰੈਸ਼ਰ ਤੇ ਯੂਰਿਕ ਐਸਿਡ ਦੇ ਇਲਾਜ ਲਈ ਵੀ...

Useful tips for diseases

ਅੱਜ ਅਸੀ ਤੁਹਾਨੂੰ ਕਬਜ਼, ਮੋਟਾਪਾ, ਬਦਹਜ਼ਮੀ, ਗੈਸ ਤੇ ਗ਼ਲਤ ਅਹਾਰ ਸ਼ੈਲੀ ਨਾਲ ਉਪਜੇ ਹੋਰ ਰੋਗਾਂ ਸ਼ੂਗਰ, ਥਾਈਰਾਇਡ, ਬਲੱਡ ਪ੍ਰੈਸ਼ਰ ਤੇ ਯੂਰਿਕ ਐਸਿਡ ਦੇ ਇਲਾਜ ਲਈ ਵੀ ਲਾਭਦਾਇਕ ਨੁਸਖ਼ਾ ਦੱਸਣ ਜਾ ਰਹੇ ਹਾਂ ਜੋ ਇਸ ਪ੍ਰਕਾਰ ਹੈ।

ਮੇਥੀਦਾਣਾ 200 ਗਰਾਮ, ਸੌਂਫ਼ 100 ਗਰਾਮ, ਅਜਵਾਇਣ 100 ਗਰਾਮ, ਜੀਰੀ 100 ਗਰਾਮ ਲੈ ਕੇ ਲੋੜ ਅਨੁਸਾਰ ਸਾਫ਼ ਕਰ ਕੇ ਪੀਹ ਕੇ ਚੂਰਨ ਮਿਕਸ ਕਰ ਲਉ। ਇਸ ਚੂਰਨ ਨੂੰ ਸਵੇਰੇ ਉਠਦੇ ਸਾਰ 4-5 ਗਰਾਮ ਬੇਹੇ ਜਾਂ ਗਰਮ ਪਾਣੀ ਨਾਲ ਲਉ। ਦੂਜੀ ਖ਼ੁਰਾਕ ਸ਼ਾਮ ਦੀ ਚਾਹ ਨਾਲ ਜਾਂ ਸੌਣ ਲਗਿਆਂ ਗਰਮ ਪਾਣੀ ਨਾਲ ਲਉ। ਪੇਟ ਨਾਲ ਜੁੜੇ ਸਾਰੇ ਰੋਗਾਂ ਦਾ ਉਪਚਾਰ ਹੋਵੇਗਾ ਤੇ ਸ੍ਰੀਰ ਵਿਚ ਚੁਸਤੀ ਆਵੇਗੀ। ਮਾਸਾਹਾਰੀ, ਨਸ਼ਾ ਸੇਵਨ ਕਰਨ ਵਾਲੇ ਤੇ ਲੱਸਣ ਵਰਤਣ ਵਾਲਿਆਂ ਨੂੰ ਕੋਈ ਲਾਭ ਮਿਲਣ ਦੀ ਉਮੀਦ ਨਹੀਂ। ਮਾਂਹ, ਰਾਜਮਾਂਹ, ਸਫ਼ੈਦ ਸਾਬਤ ਮਸੂਰ, ਸੋਇਆ ਅਤੇ ਸੋਇਆ ਵੜੀਆਂ, ਬੇਕਰੀ ਉਤਪਾਦ, ਕੋਲਡ ਡਰਿੰਕ, ਜੰਕਫ਼ੂਡ, ਤੁਲਸੀ, ਛੋਟੀ ਲਾਚੀ, ਸੁੰਢ ਆਦਿ ਦਾ ਪ੍ਰਹੇਜ਼ ਕਰੋ। ਪ੍ਰਹੇਜ਼ 50 ਫ਼ੀ ਸਦੀ ਤੋਂ 60 ਫ਼ੀ ਸਦੀ ਰੋਗਾਂ ਦਾ ਇਲਾਜ ਕਰ ਦੇਂਦਾ ਹੈ। 
- ਕਰਤਾਰ ਸਿੰਘ ਨੀਲਧਾਰੀ, ਸੰਪਰਕ : 94650-11300