ਔਰਤਾਂ ਦੀਆਂ ਕਈਂ ਸਮੱਸਿਆਵਾਂ ਦਾ ਇੱਕ ਹੱਲ ‘ਅਜਵਾਇਣ ਦਾ ਪਾਣੀ’, ਮੋਟਾਪਾ ਵੀ ਹੋਵੇ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੁਨੀਆਂ ਭਰ ਵਿਚ ਖਾਣ ਪੀਣ ਬਹੁਤ ਮਸ਼ਹੂਰ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਖਾਣ ਪੀਣ ਵਿਚ ਕਈ ਤਰ੍ਹਾਂ ਦੇ ਮਸਾਲੇ ਉਪਯੋਗ ਕੀਤੇ ਜਾਂਦੇ ਹਨ.....

ajowan caraway

ਚੰਡੀਗੜ੍ਹ : ਦੁਨੀਆਂ ਭਰ ਵਿਚ ਖਾਣ ਪੀਣ ਬਹੁਤ ਮਸ਼ਹੂਰ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਭਾਰਤੀ ਖਾਣ ਪੀਣ ਵਿਚ ਕਈ ਤਰ੍ਹਾਂ ਦੇ ਮਸਾਲੇ ਉਪਯੋਗ ਕੀਤੇ ਜਾਂਦੇ ਹਨ। ਇਹਨਾਂ ਮਸਾਲਿਆਂ ਵਿਚ ਇੱਕ ਹੈ ਅਜਵਾਇਣ। ਅਜਵਾਇਣ ਨੂੰ ਖਾਣ ਦਾ ਸਵਾਦ ਤਾ ਵਧਦਾ ਹੀ ਹੈ ਅਤੇ ਨਾਲ ਹੀ ਨਾਲ ਇਹ ਸਿਹਤ ਦੇ ਲਈ ਵੀ ਉਨ੍ਹਾਂ ਹੀ ਲਾਭਦਾਇਕ ਹੈ ਇਸ ਤੋਂ ਇਲਾਵਾ ਅਜਵਾਇਣ ਦਾ ਪਾਣੀ ਪੀਣ ਦੇ ਫਾਇਦੇ ਮੋਟਾਪਾ ਘੱਟ ਕਰਨ ਤੋਂ ਲੈ ਕੇ ਵਜਨ ਘਟਾਉਣ ਤੱਕ ਅਨੇਕ ਹਨ ਆਓ ਜਾਣਦੇ ਹਾਂ ਇਹਨਾਂ ਬਾਰੇ:-

ਔਰਤਾਂ ਦੇ ਲਈ ਅਜਵਾਇਣ ਦੇ ਪਾਣੀ ਪੀਣ ਦੇ ਫਾਇਦੇ :- ਪੇਟ ਦਰਦ ਤੋਂ ਰਾਹਤ ਦੇ ਲਈ :- ਇਹ ਪੇਟ ਦੇ ਦਰਦ ਦਾ ਇਕ ਬੇਹਤਰੀਨ ਇਲਾਜ ਹੈ ਰੋਜ਼ਾਨਾ ਇਸ ਨੂੰ ਪੀਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਗੈਸ ਦੀ ਸਮੱਸਿਆ :- ਗੈਸ ਦੀ ਸਮੱਸਿਆ ਇਸ ਪਾਣੀ ਨੂੰ ਪੀਣ ਨਾਲ ਠੀਕ ਹੁੰਦੀ ਹੈ। ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਰਹਿੰਦੀ ਹੈ ਤਾ ਇਹ ਪਾਣੀ ਤੁਹਾਡੇ ਲਈ ਰਾਮਬਾਣ ਹੈ। ਇਸਨੂੰ ਪੀਣ ਨਾਲ ਗੈਸ ਦੀ ਸਮੱਸਿਆ ਠੀਕ ਹੁੰਦੀ ਹੈ। ਪੈਕਿੰਗ ਦੇ ਨਾਲ ਬਜ਼ਾਰ ਵਿੱਚ ਉਪਲਬਧ ਹੈ। ਜੋ ਕਿ ਔਰਤਾਂ ਦੇ ਮਹੀਨਾ ਆਉਣ ਨੂੰ ਨਿਯੰਤਰਣ ਕਰਨ ਦੇ ਲਈ ਸਭ ਤੋਂ ਪੁਰਾਣੇ ਉਪਚਾਰਾਂ ਵਿੱਚੋ ਇੱਕ ਹੈ।

ਅਜਵਾਇਣ ਪਾਣੀ ਵੀ ਅਜਿਹੀ ਹੀ ਇੱਕ ਜੜੀ ਬੂਟੀ ਹੈ। ਰਾਤ ਨੂੰ ਸੌਣ ਤੋਂ ਪਹਿਲਾ ਮਿੱਟੀ ਦੇ ਭਾਂਡੇ ਵਿਚ ਅਜਵਾਇਣ ਨੂੰ ਭਿਉਣ ਦੇ ਬਾਅਦ ਅਗਲੀ ਸਵੇਰ ਔਰਤਾਂ ਨੂੰ ਇਸ ਪਾਣੀ ਨੂੰ ਪੀਣਾ ਚਾਹੀਦਾ। ਯੂਰਿਨ ਇਨਫੈਕਸ਼ਨ :- ਯੂਰਿਨ ਇਨਫੈਕਸ਼ਨ ਇਸਨੂੰ ਪੀਣ ਨਾਲ ਠੀਕ ਹੁੰਦਾ ਹੈ। ਅਕਸਰ ਔਰਤਾਂ ਯੂਰਿਨ ਇਨਫੈਕਸ਼ਨ ਤੋਂ ਪ੍ਰੇਸ਼ਾਨ ਰਹਿੰਦੀ ਹੈ। ਅਜਵਾਇਣ ਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਰਾਹਤ ਪਾਈ ਜਾਂਦੀ ਹੈ। ਗਲੇ ਦੀ ਸਮੱਸਿਆ ਅਤੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਦੇ ਲਈ :- ਗਲੇ ਦੀ ਸਮੱਸਿਆ ਅਤੇ ਮੂੰਹ ਦੀ ਬਦਬੂ ਇਸਨੂੰ ਲੈਣ ਨਾਲ ਠੀਕ ਹੋ ਜਾਂਦੀ ਹੈ।

ਜੀ ਹਾਂ ਗ਼ਲਤ ਖਾਣ ਪੀਣ ਦੇ ਕਾਰਨ ਕਈ ਵਾਰ ਗਲੇ ਵਿਚ ਦਰਦ ਅਤੇ ਮੂੰਹ ਤੋਂ ਬਦਬੂ ਆਉਣ ਲੱਗਦੀ ਹੈ। ਪਰ ਅਜਵਾਇਣ ਦੇ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਠੀਕ ਹੋ ਜਾਂਦੀ ਹੈ। ਅਜਵਾਇਣ ਦਾ ਪਾਣੀ ਪੀਣ ਨਾਲ ਵਜਨ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਨੂੰ ਬਣਾਉਣ ਦੇ ਲਈ 25 ਗ੍ਰਾਮ ਅਜਵਾਇਣ ਲਵੋ ਅਤੇ ਇਸਨੂੰ ਰਾਤ ਭਰ ਭਿਓ ਦਿਓ। ਸਵੇਰੇ ਇੱਕ ਗਲਾਸ ਵਿਚ ਸ਼ਹਿਦ ਇਕ ਚਮਚ ਮਿਲਾਓ ਅਤੇ ਇਸਦਾ ਸੇਵਨ ਕਰੋ। ਇਸ ਨਾਲ ਵਜਨ ਘੱਟ ਜਾਵੇਗਾ। ਇਸ ਮਿਸ਼ਰਣ ਨੂੰ 15 ਤੋਂ 20 ਦਿਨ ਤੱਕ ਲਵੋ।

ਅਜਵਾਇਣ ਦਾ ਪਾਣੀ ਪੀਂਦੇ ਸਮੇ ਕੁਝ ਸਾਵਧਾਨੀਆਂ ਵੀ ਵਰਤੋਂ ਤੁਹਾਨੂੰ ਚੌਲ ,ਫਾਸਟ ਫ਼ੂਡ,ਤਲਿਆ ਹੋਇਆ ਭੋਜਨ ਛੱਡਣਾ ਹੋਵੇਗਾ, ਰੋਟੀ ਵੀ ਘੱਟ ਕਰਨੀ ਹੋਵੇਗੀ। ਭੋਜਨ ਕਰਨ ਤੋਂ ਲਗਪਗ ਇੱਕ ਘੰਟੇ ਤੱਕ ਪਾਣੀ ਪੀਓ। ਬੱਚੇ ਨੂੰ ਦੁੱਧ ਪਿਲਾਉਂਦੇ ਸਮੇ :- ਇਸ ਦੌਰਾਨ ਸੌਂਫ਼ ਅਤੇ ਅਜਵਾਇਣ ਦਾ ਪਾਣੀ ਲਾਭਕਾਰੀ ਹੁੰਦਾ ਹੈ। ਸੌਂਫ ਅਤੇ ਅਜਵਾਇਣ ਦੇ ਗੁਣਾਂ ਦੇ ਕਾਰਨ ਦੁੱਧ ਵੱਧ ਆਉਂਦਾ ਹੈ 2 ਚਮਚ ਭੁੰਨੀ ਹੋਈ ਅਜਵਾਇਣ ਨੂੰ ਇੱਕ ਕੱਪ ਪਾਣੀ ਵਿਚ ਭਿਓ ਕੇ ਰੱਖੋ ਅਤੇ ਰਾਤ ਭਰ ਲਈ ਛੱਡ ਦਿਓ ਅਗਲੀ ਸਵੇਰ ਪਾਣੀ ਨੂੰ ਉਬਾਲ ਲਵੋ ਅਤੇ ਛਾਣ ਲਵੋ।

ਫਿਰ ਇਸ ਪਾਣੀ ਨੂੰ ਠੰਡਾ ਕਰ ਲਵੋ ਅਤੇ ਖਾਲੀ ਪੇਟ ਸਵੇਰੇ ਸਵੇਰੇ ਇਸਦਾ ਸੇਵਨ ਕਰੋ। ਅਜਵਾਇਣ ਦਾ ਸੇਵਨ ਲਾਭਕਾਰੀ ਹੁੰਦਾ ਹੈ ਅਤੇ ਇਸ ਨਾਲ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।