ਘਰ ਵਿੱਚ ਬਣਾਕੇ ਖਾਓ Rice Pizza

ਏਜੰਸੀ

ਜੀਵਨ ਜਾਚ, ਖਾਣ-ਪੀਣ

Rice Pizza ਬਣਾਓਣ ਦੀ ਪੂਰੀ ਵਿਧੀ

Rice Pizza

Rice Pizza ਬਣਾਉਣ ਦੀ ਜ਼ਰੂਰੀ ਸਮੱਗਰੀ-ਚੌਲਾਂ ਦਾ ਆਟਾ-2 ਕੱਪ, ਉੱਬਲੇ ਹੋਏ ਚੌਲ-1/2 ਕੱਪ, ਦਹੀ-2 ਟੇਬਲਸਪੂਨ, ਬੇਕਿੰਗ ਸੋਡਾ-1/2 ਟੀਸਪੂਨ, ਲੂਣ-ਸਵਾਦ ਅਨੁਸਾਰ, ਪਿਆਜ਼-1 (ਟੁਕੜਿਆਂ ਵਿੱਚ ਕੱਟਿਆ ਹੋਇਆ), ਟਮਾਟਰ-1 (ਟੁਕੜਿਆਂ ਵਿੱਚ ਕੱਟਿਆ ਹੋਇਆ), ਸ਼ਿਮਲਾ ਮਿਰਚ- 1/2 (ਟੁਕੜਿਆਂ ਵਿੱਚ ਕੱਟੀ ਹੋਈ) ਗਾਜਰ- 1/2 (ਬਰੀਕ ਕੱਟੀ ਹੋਈ), ਬੀਂਸ- 2 (ਬਰੀਕ ਕੱਟੀ ਹੋਈ), ਸਵੀਟ ਕਾਰਨ-2 ਟੀਸਪੂਨ, ਪਨੀਰ-1/2 (ਕੱਦੂਕਸ ਕੀਤਾ ਹੋਇਆ). ਮੱਖਣ-1 ਟੀਸਪੂਨ, ਕਿਊਬਸ ਚੀਜ-3-4, ਪੀਜਾ ਸਾਸ- 2 ਟੇਬਲਸਪੂਨ

ਸਜਾਵਟ ਲਈ- ਟੋਮੈਟੋ ਸਾਸ-2 ਟੀਸਪੂਨ, ਆਰਗੈਨੋ-1/2 ਟੀਸਪੂਨ, ਚਿਲੀ ਫਲੈਕਸ-1/2 ਟੀਸਪੂਨ 

Rice Pizza ਬਣਾਉਣ ਦੀ ਵਿਧੀ- ਸਭ ਤੋਂ ਪਹਿਲਾਂ ਇੱਕ ਬਾਉਲ ਵਿੱਚ ਚੌਲਾਂ ਦਾ ਆਟਾ, ਉੱਬਲ਼ੇ ਹੋਏ ਚੌਲ, ਲੂਣ, ਦਹੀਂ, ਬੇਕਿੰਗ ਸੋਡਾ ਪਾ ਕੇ ਮਿਕਸ ਕਰੋ। ਹੁਣ ਇਸ ਵਿੱਚ ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਪਾਓ ਅਤੇ ਨਰਮ ਆਟਾ ਗੁੰਨ ਲਵੋ। 10 - 15 ਮਿੰਟ ਤੱਕ ਆਟਾ ਢੱਕ ਕੇ ਸਾਈਡ ਤੇ ਰੱਖ ਦਿਓ। ਹੁਣ ਗੈਸ ਦੇ ਘੱਟ ਸੇਕ ਉੱਤੇ ਪੈਨ ਰੱਖੋ ਅਤੇ ਮੱਖਣ ਪਿਘਲਾਓ। ਇਸ ਵਿਚ ਸਾਰੀਆਂ ਸਬਜੀਆਂ ਪਾਕੇ ਹਲਕਾ ਭੂਰਾ ਹੋਣ ਤੱਕ ਭੁੰਨੋ। 

ਸਬਜੀਆਂ ਉੱਤੇ ਲੂਣ ਅਤੇ ਸਾਸ ਪਾ ਕੇ ਥੋੜੀ ਦੇਰ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਹੁਣ ਤਿਆਰ ਆਟੇ ਦੀ ਵੱਡੀ ਲੋਈ ਲੈ ਕੇ ਰੋਟੀ ਦੀ ਤਰ੍ਹਾਂ ਬੇਲ ਲਵੋ। ਹੁਣ ਗੈਸ ਦੇ ਘੱਟ ਸੇਕ ਉੱਤੇ ਤਵਾ ਰੱਖੋ ਅਤੇ ਮੱਖਣ ਪਾਕੇ ਰੋਟੀ ਨੂੰ ਹਲਕਾ ਸੇਕ ਲਗਾ ਲਵੋ। ਸੇਂਕਨ ਤੋਂ ਬਾਅਦ ਰੋਟੀ ਉੱਤੇ ਪੀਜਾ ਸਾਸ ਲਗਾਓ। ਉਸ ਉੱਤੇ ਸਬਜੀਆਂ ਫੈਲਾ ਲਵੋ। ਹੁਣ ਇਸ ਪੀਜੇ ਨੂੰ ਢਕ ਦਿਓ ਅਤੇ 2-3 ਮਿੰਟ ਤੱਕ ਭਾਫ਼ ਵਿੱਚ ਰਹਿਣ ਦਿਓ। 

ਹੁਣ Rice Pizza ਬਣ ਕੇ ਤਿਆਰ ਹੈ, ਇਸ ਦੇ ਉੱਤੇ ਆਰਗੈਨੋ, ਚਿਲੀ ਫਲੈਕਸ ਅਤੇ ਸਾਸ ਪਾ ਕੇ ਗਰਮਾ ਗਰਮ ਸਰਵ ਕਰੋ।