ਡਿਲੀਵਰੀ ਬੁਆਏ ਲਿਆਇਆ ਠੰਡਾ ਪੀਜ਼ਾ ਤਾਂ ਬਦਲੇ 'ਚ ਵਿਦਿਆਰਥੀ ਨੇ ਚਲਾ ਦਿਤੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਲਾਅ ਵਿਦਿਆਰਥੀ ਨੇ ਪੀਜ਼ਾ ਡਿਲੀਵਰੀ ਬੁਆਏ ਦੇ ਨਾਲ ਹੋਏ ਵਿਵਾਦ ਵਿਚ ਗੋਲੀ ਚਲਾ ਦਿਤੀ। ਘਟਨਾ ਪੰਜਾਬ ਦੇ ਚੰਡੀਗੜ੍ਹ ਦੇ ਕੋਲ ਖਾਰ ਸ਼ਹਿਰ ਦੀ ਹੈ। ਨੌਜਵਾਨ ਨੂੰ ...

Delivery Boy

ਚੰਡੀਗੜ੍ਹ :- ਇਕ ਲਾਅ ਵਿਦਿਆਰਥੀ ਨੇ ਪੀਜ਼ਾ ਡਿਲੀਵਰੀ ਬੁਆਏ ਦੇ ਨਾਲ ਹੋਏ ਵਿਵਾਦ ਵਿਚ ਗੋਲੀ ਚਲਾ ਦਿਤੀ। ਘਟਨਾ ਪੰਜਾਬ ਦੇ ਚੰਡੀਗੜ੍ਹ ਦੇ ਕੋਲ ਖਾਰ ਸ਼ਹਿਰ ਦੀ ਹੈ। ਨੌਜਵਾਨ ਨੂੰ ਠੰਡਾ ਪੀਜ਼ਾ ਮਿਲਣ 'ਤੇ ਗੁੱਸਾ ਆ ਗਿਆ ਜਿਸ ਤੋਂ ਬਾਅਦ ਉਸ ਨੇ ਡਿਲੀਵਰੀ ਬੁਆਏ 'ਤੇ ਗੋਲੀ ਚਲਾ ਦਿਤੀ। ਮੁਲਜ਼ਮ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਸਨਮ ਸੇਠਿਆ ਦੇ ਰੂਪ ਵਿਚ ਕੀਤੀ ਗਈ।

ਸਨਮ ਨੇ ਖਾਰ ਵਿਚ ਡਾਮਿਨੋ ਦੇ ਆਉਟਲੇਟ ਤੋਂ ਦੋ ਪੀਜ਼ਾ ਅਤੇ ਪਨੀਰ ਬਰੈਡ ਦਾ ਆਰਡਰ ਦਿਤਾ ਸੀ। ਜਦੋਂ ਪੀਜ਼ਾ 20 ਮਿੰਟ ਦੇਰੀ ਨਾਲ ਪਹੁੰਚਾਇਆ ਗਿਆ ਤਾਂ ਉਸ ਨੇ ਆਉਟਲੇਟ 'ਤੇ ਕਾਲ ਕੀਤਾ ਅਤੇ ਕਿਹਾ ਕਿ ਉਹ ਇਸ ਆਰਡਰ ਦਾ ਭੁਗਤਾਨ ਨਹੀਂ ਕਰਣਗੇ ਕਿਉਂਕਿ ਪੀਜ਼ਾ ਠੰਡਾ ਸੀ। ਉਸ ਨੇ ਪਹਿਲਾਂ ਡਿਲੀਵਰੀ ਬੁਆਏ ਨੂੰ ਅਪਸ਼ਬਦ ਕਹੇ ਅਤੇ ਉਸ ਤੋਂ ਬਾਅਦ ਉਸ ਨੇ ਮੈਨੇਜਰ ਨੂੰ ਕਾਲ ਕੀਤਾ। ਜਦੋਂ ਮੈਨੇਜਰ ਜਸਬੀਰ ਨੇ ਆਉਣੋਂ ਮਨਾ ਕਰ ਦਿਤਾ ਤਾਂ ਸੇਠਿਆ ਨੇ ਉਸ ਨੂੰ ਫੋਨ 'ਤੇ ਹੀ ਗਾਲੀਆਂ ਦੇਣਾ ਸ਼ੁਰੂ ਕਰ ਦਿਤੀਆਂ।

ਬਾਅਦ ਵਿਚ ਜਦੋਂ ਜਸਬੀਰ ਦੋ ਹੋਰ ਕਰਮਚਾਰੀਆਂ ਦੇ ਨਾਲ ਮੁਲਜ਼ਮ ਕੋਲ ਪਹੁੰਚਿਆ ਤਾਂ ਸੇਠਿਆ ਨੇ ਫਿਰ ਗੁੱਸਾ ਦਖਾਇਆ ਅਤੇ ਘਰ ਦੇ ਅੰਦਰ ਜਾ ਕੇ ਲਾਇਸੈਂਸਡ ਗਨ ਲੈ ਆਇਆ। ਉਸ ਨੇ ਬੰਦੂਕ ਉਨ੍ਹਾਂ ਲੋਕਾਂ 'ਤੇ ਤਾਨ ਦਿਤੀ ਅਤੇ ਹਾਲਾਂਕਿ ਗੋਲੀ ਚਲਣ ਤੋਂ ਬਾਅਦ ਕਿਸੇ ਨੂੰ ਚੋਟ ਨਹੀਂ ਲੱਗੀ। ਡਰਿਆ ਹੋਇਆ ਸਟਾਫ ਮੌਕੇ ਤੋਂ ਭੱਜ ਗਿਆ ਅਤੇ ਪੁਲਿਸ ਨੂੰ ਫੋਨ ਕਰ ਕੇ ਘਟਨਾ ਦੀ ਸੂਚਨਾ ਦਿਤੀ।

ਜਸਬੀਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਸੇਠਿਆ ਦੇ ਵਿਰੁੱਧ ਭਾਰਤੀ ਦੰਡ ਵਿਧਾਨ (ਆਈਪੀਸੀ) ਦੀ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਦੇ ਮੁਤਾਬਕ ਮੁਲਜ਼ਮ ਪੰਜਾਬ ਦੇ ਫਾਜਿਲਕਾ ਦਾ ਰਹਿਣ ਵਾਲਾ ਹੈ ਅਤੇ ਪੰਜ ਸਾਲ ਦਾ ਲਾ ਦਾ ਕੋਰਸ ਕਰ ਰਿਹਾ ਹੈ। ਪੁਲਿਸ ਨੇ ਸੇਠਿਆ ਨੂੰ ਗਿਰਫਤਾਰ ਕਰ ਲਿਆ ਅਤੇ ਉਸ ਦੀ ਬੰਦੂਕ ਦਾ ਲਾਇਸੈਂਸ ਜ਼ਬਤ ਕਰ ਲਿਆ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਗਿਆ।