ਕੈਰੇਮਲ ਬ੍ਰੈਡ ਪਾਪਕਾਰਨ ਨਾਲ ਕਰੋ ਅਪਣੇ ਮਹਿਮਾਨਾਂ ਨੂੰ ਖੁਸ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬੱਚਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ ਕੈਰੇਮਲ ਬ੍ਰੈਡ ਪਾਪਕਾਰਨ

Do with Caramel Brad Papekaran happy to your guests

ਤੁਸੀਂ ਚਾਹੇ ਫ਼ਿਲਮ ਦੇਖਣ ਜਾਓ ਜਾਂ ਕੋਈ ਗੇਮ ਨਾਈਟ ਜਾਂ ਫਿਰ ਜਦੋਂ ਪਰਵਾਰ ਇਕੱਠਾ ਬੈਠਾ ਗਪਸ਼ਪ ਲੜਾ ਰਿਹਾ ਹੋਵੇ। ਇਕ ਅਜਿਹੀ ਚੀਜ਼ ਹੈ ਜੋ ਪਾਰਟੀ ਵਿਚ ਨਾ ਹੋਵੇ ਤਾਂ ਮਜ਼ਾ ਆਧੂਰਾ ਰਹਿ ਜਾਂਦਾ ਹੈ। ਇਹ ਚੀਜ਼ ਹੈ ਪਾਪਕਾਰਨ। ਪਾਪਕਾਰਨ ਅਤੇ ਕੋਲਡ ਡ੍ਰਿੰਕ ਦਾ ਗਿਲਾਸ ਹੱਥ ਵਿਚ ਹੋਵੇ ਤਾਂ ਮਜ਼ਾ ਦੋਗੁਣਾ ਹੋ ਜਾਂਦਾ ਹੈ। ਪਾਪਕਾਰਨ ਕਈ ਫਲੇਵਰਸ ਵਿਚ ਮਿਲਦਾ ਹੈ ਜਿਵੇਂ ਕਿ ਕਲਾਸਿਕ ਨਮਕੀਨ ਪਾਪਕਾਰਨ, ਮੱਖਣ ਵਾਲੇ ਪਾਪਕਾਰਨ, ਕੈਰੇਮਲ ਪਾਪਕਾਰਨ ਅਤੇ ਚਾਕਲੇਟ ਪਾਪਕਾਰਨ। ਪਰ ਕੀ ਤੁਸੀਂ ਕਦੇ ਬ੍ਰੈਡ ਪਾਪਕਾਰਨ ਬਾਰੇ ਸੁਣਿਆ ਹੈ?

ਬ੍ਰੈਡ ਪਾਪਕਾਰਨ ਦਾ ਟੇਸਟ ਕਾਫ਼ੀ ਵਧੀਆ ਹੁੰਦਾ ਹੈ। ਮੁੰਬਈ ਦੀ ਯੂ ਟਿਊਬਰ ਅਲਪਾ ਮੋਦੀ ਨੇ ਬ੍ਰੈਡ ਸਲਾਈਸ ਨਾਲ ਪ੍ਰਯੋਗ ਕਰ ਕੇ ਕਲਾਸਿਕ ਪਾਪਕਾਰਨ ਰੈਸਿਪੀ ਨੂੰ ਇਕ ਨਵਾਂ ਰੂਪ ਦਿੱਤਾ ਹੈ ਅਤੇ ਇਸ ਵਿਚ ਕੈਰੇਮਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਹ ਦੁੱਧ, ਬ੍ਰੈਡ ਸਲਾਈਸ ਦਾ ਇਸਤੇਮਾਲ ਪਾਪਕਾਰਨ ਬਣਾਉਣ ਲਈ ਕਰਦੀ ਹੈ ਅਤੇ ਪਾਪਕਾਰਨ ਨੂੰ ਰੋਸਟ ਕਰ ਕੇ ਇਸ ਨੂੰ ਕ੍ਰਿਸਪੀ ਬਣਾਉਂਦੀ ਹੈ।

ਕੈਰੇਮਲ ਟੇਸਟ ਲਈ ਚੀਨੀ, ਦੁੱਧ ਅਤੇ ਮੱਖਣ ਵਰਗੀਆਂ ਕੁਝ ਬੁਨਿਆਦੀ ਸਮੱਗਰੀ ਦਾ ਉਪਯੋਗ ਕਰਦੀ ਹੈ। ਇਹਨਾਂ ਸਮੱਗਰੀਆਂ ਦੇ ਉਪਯੋਗ ਨਾਲ ਕੈਰੇਮਲ ਸਿਰਪ ਅਤੇ ਸੁੰਗਧਿਤ ਹੋ ਜਾਂਦਾ ਹੈ। ਮਿੱਠੇ ਕੈਰੇਮਲ ਨਾਲ ਬੱਚਿਆਂ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਕੈਰੇਮਲ ਬ੍ਰੈਡ ਪਾਪਕਾਰਨ ਬਣਾਉਣ ਵਿਚ ਵੀ ਆਸਾਨ ਹੁੰਦਾ ਹੈ। ਇਸ ਨੂੰ ਅਸਾਨੀ ਨਾਲ ਮਿੰਟਾਂ ਵਿਚ ਤਿਆਰ ਕੀਤਾ ਜਾ ਸਕਦਾ ਹੈ। ਰੈਸਿਪੀ ਜਾਣਨ ਲਈ ਇਹ ਵੀਡੀਓ ਦੇਖੋ।