ਸਾਢੇ 7 ਲੱਖ ਰੁਪਏ 'ਚ ਵਿਕਿਆ ਲਾਲ ਅੰਗੂਰਾਂ ਦਾ ਗੁੱਛਾ, ਜਾਣੋ ਕੀ ਹੈ ਖ਼ਾਸ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕਰੀਬ 12 ਸਾਲ ਪਹਿਲਾਂ ਬਾਜ਼ਾਰ 'ਚ ਆਈ ਸੀ ਅੰਗੂਰਾਂ ਦੀ ਇਹ ਖ਼ਾਸ ਕਿਸਮ

bunch of red grapes ruby roman

ਜਾਪਾਨ : ਜਾਪਾਨ ਵਿਚ ਲਾਲ ਅੰਗੂਰਾਂ ਦਾ ਇਕ ਗੁੱਛਾ 1.2 ਮਿਲੀਅਨ ਯੇਨ ਮਤਲਬ ਕਰੀਬ ਸਾਢੇ ਸੱਤ ਲੱਖ ਰੁਪਏ ਵਿਚ ਵਿਕਿਆ। ਅੰਗੂਰ ਦੀ ਇਸ ਕਿਸਮ ਦਾ ਨਾਮ ਰੂਬੀ ਰੋਮਨ ਹੈ। ਕਰੀਬ 12 ਸਾਲ ਪਹਿਲਾਂ ਅੰਗੂਰ ਦੀ ਇਹ ਕਿਸਮ ਮੰਡੀ ਵਿਚ ਆਈ ਸੀ। ਕਨਾਜਾਵਾ ਦੇ ਥੋਕ ਬਾਜ਼ਾਰ ਵਿਚ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ। ਨਿਲਾਮੀ ਵਿਚ ਅੰਗੂਰ ਦੇ ਇਸ ਗੁੱਛੇ ਨੂੰ ਇਕ ਕੰਪਨੀ ਨੇ 1.2 ਮਿਲੀਅਨ ਯੇਨ ਵਿਚ ਖ਼ਰੀਦਿਆ।

ਜਾਪਾਨ ਦੇ ਇਨ੍ਹਾਂ ਲਾਲ ਅੰਗੂਰ ਦੇ ਆਕਾਰ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਕ੍ਰੇਜੀ ਬਾਲ ਦੇ ਆਕਾਰ ਦੇ ਹੁੰਦੇ ਹਨ। ਰੂਬੀ ਰੋਮਨ ਨਾਮ ਦਾ ਇਹ ਅੰਗੂਰ ਆਕਾਰ ਵਿਚ ਕਾਫ਼ੀ ਵੱਡਾ ਅਤੇ ਸੁਆਦ ਵਿਚ ਬਹੁਤ ਜ਼ਿਆਦਾ ਮਿੱਠਾ ਤੇ ਰਸੀਲਾ ਹੁੰਦਾ ਹੈ। ਹੋਰ ਤਾਂ ਹੋਰ ਇਸ ਦੇ ਹਰ ਇਕ ਦਾਣੇ ਦਾ ਭਾਰ 20 ਗ੍ਰਾਮ ਤੋਂ ਵੀ ਜ਼ਿਆਦਾ ਹੁੰਦਾ ਹੈ।

ਜਾਣਕਾਰੀ ਅਨੁਸਾਰ ਅੰਗੂਰਾਂ ਦੀ ਇਸ ਕਿਸਮ ਨੂੰ ਜਪਾਨ ਦੇ ਇਸੀਕਾਵਾ ਸੂਬੇ ਵਿਚ ਖੇਤੀਬਾੜੀ ਨਾਲ ਜੁੜੀ ਇਕ ਸਰਕਾਰੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਇਹ ਅੰਗੂਰ ਸਿਰਫ਼ ਜਾਪਾਨ ਵਿਚ ਹੀ ਉਗਾਏ ਜਾਂਦੇ ਹਨ। ਇਸ ਦੇ ਇਕ ਗੁੱਛੇ ਵਿਚ 30 ਦੇ ਕਰੀਬ ਅੰਗੂਰ ਹੁੰਦੇ ਹਨ ਅਤੇ ਇਕ ਅੰਗੂਰ ਦਾ ਭਾਰ 20 ਗ੍ਰਾਮ ਤੱਕ ਹੁੰਦਾ ਹੈ।

ਜਿਸ ਕੰਪਨੀ ਵੱਲੋਂ ਅੰਗੂਰਾਂ ਦਾ ਇਹ ਗੁੱਛਾ ਇੰਨੀ ਵੱਡੀ ਕੀਮਤ ਵਿਚ ਖ਼ਰੀਦਿਆ ਗਿਆ। ਉਹ ਕੰਪਨੀ ਜਾਪਾਨ ਵਿਚ ਹੋਟਲ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ। ਜਾਪਾਨ ਵਿਚ ਰੂਬੀ ਰੋਮਨ ਦੀ ਇਹ ਕੀਮਤ ਹੁਣ ਤੱਕ ਦੀ ਸਭ ਤੋਂ ਉਚੀ ਕੀਮਤ ਹੈ। ਉਂਝ ਰੂਬੀ ਰੋਮਨ ਦੇ ਅੰਗੂਰਾਂ ਦਾ ਗੁੱਛਾ ਆਮ ਤੌਰ 'ਤੇ ਡੇਢ ਤੋਂ 2 ਲੱਖ ਦੇ ਕਰੀਬ ਤਾਂ ਆਮ ਹੀ ਵਿਕ ਜਾਂਦੇ ਹਨ।