ਘਰ ਦੀ ਰਸੋਈ ਵਿਚ : ਪਨੀਰ ਚੀਜ਼ ਟੋਸਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਨਾਸ਼ਤੇ ਵਿਚ ਜ਼ਿਆਦਾਤਰ ਲੋਕ ਟੋਸਟ ਖਾਣਾ ਪਸੰਦ ਕਰਦੇ ਹਨ। ਟੋਸਟ ਖਾਣ ਨਾਲ ਜਲਦੀ ਭੁੱਖ ਵੀ ਨਹੀਂ ਲੱਗਦੀ ਅਤੇ ਨਾਲ ਹੀ ਇਹ ਹੈਲਦੀ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ...

Paneer Cheese Toast

ਨਾਸ਼ਤੇ ਵਿਚ ਜ਼ਿਆਦਾਤਰ ਲੋਕ ਟੋਸਟ ਖਾਣਾ ਪਸੰਦ ਕਰਦੇ ਹਨ। ਟੋਸਟ ਖਾਣ ਨਾਲ ਜਲਦੀ ਭੁੱਖ ਵੀ ਨਹੀਂ ਲੱਗਦੀ ਅਤੇ ਨਾਲ ਹੀ ਇਹ ਹੈਲਦੀ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪਨੀਰ ਚੀਜ਼ ਟੋਸਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ। 

ਸਮੱਗਰੀ - 1 1/2 ਚਮਚ ਤੇਲ, 1/2 ਚਮਚ ਜੀਰਾ, 90 ਗ੍ਰਾਮ ਪਿਆਜ਼, 1 ਚਮਚ ਅਦਰਕ ਦਾ ਪੇਸਟ, 90 ਗ੍ਰਾਮ ਟਮਾਟਰ, 1/4 ਚਮਚ ਹਲਦੀ, 1/2 ਚਮਚ ਨਮਕ, 1/2 ਚਮਚ ਲਾਲ ਮਿਰਚ ਪਾਊਡਰ, 1/2 ਚਮਚ ਗਰਮ ਮਸਾਲਾ, 170 ਗ੍ਰਾਮ ਪਨੀਰ, 1/2 ਮੇਥੀ, 1 1/2 ਚਮਚ ਧਨੀਆ, ਬਰੈੱਡ ਸਲਾਈਸ, ਰੈੱਡ ਚਿਲੀ ਫਲੇਕਸ

ਬਣਾਉਣ ਦੀ ਵਿਧੀ :- ਇਕ ਪੈਨ ਵਿਚ ਤੇਲ ਗਰਮ ਕਰਕੇ ਜੀਰਾ ਅਤੇ ਪਿਆਜ ਪਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਫਿਰ ਇਸ ਵਿਚ ਹਰੀ ਮਿਰਚ ਅਤੇ ਅਦਰਕ ਦੀ ਪੇਸਟ ਪਾ ਕੇ 4-5 ਮਿੰਟ ਲਈ ਭੁੰਨ ਲਓ।

ਫਿਰ ਇਸ ਵਿਚ ਪਿਆਜ, ਟਮਾਟਰ, ਹਲਦੀ,ਨਮਕ, ਗਰਮ ਮਸਾਲਾ ਅਤੇ ਲਾਲ ਮਿਰਚ ਪਾ ਕੇ ਮਿਲਾ ਲਓ। ਇਸ ਤੋਂ ਬਾਅਦ ਇਸ ਵਿਚ ਪਨੀਰ, ਮੇਥੀ ਅਤੇ ਧਨੀਆਂ ਪਾ ਕੇ ਭੁੰਨ ਲਓ। ਫਿਰ ਇਕ ਬਰੈੱਡ ਸਲਾਇਸ ਲਓ ਅਤੇ ਉਸ ‘ਤੇ ਪਨੀਰ ਦੀ ਭੂਰਜੀ ਅਤੇ ਰੈੱਡ ਚਿਲੀ ਫਲੈਕਸ ਪਾਓ। ਓਵਨ ਨੂੰ 330 ਡਿਗਰੀ ਐੱਫ/170 ਡਿਗਰੀ ਦੇ ਤਾਪਮਾਨ ‘ਤੇ ਪ੍ਰੀਹੀਟ ਕਰਕੇ ਬ੍ਰੈਡ ਸਲਾਇਸ ਨੂੰ 7-10 ਮਿੰਟ ਲਈ ਬੇਕ ਕਰੋ। ਪਨੀਰ ਚੀਜ਼ ਟੋਸਟ ਤਿਆਰ ਹੈ। ਇਸ ਨੂੰ ਸਰਵ ਕਰੋ।