ਓਵਨ ਵਿਚ ਬਣਾਉ ਪੰਜਾਬੀ ਪਨੀਰ ਟਿੱਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਨੀਰ ਟਿੱਕਾ ਇਕ ਸਵਾਦਿਸ਼ਟ ਪੰਜਾਬੀ ਪਕਵਾਨ ਹੈ, ਜਿਸ ਨੂੰ ਨਾਸ਼ਤੇ ਵਿਚ ਜਾਂ ਸਟਾਰਟਰ ਵਿਚ ਪਰੋਸਿਆਂ ਜਾਂਦਾ ਹੈ। ਜਿਸ ਨੂੰ ਤੰਦੂਰ ਵਿਚ ਬਣਾਇਆ ਜਾਂਦਾ ਹੈ....

paneer tikka

ਪਨੀਰ ਟਿੱਕਾ ਇਕ ਸਵਾਦਿਸ਼ਟ ਪੰਜਾਬੀ ਪਕਵਾਨ ਹੈ, ਜਿਸ ਨੂੰ ਨਾਸ਼ਤੇ ਵਿਚ ਜਾਂ ਸਟਾਰਟਰ ਵਿਚ ਪਰੋਸਿਆਂ ਜਾਂਦਾ ਹੈ। ਜਿਸ ਨੂੰ ਤੰਦੂਰ ਵਿਚ ਬਣਾਇਆ ਜਾਂਦਾ ਹੈ। ਮੂਲ ਰੂਪ ਤੋਂ ਟਿੱਕਾ ਬਣਾਉਣ ਵਿਚ ਕਿਸੇ ਵੀ ਸਬਜ਼ੀ, ਪਨੀਰ ਜਾਂ ਮਾਸ ਦੇ ਟੁਕੜਿਆਂ ਨੂੰ ਇਕ ਬਹੁਤ ਹੀ ਸਵਾਦਿਸ਼ਟ ਮਸਾਲੇ ਵਿਚ ਮੇਰੀਨੇਟ ਕਰਣ ਤੋਂ ਬਾਅਦ ਗਰੀਲਰ ਵਿਚ ਗਰਿੱਲ ਕੀਤਾ ਜਾਂਦਾ ਹੈ। ਇਸ ਨੁਸਖੇ ਵਿਚ ਪਨੀਰ ਦੇ ਟੁਕੜਿਆਂ ਨੂੰ ਦਹੀ, ਚਾਟ ਮਾਸਾਲਾ, ਕਸੂਰੀ ਮੇਥੀ, ਅਦਰਕ ਅਤੇ ਲਸਣ ਦੇ ਸੰਯੋਜਨ ਨਾਲ ਤਿਆਰ ਕੀਤੇ ਗਏ ਤੇਜ਼ ਸਵਾਦ ਵਾਲੇ ਮੇਰੀਨੇਟ ਵਿਚ ਮੇਰੀਨੇਟ ਕਰਣ ਤੋਂ ਬਾਅਦ ਓਵਨ ਵਿਚ ਪਕਾਇਆ ਗਿਆ ਹੈ।

ਇਹ ਪਨੀਰ ਟਿੱਕਾ ਇੰਜ ਹੀ ਖਾਧਾ ਜਾ ਸਕਦਾ ਹੈ ਜਾਂ ਫਿਰ ਚਟਨੀ ਦੇ ਨਾਲ ਰੋਟੀ ਵਿਚ ਲਪੇਟ ਕੇ ਪੰਜਾਬੀ ਰੋਲ ਵੀ ਬਣਾਇਆ ਜਾ ਸਕਦਾ ਹੈ। ਸਮੱਗਰੀ :- 2 ਪਨੀਰ ਦੇ ਟੁਕੜੇ, ਅੱਧਾ ਕਪ ਗਾੜਾ ਦਹੀ, 1 ਚਮਚ ਅਦਰਕ ਦੀ ਪੇਸਟ, 1 ਚਮਚ ਲਸਣ ਦੀ ਪੇਸਟ, 2 ਚਮਚ ਲਾਲ ਮਿਰਚ ਦਾ ਪਾਊਡਰ, 1 ਚਮਚ ਕਸੂਰੀ ਮੇਥੀ, ਅੱਧਾ ਚਮਚ ਗਰਮ ਮਸਾਲਾ, 1 ਚਮਚ ਕਟਿਆ ਹੋਇਆ ਹਰਾ ਧਨੀਆ, 1 ਚਮਚ ਚਾਟ ਮਸਾਲਾ, 1 ਚਮਚ ਵੇਸਣ, 1 ਚਮਚ ਤੇਲ, ਲੂਣ ਸਵਾਦਾਨੁਸਾਰ

ਬਣਾਉਣ ਦੀ ਵਿਧੀ :- ਇਕ ਡੂੰਘੇ ਬਾਉਲ ਵਿਚ ਦਹੀਂ, ਅਦਰਕ ਦੀ ਪੇਸਟ, ਲਸਣ ਦੀ ਪੇਸਟ, ਲਾਲ ਮਿਰਚ ਦਾ ਪਾਊਡਰ, ਕਸੂਰੀ ਮੇਥੀ, ਗਰਮ ਮਸਾਲਾ, ਧਨੀਆ, ਚਾਟ ਮਸਾਲਾ, ਵੇਸਣ, ਤੇਲ ਅਤੇ ਲੂਣ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਮੇਰੀਨੇਟ ਤਿਆਰ ਕਰੋ। ਉਸ ਵਿਚ ਪਨੀਰ ਪਾ ਕੇ ਹਲਕੇ ਹੱਥਾਂ ਨਾਲ ਮਿਲਾਓ ਅਤੇ 15 ਮਿੰਟਾਂ ਲਈ ਮੇਰੀਨੇਟ ਹੋਣ ਲਈ ਇਕ ਪਾਸੇ ਰੱਖ ਦਿਓ। ਤਾਰ ਦੇ ਰੈਕ ਉਤੇ ਪਨੀਰ ਦੇ ਟੁਕੜਿਆਂ ਨੂੰ ਚੰਗੇ ਤਰ੍ਹਾਂ ਰੱਖ ਕੇ, ਉਸ ਨੂੰ ਬੇਕਿੰਗ ਟ੍ਰੇ ਉਤੇ ਰੱਖੋ ਅਤੇ ਪਹਿਲਾਂ ਗਰਮ ਕੀਤੇ ਹੋਏ ਓਵਨ ਵਿਚ 200 ਡਿਗਰੀ ਸੀ (400 ਡਿਗਰੀ ਐਫ) ਤੇ 30 ਮਿੰਟ ਲਈ ਗਰਿੱਲ ਉਤੇ ਤਾਰ ਰੈਕ ਰੱਖੋ।

ਓਵਨ ਵਿਚੋਂ ਕੱਢ ਕੇ ਤੁੰਰਤ ਪਰੋਸੋ। ਜ਼ਿਆਦਾ ਸਮੇਂ ਤੱਕ ਪਨੀਰ ਨਾ ਪਕਾਉ ਨਹੀਂ ਤਾਂ ਉਹ ਨਰਮ ਨਹੀਂ ਰਹੇਗਾ। ਗਾੜ੍ਹਾ ਦਹੀ ਤਿਆਰ ਕਰਨ ਲਈ ਫੁੱਲ ਫੈਟ ਵਾਲੇ ਦੁੱਧ ਤੋ ਬਣੇ ਦਹੀ ਦਾ ਪ੍ਰਯੋਗ ਕਰੋ। ਇਸ ਨੂੰ ਤੁਸੀਂ ਚਟਨੀ ਅਤੇ ਕਟਿਆ ਹੋਇਆ ਪਿਆਜ ਦੇ ਨਾਲ ਸਟਾਰਟਰ ਦੇ ਰੂਪ ਵਿਚ ਜਾਂ ਦੁਪਹਿਰ ਦੇ ਭੋਜਨ ਵਿਚ ਵੀ ਪਰੋਸ ਸਕਦੇ ਹੋ।