ਮਿੱਠੇ ਮਿੱਠੇ ਗੁਲਾਬ ਜਾਮੁਨ ਤੁਹਾਡੀ ਜ਼ਿੰਦਗੀ ਵਿਚ ਵੀ ਭਰ ਦੇਣਗੇ ਮਿਠਾਸ
ਗਰਮੀਆਂ ਦੀ ਸ਼ੁਰੂਆਤ ਠੰਡੇ-ਠੰਡੇ ਮਿੱਠੇ-ਮਿੱਠੇ ਗੁਲਾਬ ਜਾਮੁਨ ਦੇ ਨਾਲ ਕਰੋ। ਗੁਲਾਬ ਜਾਮੁਨ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਹ ....
ਗਰਮੀਆਂ ਦੀ ਸ਼ੁਰੂਆਤ ਠੰਡੇ-ਠੰਡੇ ਮਿੱਠੇ-ਮਿੱਠੇ ਗੁਲਾਬ ਜਾਮੁਨ ਦੇ ਨਾਲ ਕਰੋ। ਗੁਲਾਬ ਜਾਮੁਨ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਹ ਮਠਿਆਈ ਹੈ ਹੀ ਕੁੱਝ ਅਜਿਹੀ ਕਿ ਭਾਰਤ ਦੇ ਹਰ ਮੌਕੇ ਉਤਸਵ ਉਤੇ ਪੇਸ਼ ਕੀਤੀ ਜਾਂਦੀ ਹੈ। ਗੁਲਾਬ ਜਾਮੁਨ ਨੂੰ ਭਾਰਤ ਦੀ ਸਭ ਤੋਂ ਹਰਮਨ- ਪਿਆਰੀ ਮਠਿਆਈ ਦਾ ਦਰਜਾ ਹਾਸਲ ਹੈ। ਤਾਂ ਆਓ ਜਾਣਦੇ ਹਾਂ ਇਸ ਗੁਲਾਬ ਜਾਮੁਨ ਨੂੰ ਬਣਾਉਣ ਦੇ ਬਾਰੇ-
ਸਮੱਗਰੀ : 250 ਗ੍ਰਾਮ ਮਾਵਾ, 100 ਗ੍ਰਾਮ ਪਨੀਰ, 30 ਗ੍ਰਾਮ ਮੈਦਾ, 1 ਚਮਚ ਕਾਜੂ ਛੋਟੇ ਟੁਕੜਿਆਂ ਵਿਚ ਕਟਿਆ ਹੋਇਆ, 1 ਚਮਚ ਕਿਸ਼ਮਿਸ਼, 600 ਗ੍ਰਾਮ ਚੀਨੀ, ਤਲਣ ਲਈ ਘਿਓ
ਢੰਗ : ਚਾਸ਼ਨੀ ਬਣਾਉਣ ਲਈ ਸਭ ਤੋਂ ਪਹਿਲਾਂ ਕੜਾਹੀ ਵਿਚ ਚੀਨੀ ਅਤੇ ਉਸ ਤੋਂ ਅੱਧਾ ਪਾਣੀ ਮਿਲਾ ਕੇ ਘੱਟ ਅੱਗ ਉਤੇ ਪਕਾਓ। ਫਿਰ ਚਾਸ਼ਨੀ ਦੇ ਘੋਲ ਵਿੱਚੋਂ 1-2 ਬੂੰਦਾਂ ਪਲੇਟ ਉਤੇ ਟਪਕਾਓ ਅਤੇ ਉਂਗਲ ਦੇ ਵਿਚ ਚਿਪਕਾ ਕੇ ਵੇਖੋ। ਜੇਕਰ ਚਾਸ਼ਨੀ ਉਂਗਲ ਦੇ ਵਿਚ ਚਿਪਕ ਰਹੀ ਹੋ ਤਾਂ ਸਮਝੋ ਕਿ ਚਾਸ਼ਨੀ ਤਿਆਰ ਹੈ। ਜੇਕਰ ਨਹੀਂ ਚਿਪਕੇ ਤਾਂ ਥੋੜ੍ਹਾ ਹੋਰ ਪਕਾਓ। ਚਾਸ਼ਨੀ ਗੁਲਾਬ ਜਾਮੁਨ ਦਾ ਅਹਿਮ ਹਿੱਸਾ ਹੈ, ਇਸ ਲਈ ਉਸ ਵਿਚ ਕੋਈ ਕਮੀ ਨਾ ਰਹੇ। ਗੁਲਾਬ ਜਾਮੁਨ ਬਣਾਉਣ ਲਈ ਇਕ ਵੱਡੀ ਪਰਾਤ ਵਿਚ ਖੋਆ, ਪਨੀਰ ਅਤੇ ਮੈਦਾ ਪਾ ਕੇ ਪੋਲਾ ਅਤੇ ਚਿਕਣਾ ਗੁੰਨ ਲਓ।
ਹੁਣ ਇਸ ਦੀ ਛੋਟੀ - ਛੋਟੀ ਚੀਕਣੀ ਗੋਲੀਆਂ ਬਣਾ ਲਓ। ਗੋਲੀਆਂ ਦੇ ਵਿਚ 3-4 ਕਾਜੂ ਦੇ ਟੁਕੜੇ ਅਤੇ ਇਕ ਕਿਸ਼ਮਿਸ਼ ਭਰ ਕੇ ਇਨ੍ਹਾਂ ਨੂੰ ਹੌਲੀ-ਹੌਲੀ ਗੋਲਾਕਾਰ ਅਤੇ ਚਿਕਣਾ ਬਣਾਓ, ਨਾਲ ਹੀ ਥਾਲੀ ਵਿਚ ਰੱਖਦੇ ਜਾਓ। ਇਸੇ ਤਰ੍ਹਾਂ ਸਾਰੀਆਂ ਗੋਲੀਆਂ ਤਿਆਰ ਕਰ ਲਓ। ਹੁਣ ਇਕ ਕੜਾਹੀ ਵਿਚ ਘਿਓ ਗਰਮ ਕਰ ਲਓ। ਉਸ ਵਿਚ ਇਕ ਵਾਰ ਵਿਚ 3-4 ਗੋਲੀਆਂ ਪਾ ਕੇ ਘੱਟ ਅੱਗ ਉਤੇ ਸੋਨੇ-ਰੰਗਾ ਹੋਣ ਤੱਕ ਤਲੋ। ਇਸ ਦੌਰਾਨ ਖ਼ਾਸ ਧਿਆਨ ਰਹੇ ਕਿ ਗੋਲੀਆਂ ਜ਼ਿਆਦਾ ਤਲ ਨਾ ਜਾਣ।
ਗੁਲਾਬ ਜਾਮੁਨ ਤਲਦੇ ਸਮੇਂ ਉਸ ਉਤੇ ਵਾਰ - ਵਾਰ ਕੜਛੀ ਨਾ ਲਗਾਓ, ਸਗੋਂ ਉਸ ਉਤੇ ਕੜਛੀ ਨਾਲ ਗਰਮ - ਗਰਮ ਘਿਓ ਪਾਓ। ਸੋਨੇ-ਰੰਗਾ ਹੋਣ ਉਤੇ ਗੁਲਾਬ ਜਾਮੁਨ ਨੂੰ ਹੌਲੀ-ਹੌਲੀ ਕੱਢ ਕੇ ਥਾਲੀ ਵਿਚ ਰੱਖ ਦਿਓ। ਠੰਡਾ ਹੋਣ ਤੋਂ ਬਾਅਦ ਸਾਰੇ ਗੁਲਾਬ ਜਾਮੁਨ ਨੂੰ 1-2 ਘੰਟੇ ਲਈ ਚਾਸ਼ਨੀ ਵਿਚ ਪਾ ਕੇ ਰੱਖ ਦਿਓ। ਸਵਾਦਿਸ਼ਟ ਗੁਲਾਬ ਜਾਮੁਨ ਤਿਆਰ ਹਨ। ਇਨ੍ਹਾਂ ਨੂੰ ਗਰਮਾ ਗਰਮ ਜਾਂ ਠੰਡਾ ਕਰਕੇ ਸਰਵ ਕਰ ਸਕਦੇ ਹੋ।