ਘਰ ਦੀ ਰਸੋਈ ਵਿਚ : ਦਹੀ ਕਬਾਬ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗਾੜਾ ਦਹੀ - 1 ਕਪ, ਪਿਆਜ ਬਰੀਕ ਕਟਿਆ ਹੋਇਆ - 1, ਅਦਰਕ ਬਰੀਕ ਕਟਿਆ ਹੋਇਆ - 1, ਹਰੀ ਮਿਰਚ ਬਰੀਕ ਕਟੀ ਹੋਈ - 1, ਲਾਲ ਮਿਰਚ ਪਾਊਡਰ -  1/4 ਚੱਮਚ,...

Dahi Kebab

ਸਮੱਗਰੀ : ਗਾੜਾ ਦਹੀ - 1 ਕਪ, ਪਿਆਜ ਬਰੀਕ ਕਟਿਆ ਹੋਇਆ - 1, ਅਦਰਕ ਬਰੀਕ ਕਟਿਆ ਹੋਇਆ - 1, ਹਰੀ ਮਿਰਚ ਬਰੀਕ ਕਟੀ ਹੋਈ - 1, ਲਾਲ ਮਿਰਚ ਪਾਊਡਰ -  1/4 ਚੱਮਚ, ਗਰਮ ਮਸਾਲਾ - 1/4 ਚੱਮਚ, ਕਾਰਨਫਲੋਰ - 1/2 ਕਪ ਕਬਾਬ  ਦੇ ਲਈ, 1/4 ਕਪ ਕਬਾਬ ਕੋਟਿੰਗ ਦੇ ਲਈ, ਕਸੂਰੀ ਮੇਥੀ - 1/2 ਚੱਮਚ, ਹਰੀ ਧਨੀਆ ਕਟੀ ਹੋਈ - 2 ਵੱਡੀ ਚੱਮਚ, ਤੇਲ - ਤਲਨ ਲਈ। 

ਢੰਗ : ਇਕ ਬਾਉਲ ਵਿਚ ਗਾੜੀ ਦਹੀ (ਦਹੀ ਨੂੰ ਇਕ ਸੂਤੀ ਕਪੜੇ ਵਿਚ ਲਪੇਟ ਕੇ ਟੰਗ ਕੇ ਜਿਸਦੇ ਨਾਲ ਉਸਦਾ ਸਾਰਾ ਪਾਣੀ ਨਿਕਲ ਜਾਵੇ), ਪਿਆਜ, ਅਦਰਕ, ਹਰੀ ਮਿਰਚ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ, ਕਸੂਰੀ ਮੇਥੀ, ਹਰਾ ਧਨੀਆ, 1/2 ਕਪ ਕਾਰਨਫਲੋਰ ਪਾਓ। ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਲਾਓ। ਫਿਰ ਬਣਾਏ ਹੋਏ ਮਿਸ਼ਰਣ ਨੂੰ 9 - 10 ਟੁਕੜਿਆਂ ਵਿਚ ਵੰਡ ਲਵੋ। ਉਸ ਨੂੰ ਕਬਾਬ ਦਾ ਸਰੂਪ ਦੇਕੇ ਉਸ ਨੂੰ ਚੰਗੀ ਤਰ੍ਹਾਂ ਕਾਰਨਫਲੋਰ ਵਿਚ ਲਪੇਟੋ।

ਇਸੇ ਤਰ੍ਹਾਂ ਸਾਰੇ ਕਬਾਬ ਨੂੰ ਕਾਰਨਫਲੋਰ ਵਿਚ ਲਪੇਟ ਕੇ ਸਾਈਡ 'ਚ ਰੱਖ ਦਿਓ, ਫਿਰ ਇਕ ਕੜਾਈ ਵਿਚ ਰਿਫਾਇੰਡ ਤੇਲ ਗਰਮ ਕਰੋ ਅਤੇ ਉਸ 'ਚ ਇਕੱਠੇ 2 ਜਾਂ 3 ਕਬਾਬ ਪਾਓ। ਕਬਾਬ ਨੂੰ ਗੋਲਡਨ ਹੋਣ ਤੱਕ ਘੱਟ ਆਂਚ 'ਤੇ ਤਲੋ, ਫਿਰ ਉਸ ਵਿਚੋਂ ਬਾਹਰ ਕੱਢ ਕੇ ਟਿਸ਼ੂ ਪੇਪਰ 'ਤੇ ਰੱਖ ਦਿਓ ਜਿਸ ਦੇ ਨਾਲ ਉਸਦਾ ਸਾਰਾ ਫਾਲਤੂ ਤੇਲ ਨਿਕਲ ਜਾਵੇ। ਤੁਹਾਡੇ ਲਾਜਵਾਬ ਦਹੀ ਕਬਾਬ ਖਾਣ ਲਈ ਤਿਆਰ ਹਨ। ਅਪਣੀ ਮਨਪਸੰਦ ਚਟਨੀ ਦੇ ਨਾਲ ਇਸ ਨੂੰ ਪਰੋਸੋ।