ਲਸਣ ਦੀ ਸੁੱਕੀ ਚਟਨੀ ਬਣਾਉਣ ਦਾ ਅਸਾਨ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਲਸਣ ਦੀ ਸੁੱਕੀ ਚਟਨੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਤੋਂ ਬਣਾਈ ਜਾਂਦੀ ਹੈ।

Garlic Dry Chutney

ਨਵੀਂ ਦਿੱਲੀ : ਲਸਣ ਦੀ ਸੁੱਕੀ ਚਟਨੀ ਖਾਣ 'ਚ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ ਅਤੇ ਇਹ ਲਸਣ, ਸੁੱਕਾ ਨਾਰੀਅਲ, ਮੂੰਗਫਲੀ, ਤਿੱਲ ਅਤੇ ਮਸਾਲਿਆਂ ਤੋਂ ਬਣਾਈ ਜਾਂਦੀ ਹੈ। ਜੇਕਰ ਭੋਜਨ ਨਾਲ ਅਚਾਰ, ਪਾਪੜ ਅਤੇ ਚਟਨੀ ਮਿਲ ਜਾਵੇ ਤਾਂ ਖਾਣ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਲੱਸਣ ਦੀ ਚਟਨੀ ਕਿਵੇਂ ਬਣਾਈਏ।

ਸਮੱਗਰੀ

ਲੱਸਣ ਦੀਆਂ ਕਲੀਆਂ
ਮੂੰਗਫਲੀ - 3 ਚੱਮਚ
ਸੁੱਕੇ ਨਾਰੀਅਲ ਦਾ ਪਾਊਡਰ - 3 ਚੱਮਚ
ਕਸ਼ਮੀਰੀ ਲਾਲ ਮਿਰਚ ਪਾਊਡਰ - 3 ਚੱਮਚ
ਲੂਣ - ਸੁਆਦ ਅਨੁਸਾਰ

ਵਿਧੀ

ਸਭ ਤੋਂ ਪਹਿਲਾਂ ਲਸਣ ਦੀ ਸੁੱਕੀ ਚਟਨੀ ਬਣਾਉਣ ਲਈ ਲੱਸਣ ਦੀਆਂ ਤੁਰੀਆਂ ਨੂੰ ਕੱਟ ਲਵੋ। ਇਸ ਤੋਂ ਬਾਅਦ ਲੱਸਣ ਦੀਆਂ ਤੁਰੀਆਂ ਨੂੰ ਗੈਸ ਘੱਟ ਕਰ ਕੇ ਭੁੰਨੋ। ਲਗਾਤਾਰ ਹਿਲਾਉਂਦੇ ਹੋਏ ਉਨ੍ਹਾਂ ਨੂੰ ਦੋ ਮਿੰਟ ਲਈ ਫਰਾਈ ਕਰੋ। ਲਸਣ ਨੂੰ ਉਦੋਂ ਤੱਕ ਭੁੰਨੋ ਜਦੋਂ ਤਕ ਇਹ ਹਲਕੇ ਸੁਨਹਿਰੇ ਰੰਗ ਦੀ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਵਿਚ ਮੂੰਗਫਲੀ ਨੂੰ ਫਰਾਈ ਕਰੋ।

ਇਸ ਤੋਂ ਬਾਅਦ ਨਾਰੀਅਲ ਪਾਊਡਰ ਮਿਲਾਓ ਅਤੇ ਇਸ ਨੂੰ ਸੁਨਹਿਰੀ ਹੋਣ ਤੱਕ ਫਰਾਈ ਕਰੋ। ਇਕ ਵਾਰ ਭੁੰਨਿਆ ਲੱਸਣ, ਮੂੰਗਫਲੀ ਅਤੇ ਨਾਰੀਅਲ ਠੰਢਾ ਹੋ ਜਾਣ 'ਤੇ ਇਸ ਨੂੰ ਮਿਕਸਰ 'ਚ ਪਾਓ ਅਤੇ ਲਾਲ ਮਿਰਚ ਪਾਊਡਰ ਅਤੇ ਨਮਕ ਪਾ ਲਓ।  ਜੇਕਰ ਤੁਸੀਂ ਵਧੇਰੇ ਮਸਾਲੇਦਾਰ ਚਟਨੀ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਕਸ਼ਮੀਰੀ ਮਿਰਚ ਦੀ ਬਜਾਏ ਨਿਯਮਿਤ ਲਾਲ ਮਿਰਚ ਵੀ ਪਾ ਸਕਦੇ ਹੋ। ਹੁਣ ਇਸ ਨੂੰ ਮੋਟਾ ਜਿਹਾ ਪੀਸ ਕੇ ਇਕ ਕਟੋਰੇ ਵਿਚ ਬਾਹਰ ਕੱਢ ਲਓ।