ਸਰੀਰ ਨੂੰ ਫਿੱਟ ਰੱਖਣ ਲਈ ਜ਼ਰੂਰ ਖਾਓ ਡਰਾਈ ਫਰੂਟਸ

ਏਜੰਸੀ

ਜੀਵਨ ਜਾਚ, ਖਾਣ-ਪੀਣ

ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਰਦੀ ਦੇ ਦਿਨਾਂ 'ਚ ਰਜਾਈ 'ਚ ਬੈਠ ਕੇ ਕੁਝ ਚੰਗਾ ਖਾਣ ਦਾ ਮਨ ਕਿਸਦਾ ਨਹੀਂ ਕਰਦਾ। ..

Dry Fruits

ਜਲੰਧਰ : ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਰਦੀ ਦੇ ਦਿਨਾਂ 'ਚ ਰਜਾਈ 'ਚ ਬੈਠ ਕੇ ਕੁਝ ਚੰਗਾ ਖਾਣ ਦਾ ਮਨ ਕਿਸਦਾ ਨਹੀਂ ਕਰਦਾ। ਇਸ ਦੇ ਨਾਲ ਹੀ ਜੇਕਰ ਖਾਣ ਦੀ ਚੀਜ ਹੈਲਦੀ ਹੋਵੇ ਤਾਂ ਕੀ ਗੱਲ ਹੈ। ਅਕਸਰ ਹੀ ਤੁਹਾਨੂੰ ਭੁੱਖ 'ਤੇ ਕੰਟਰੋਲ ਕਰਨ ਅਤੇ ਜ਼ਿਆਦਾ ਖਾਣ ਤੋਂ ਬਚਣ ਲਈ ਸੁੱਕੇ ਮੇਵੇ ਅਤੇ ਨਟਸ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।ਸਰਦੀਆਂ ਦੇ ਦੌਰਾਨ ਸੁੱਕੇ ਮੇਵੇ ਅਤੇ ਨਟਸ ਸਰੀਰ ਨੂੰ ਪੋਸਣ ਤਾਂ ਦਿੰਦੇ ਹੀ ਹਨ ਨਾਲ ਹੀ ਇਹ ਸਰੀਰ ਨੂੰ ਗਰਮ ਰੱਖਣ 'ਚ ਵੀ ਮਦਦ ਕਰਦੇ ਹਨ।  

ਡਰਾਈ ਫਰੂਟਸ, ਨਟਸ 'ਚ ਮੌਜੂਦ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਫੈਟ ਤੁਹਾਡੇ ਸਰੀਰ ਦੀ ਲੋੜ ਨੂੰ ਪੂਰਾ ਕਰਦੇ ਹਨ। ਡਰਾਈ ਫਰੂਟਸ ਜਿਥੇ ਖਾਣੇ 'ਚ ਸੁਆਦਿਸ਼ਟ ਲੱਗਦੇ ਹਨ ਉੱਧਰ ਇਸ ਦੀ ਵਰਤੋਂ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਬਾਦਾਮ, ਪਿਸਤਾ, ਕਾਜੂ ਅਖਰੋਟ... ਚਾਰਾਂ ਪਾਸੇ ਬਸ ਇਹੀਂ ਦਿਖਾਈ ਦਿੰਦੇ ਹਨ। ਸਰਦੀਆਂ ਦੇ ਮੌਸਮ 'ਚ ਤੁਸੀਂ ਹਰ ਦੂਜੇ ਘਰ 'ਚ ਵੱਡੇ ਬਜ਼ੁਰਗਾਂ ਨੂੰ ਮੂੰਗਫਲੀ ਦੇ ਦਾਣੇ ਛਿਲਕੇ ਤੋਂ ਵੱਖ ਕਰਦੇ ਹੋਏ ਤਾਂ ਦੇਖ ਹੀ ਸਕਦੇ ਹੋ। ਵੱਡਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਗਭਗ ਸਭ ਨੂੰ ਡਰਾਈ ਫਰੂਟਸ ਪਸੰਦ ਹੁੰਦੇ ਹਨ।

ਕਾਜੂ
ਵੱਡਿਆਂ ਤੋਂ ਲੈ ਕੇ ਬੱਚਿਆਂ ਦੀ ਪਸੰਦ ਹੁੰਦਾ ਹੈ ਕਾਜੂ... ਹਲਕਾ ਜਿਹਾ ਮਿੱਠਾ ਅਤੇ ਸਾਫਟ ਤੱਤ ਦਾ ਬਣਿਆ ਕਾਜੂ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ। ਵਿਸ਼ੇਸ਼ਕਾਂ ਦੀ ਮੰਨੀਏ ਤਾਂ ਕਾਜੂ 'ਚ ਐਂਟੀ ਏਜਿੰਗ ਪ੍ਰੋਪਰਟੀਜ਼ ਹੁੰਦੀ ਹੈ। ਕਾਜੂ ਦੇ ਸੇਵਨ ਨਾਲ ਤੁਹਾਡੀ ਸਕਿਨ ਗਲੋਇੰਗ ਰਹਿੰਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਬੁਢਾਪਾ ਜਲਦ ਫੀਲ ਨਹੀਂ ਹੁੰਦਾ।

ਬਾਦਾਮ
ਬਾਦਾਮ ਇਕ ਅਜਿਹਾ ਡਰਾਈ ਫਰੂਟ ਹੈ ਜਿਸ ਦੀ ਵਿਸ਼ੇਸ਼ਤਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੀ। ਇਸ ਤੁਸੀਂ ਹਰ ਰੂਪ 'ਚ ਵਰਤੋਂ ਕਰ ਸਕਦੇ ਹਨ। ਸਵੇਰੇ ਉੱਠ ਕੇ 4-5 ਬਾਦਾਮ ਖਾਣ ਨਾਲ ਤੁਹਾਡੇ ਸਰੀਰ ਕਈ ਤਰ੍ਹਾਂ ਦੇ ਰੋਗਾਂ ਤੋਂ ਮੁਕਤ ਰਹਿੰਦਾ ਹੈ।

ਕਿਸ਼ਮਿਸ਼
ਕਿਸ਼ਮਿਸ ਕੈਲਸ਼ੀਅਮ ਅਤੇ ਫਾਈਬਰ ਦਾ ਚੰਗਾ ਸਰੋਤ ਹੈ। ਇਸ ਦੀ ਰੋਜ਼ ਵਰਤੋਂ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਨਾਲ ਹੀ ਇਸ ਦੀ ਵਰਤੋਂ ਸਰੀਰ 'ਚੋਂ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਇਸ ਦੇ ਇਲਾਵਾ ਕਿਸ਼ਮਿਸ਼ ਖਾਣ ਨਾਲ ਗੁਰਦੇ ਦੀ ਪੱਥਰੀ, ਅਮੀਨੀਆ, ਦੰਦਾਂ 'ਚ ਕੈਵਿਟੀ ਆਦਿ ਰੋਗ ਨਹੀਂ ਹੁੰਦੇ। ਇਸ 'ਚ ਗਲੁਕੋਜ਼ ਅਤੇ ਫਰਕਟੋਜ਼ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਦੁਬਲੇ ਪਤਲੇ ਲੋਕਾਂ ਲਈ ਇਸ ਦੀ ਵਰਤੋਂ ਕਾਫੀ ਲਾਭਦਾਇਕ ਹੁੰਦੀ ਹੈ।

ਅਖਰੋਟ
ਅਖਰੋਟ ਦੇ ਆਕਾਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਠੀਕ ਮਨੁੱਖ ਦੇ ਦਿਮਾਗ ਦੇ ਆਕਾਰ ਜਿਹਾ ਲੱਗਦਾ ਹੈ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਅਖਰੋਟ ਖਾਣ ਨਾਲ ਵਿਅਕਤੀ ਦਾ ਦਿਮਾਗ ਤੇਜ਼ ਚੱਲਦਾ ਹੈ।

ਮਖਾਨਾ
ਮਖਾਨਾ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਮਖਾਨੇ ਦੀ ਵਰਤੋਂ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ। ਰਾਤ ਨੂੰ ਸੋਂਦੇ ਸਮੇਂ ਦੁੱਧ ਦੇ ਨਾਲ ਮਖਾਨੇ ਦੀ ਵਰਤੋਂ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।