ਵਜ਼ਨ ਵਧਾਉਂਦੀ ਨਹੀਂ ਘਟਾਉਂਦੀ ਹੈ 'ਮਲਾਈ', ਇਮਿਊਨਿਟੀ ਨੂੰ ਵੀ ਕਰਦੀ ਏ ਕੰਟਰੋਲ!

ਏਜੰਸੀ

ਜੀਵਨ ਜਾਚ, ਖਾਣ-ਪੀਣ

ਪੋਸ਼ਕ ਤੱਤਾਂ ਦਾ ਵੱਡਾ ਖਜ਼ਾਨਾ ਹੈ ਮਲਾਈ

file photo

ਚੰਡੀਗੜ੍ਹ : ਆਮ ਤੌਰ 'ਤੇ ਮਲਾਈ ਨੂੰ ਭਾਰੀ, ਛੇਤੀ ਨਾ ਪਚਣ ਤੇ ਵਜ਼ਨ ਵਧਾਉਣ ਵਾਲੀ ਮੰਨਿਆ ਜਾਂਦਾ ਹੈ। ਪਰ ਮਾਹਿਰਾਂ ਮੁਤਾਬਕ ਇਹ ਵਜ਼ਨ ਵਧਾਉਂਦੀ ਨਹੀਂ ਬਲਕਿ ਘਟਾਉਂਦੀ ਹੈ। ਰੋਜ਼ਾਨਾ ਇਕ ਜਾਂ ਦੋ ਚਮਚ ਮਲਾਈ ਖਾਣ ਨਾਲ ਜਿੱਥੇ ਤੁਹਾਡਾ ਵਜ਼ਨ ਘੱਟ ਸਕਦਾ ਹੈ ਉਥੇ ਹੀ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ 'ਚ ਮਦਦ ਮਿਲ ਸਕਦੀ ਹੈ। ਇਹ ਸਾਡੇ ਸਰੀਰ ਲਈ ਦੁੱਧ ਦੇ ਬਰਾਬਰ ਹੀ ਫ਼ਾਇਦੇਮੰਦ ਹੈ।

ਮਲਾਈ 'ਚ ਕੈਲਸ਼ੀਅਮ, ਫਾਸਫੋਰਸ, ਫਾਈਬਰ ਅਤੇ ਪ੍ਰੋਟੀਨ ਤੋਂ ਇਲਾਵਾ ਹੋਰ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਸਾਰੇ ਤੱਤ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਮਲਾਈ 'ਚ ਫੈਟੀ ਐਸਿਡ ਹੁੰਦੇ ਹਨ। ਇਹ ਸਾਡੇ ਸਰੀਰ ਦੇ ਫੈਟ ਨੂੰ ਬਰਨ ਕਰਨ 'ਚ ਮਦਦ ਕਰਦੇ ਹਨ ਜੋ ਵਜ਼ਨ ਘੱਟ ਕਰਨ 'ਚ ਸਹਾਈ ਹੁੰਦਾ ਹੈ। ਇਸ ਲਈ ਦੋ ਚਮਚ ਮਲਾਈ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਮਲਾਈ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ ਮਲਾਈ 'ਚ ਸੈਚੂਰੇਟੇਡ ਫੈਟ ਹੁੰਦੀ ਹੈ ਜੋ ਕੈਲੋਸਟਰੋਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਸੋ ਜਿਹੜੇ ਲੋਕਾਂ ਨੂੰ ਦਿਲ ਨਾਲ ਜੁੜੀ ਸਮੱਸਿਆ ਹੋਵੇ, ਉਨ੍ਹਾਂ ਲਈ ਮਲਾਈ ਦੀ ਵਰਤੋਂ ਫਾਇਦੇਮੰਦ ਹੋ ਸਕਦੀ ਹੈ।  ਮਲਾਈ ਖਾਣ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਨਾਲ ਕਬਜ਼, ਐਸੀਡਿਟੀ ਅਤੇ ਅਪਚ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਮਲਾਈ 'ਚ ਐਂਟੀ ਇੰਫਲੀਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਅਲਸਰ ਤੋਂ ਬਚਾਉਣ 'ਚ ਮਦਦ ਕਰਦੇ ਹਨ। ਮਲਾਈ 'ਚ ਪੋਟਾਸ਼ੀਅਮ ਵੀ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਮਲਾਈ 'ਚ ਵਿਟਾਮਿਨ ਕੇ2 ਵੀ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜਬੂਤ ਕਰਦਾ ਹੈ।

ਮਲਾਈ 'ਚ ਮੌਜੂਦ ਐਂਟੀ ਆਕਸੀਡੈਂਟਸ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਜੋ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਮਲਾਈ 'ਚ ਐਂਟੀ ਆਕਸੀਡੈਂਟਸ ਪਾਇਆ ਜਾਂਦਾ ਹੈ। ਮਲਾਈ ਫਰੀ ਰੈਡੀਕਲਸ ਨੂੰ ਦੂਰ ਕਰ ਕੇ ਝੁਰੜੀਆਂ ਘੱਟ ਕਰਦੀ ਹੈ, ਜਿਸ ਨਾਲ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ।