ਸਰਦੀ ਦੇ ਦਿਨਾਂ 'ਚ ਬੇਹੱਦ ਫਾਇਦੇਮੰਦ ਹੈ ਅੰਜੀਰ ਦਾ ਹਲਵਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਠੰਡ ਦੇ ਦਿਨਾਂ 'ਚ ਖਾਸ ਤੌਰ ਨਾਲ ਕੁੱਝ ਵਿਸ਼ੇਸ਼ ਚੀਜ਼ਾਂ ਦਾ ਸੇਵਨ ਕਰਨਾ ਕਈ ਤਰ੍ਹਾਂ ਤੋਂ ਫਾਇਦੇਮੰਦ ਸਾਬਤ ਹੁੰਦਾ ਹੈ।  ਇਹਨਾਂ ਦਿਨਾਂ 'ਚ ਖਾਸ ਤੌਰ 'ਤੇ ਸੂਕੇ ਮੇਵੇ...

Anjeer Halwa

ਠੰਡ ਦੇ ਦਿਨਾਂ 'ਚ ਖਾਸ ਤੌਰ ਨਾਲ ਕੁੱਝ ਵਿਸ਼ੇਸ਼ ਚੀਜ਼ਾਂ ਦਾ ਸੇਵਨ ਕਰਨਾ ਕਈ ਤਰ੍ਹਾਂ ਤੋਂ ਫਾਇਦੇਮੰਦ ਸਾਬਤ ਹੁੰਦਾ ਹੈ। ਇਹਨਾਂ ਦਿਨਾਂ 'ਚ ਖਾਸ ਤੌਰ 'ਤੇ ਸੂਕੇ ਮੇਵੇ ਖਾਣੇ ਚਾਹੀਦੇ ਹਨ। ਜੇਕਰ ਤੁਸੀਂ ਸੂਕੇ ਮੇਵੇ ਨਹੀਂ ਖਾ ਪਾ ਰਹੇ ਹੋ ਤਾਂ ਇਸ ਦਾ ਹਲਵਾ ਬਣਾ ਕੇ ਜ਼ਰੂਰ ਖਾਓ। ਇਹ ਖਾਣ ਵਿਚ ਸਵਾਦਿਸ਼ਟ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।  ਆਓ ਜੀ ਹੁਣ ਤੁਹਾਨੂੰ ਦਸਦੇ ਹਾਂ ਕਿਵੇਂ ਬਣਦਾ ਹੈ ਅੰਜੀਰ ਦਾ ਹਲਵਾ।

ਸਮੱਗਰੀ : 200 ਗ੍ਰਾਮ ਸੁੱਕੇ ਅੰਜੀਰ, 3 ਵੱਡੇ ਚੱਮਚ ਸ਼ੁੱਧ ਘਿਓ, ਅੱਧਾ ਕਪ ਛਿਲੇ ਬਦਾਮ ਦਾ ਪਾਊਡਰ, ਇਕ ਤਿਹਾਈ ਕਪ ਮਿਲਕ ਪਾਊਡਰ, 4 ਵੱਡੇ ਚੱਮਚ ਖੰਡ, ਚੌਥਾਈ ਛੋਟਾ ਚੱਮਚ ਇਲਾਇਚੀ ਪਾਊਡਰ, 2 ਵੱਡੇ ਚੱਮਚ ਬਦਾਮ ਦੇ ਟੁਕੜੇ।

ਢੰਗ : ਅੰਜੀਰ ਨੂੰ ਉਬਲਦੇ ਪਾਣੀ ਵਿਚ 3 - 5 ਮਿੰਟ ਤੱਕ ਪਕਾ ਲਵੋ। ਪਾਣੀ ਤੋਂ ਕੱਢ ਕੇ ਫੂਡ ਪ੍ਰੋਸੈਸਰ ਵਿਚ ਪਾ ਦਿਓ। ਭਾਰੀ ਤਲੇ ਦੀ ਕੜਾਹੀ ਵਿਚ ਘਿਓ ਗਰਮ ਕਰੋ। ਇਸ ਵਿਚ ਬਦਾਮ ਪਾਊਡਰ ਨੂੰ ਘੱਟ ਅੱਗ ਉਤੇ 2 ਮਿੰਟ ਭੁੰਨ ਲਵੋ। ਇਸ ਵਿਚ ਪੀਸੇ ਹੋਏ ਅੰਜੀਰ, ਮਿਲਕ ਪਾਊਡਰ, ਅੱਧਾ ਕਪ ਪਾਣੀ ਦੇ ਨਾਲ ਖੰਡ ਮਿਲਾ ਦਿਓ।

ਲਗਭੱਗ ਪੰਜ ਮਿੰਟ ਜਾਂ ਤੱਦ ਤੱਕ ਤੱਕ ਭੁੰਨੋ ਜਦੋਂ ਤੱਕ ਕਿ ਖੰਡ ਇਸ ਵਿਚ ਚੰਗੀ ਤਰ੍ਹਾਂ ਘੁਲ ਨਾ ਜਾਵੇ। ਇਸ ਦੌਰਾਨ ਲਗਾਤਾਰ ਚਲਾਉਂਦੇ ਰਹੋ। ਹੁਣ ਇਸ ਵਿਚ ਚੰਗੀ ਤਰ੍ਹਾਂ ਇਲਾਇਚੀ ਪਾਊਡਰ ਮਿਲਾ ਦਿਓ। ਅੰਜੀਰ ਦਾ ਹਲਵਾ ਤਿਆਰ ਹੈ ਅਤੇ ਬਦਾਮ ਦੇ ਟੁਕੜਿਆਂ ਨਾਲ ਹਲਵੇ ਨੂੰ ਗਾਰਨਿਸ਼ ਕਰ ਕੇ ਗਰਮਾ ਗਰਮ ਪਰੋਸੋ।