ਘਰ ਦੀ ਰਸੋਈ 'ਚ ਪਈ ਸਮੱਗਰੀ ਤੋਂ ਹੀ ਬਣਾਓ ਪਿਜ਼ਾ ਸਾਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪਿਜ਼ਾ ਸਾਸ ਬਣਾਉਣ ਲਈ ਵੱਡੀ ਮਾਤਰਾ ਵਿਚ ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਹੈ ਟਮਾਟਰ ਦੀ। ਪਿਜ਼ਾ ਸਾਸ ਬਣਾਉਣ ਲਈ ਟਮਾਟਰ ਵੱਡੀ ਮਾਤਰਾ ਵਿਚ ਲਗਦੇ ਹਨ। ਇਸ ਸਵਾਦਿਸ਼ਟ...

Pizza Sauce

ਪਿਜ਼ਾ ਸਾਸ ਬਣਾਉਣ ਲਈ ਵੱਡੀ ਮਾਤਰਾ ਵਿਚ ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਹੈ ਟਮਾਟਰ ਦੀ। ਪਿਜ਼ਾ ਸਾਸ ਬਣਾਉਣ ਲਈ ਟਮਾਟਰ ਵੱਡੀ ਮਾਤਰਾ ਵਿਚ ਲਗਦੇ ਹਨ। ਇਸ ਸਵਾਦਿਸ਼ਟ ਪਿਜ਼ਾ ਸਾਸ ਨੂੰ ਖਾਸ ਬਣਾਉਣ ਲਈ ਇਸ ਵਿਚ ਤੁਲਸੀ ਦੀਆਂ ਪੱਤੀਆ ਪਾਉਣਾ ਵੀ ਕਾਫ਼ੀ ਜ਼ਰੂਰੀ ਹੁੰਦਾ ਹੈ। ਇਸ ਪਿਜ਼ਾ ਸਾਸ ਨੂੰ ਬਣਾਉਣ ਦੀ ਸਮੱਗਰੀ ਅਤੇ ਢੰਗ ਅਸੀਂ ਤੁਹਾਨੂੰ ਦੱਸ ਰਹੇ ਹਾਂ। 

ਪਿਜ਼ਾ ਸਾਸ ਬਣਾਉਣ ਦੀ ਸਮੱਗਰੀ : 

4 – 5 ਟਮਾਟਰ ਦਾ ਜੂਸ
1 ਛੋਟਾ ਕੱਟਿਆ ਹੋਇਆ ਪਿਆਜ 
1 ਲੌਂਗ ਲਸਣ ਦੇ ਟੁਕੜੇ
ਤੁਲਸੀ ਦੇ 3 - 4 ਪੱਤੇ
1 ਚਮਚ ਸੁਖਾ ਅਜਵਾਇਨ
ਲੂਣ ਸਵਾਦ ਅਨੁਸਾਰ
ਚੁਟਕੀ ਭਰ ਕਾਲੀ ਮਿਰਚ 
ਥੋੜੀ ਜਿਹੀ ਖੰਡ
ਫ਼੍ਰਾਈ ਕਰਨ ਲਈ 2 ਚਮਚ ਤੇਲ

ਪਿਜ਼ਾ ਸਾਸ ਬਣਾਉਣ ਦਾ ਢੰਗ :  ਸੱਭ ਤੋਂ ਪਹਿਲਾਂ ਸਾਰੇ ਟਮਾਟਰ ਨੂੰ ਇਕ ਵੱਡੇ ਭਾਂਡੇ ਵਿਚ ਕੱਟੇ ਦੇ ਚਮਚ ਨਾਲ ਕਸ ਕੇ ਕ੍ਰਸ਼ ਕਰ ਲਓ ਤਾਕੀ ਉਸ ਦੇ ਛੋਟੇ ਛੋਟੇ ਟੁਕੜੇ ਹੋ ਸਕਣ। ਹੁਣ ਇਕ ਸਾਸ ਪਾਟ ਵਿਚ ਜੈਤੂਨ ਦਾ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰ ਲਓ। ਹੁਣ ਉਸ 'ਚ ਪਿਆਜ ਪਾ ਦਿਓ ਅਤੇ ਉਸ ਨੂੰ ਥੋੜ੍ਹੀ ਦੇਰ ਤੱਕ ਫ੍ਰਾਈ ਕਰੋ। ਬਾਅਦ ਵਿਚ ਉਸ 'ਚ ਲਸਣ ਪਾਏ ਅਤੇ ਉਸ ਦਾ ਰੰਗ ਸੁਨਹਿਰਾ ਰੰਗਾ ਹੋਣ ਤੱਕ ਫ੍ਰਾਈ ਕਰਦੇ ਰਹੋ। ਹੁਣ ਇਸ ਵਿਚ ਛੇਤੀ ਹੀ ਕਰਸ਼ ਕੀਤੇ ਹੋਏ ਟਮਾਟਰ ਪਾ ਦਿਓ ਅਤੇ ਉਸ ਦਾ ਵਧੀਆ ਮਿਸ਼ਰਣ  ਬਣਾ ਲਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਉਬਾਲਦੇ ਰਹੋ।

ਬਾਅਦ ਵਿਚ ਉਸ 'ਚ ਲੂਣ, ਕਾਲੀ ਮਿਰਚ, ਤੁਲਸੀ ਦੇ ਪੱਤੇ ਅਤੇ ਅਜਵਾਇਨ ਵੀ ਪਾ ਦਿਓ। ਇਸ ਦਾ ਸਵਾਦ ਵਧਾਉਣ ਲਈ ਇਸ ਵਿਚ ਸ਼ੱਕਰ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ, ਜੇਕਰ ਲੋੜ ਪਏ ਤਾਂ। ਹੁਣ ਇਸ ਮਿਸ਼ਰਣ ਨੂੰ ਘੱਟ ਤੋਂ ਘੱਟ 15 ਮਿੰਟ ਤੱਕ ਘੱਟ ਅੱਗ 'ਤੇ ਉਬਾਲਦੇ ਰਹੋ। ਇਸ ਮਿਸ਼ਰਣ ਦੇ ਤਿਆਰ ਹੋਣ ਤੋਂ ਬਾਅਦ ਇਸ ਨੂੰ ਠੰਡਾ ਹੋਣ ਦਿਓ ਅਤੇ ਬਾਅਦ ਵਿਚ ਫ੍ਰਿਜ ਵਿਚ ਰੱਖ ਦਿਓ। 

ਇਸ ਪਿਜ਼ਾ ਦਾ ਢੰਗ ਪੜਨ ਤੋਂ ਬਾਅਦ ਵਿਚ ਸਮਝ ਵਿਚ ਆਉਂਦਾ ਹੈ ਕਿ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਇਕ ਵਾਰ ਇਸ ਦਾ ਢੰਗ ਚੰਗੇ ਤਰ੍ਹਾਂ ਪੜ ਲਈ ਤਾਂ ਕੋਈ ਵੀ ਬਹੁਤ ਘੱਟ ਸਮੇਂ ਵਿਚ ਇਸ ਪਿਜ਼ਾ ਸਾਸ ਨੂੰ ਬਣਾ ਸਕਦਾ ਹੈ। ਇਸ ਪਿਜ਼ਾ ਸਾਸ ਨੂੰ ਬਣਾਉਣ ਲਈ ਜੋ ਸਮੱਗਰੀ ਲਗਦੀ ਹੈ ਉਹ ਵੀ ਘੱਟ ਹੈ। ਇਸ ਦੀ ਸਾਰੀ ਸਮੱਗਰੀ ਰਸੋਈ ਵਿਚ ਬਹੁਤ ਅਸਾਨੀ ਨਾਲ ਮਿਲ ਸਕਦੀ ਹੈ। ਸਾਰੀ ਸਮੱਗਰੀ ਨੂੰ ਇਕੱਠਾ ਕਰਨ ਤੋਂ ਬਾਅਦ ਪਿਜ਼ਾ ਸਾਸ ਬਣਾਉਣਾ ਬਹੁਤ ਹੀ ਆਸਾਨ ਕੰਮ ਬਣ ਜਾਂਦਾ ਹੈ।