ਘਰ ਦੀ ਰਸੋਈ : ਲਵਾਬਦਾਰ ਮੁਰਗ ਮੱਖਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

500 ਗ੍ਰਾਮ ਬੋਨਲੈਸ ਚਿਕਨ ਦੇ ਟੁਕੜੇ, 2 ਛੋਟੇ ਚੱਮਚ ਅਦਰਕ ਦਾ ਪੇਸਟ, 2 ਛੋਟੇ ਚੱਮਚ ਲੱਸਣ ਦਾ ਪੇਸਟ, 3 ਛੋਟੇ ਚੱਮਚ ਖੱਟਾ ਦਹੀ, 1 ਵੱਡਾ ਚੱਮਚ ਨਿੰਬੂ ਦਾ ਰਸ

Butter Chicken

ਸਮੱਗਰੀ ਮੈਰਿਨੇਟ ਲਈ : 500 ਗ੍ਰਾਮ ਬੋਨਲੈਸ ਚਿਕਨ ਦੇ ਟੁਕੜੇ, 2 ਛੋਟੇ ਚੱਮਚ ਅਦਰਕ ਦਾ ਪੇਸਟ, 2 ਛੋਟੇ ਚੱਮਚ ਲੱਸਣ ਦਾ ਪੇਸਟ, 3 ਛੋਟੇ ਚੱਮਚ ਖੱਟਾ ਦਹੀ, 1 ਵੱਡਾ ਚੱਮਚ ਨਿੰਬੂ ਦਾ ਰਸ, 2 ਛੋਟੇ ਚੱਮਚ ਸਿਰਕਾ, 1 ਛੋਟਾ ਚੱਮਚ ਧਨਿਆ ਪਾਊਡਰ, 1 ਛੋਟਾ ਚੱਮਚ ਜੀਰਾ ਪਾਊਡਰ, 1 - 2 ਪਿਆਜ ਬਰੀਕ ਕੱਟੇ, 11/2 ਛੋਟਾ ਚੱਮਚ ਲਾਲ ਮਿਰਚ ਪਾਊਡਰ, ਲੂਣ ਸਵਾਦ ਮੁਤਾਬਕ। 

ਸਮੱਗਰੀ ਗਰੇਵੀ ਲਈ : 6 ਟਮਾਟਰ, 11/2 ਵੱਡੇ ਚੱਮਚ ਮੱਖਣ, 1 ਛੋਟਾ ਚੱਮਚ ਲਾਲ ਮਿਰਚ ਪਾਊਡਰ, 1 ਛੋਟਾ ਚੱਮਚ ਅਦਰਕ ਬਰੀਕ ਕਟਿਆ, 1 ਹਰੀ ਮਿਰਚ ਬਰੀਕ ਕਟੀ, 1/4 ਛੋਟਾ ਚੱਮਚ ਸੰਤਰੀ ਰੰਗ, 21/2 ਵੱਡੇ ਚੱਮਚ ਤਾਜ਼ਾ ਕਰੀਮ, 1 ਛੋਟਾ ਚੱਮਚ ਧਨਿਆ ਪਾਊਡਰ, 1 ਛੋਟਾ ਚੱਮਚ ਜੀਰਾ ਪਾਊਡਰ, 1 ਛੋਟਾ ਚੱਮਚ ਖੰਡ, ਲੂਣ ਸਵਾਦ ਮੁਤਾਬਕ। 

ਸਮੱਗਰੀ ਗਾਰਨਿਸ਼ਿੰਗ ਲਈ : 2 ਬਰੀਕ ਹਰੀ ਮਿਰਚਾਂ ਕਟੀਆਂ ਹੋਈਆਂ, 1 ਵੱਡਾ ਚੱਮਚ ਮੱਖਣ, 2 ਵੱਡੇ ਚੱਮਚ ਤਾਜ਼ਾ ਕਰੀਮ, ਸਜਾਉਣ ਲਈ ਧਨਿਆ ਪੱਤੀ। 

ਢੰਗ : ਟਮਾਟਰਾਂ ਦੀ ਪਿਊਰੀ ਬਣਾਉਣ ਲਈ ਉਨ੍ਹਾਂ ਨੂੰ ਬਲੈਂਡ ਕਰੋ। ਫਿਰ ਮੈਰਿਨੇਟ ਕਰਨ ਵਾਲੀ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਪੇਸਟ ਤਿਆਰ ਕਰੋ। ਹੁਣ ਇਸ ਪੇਸਟ ਵਿਚ ਚਿਕਨ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਲਪੇਟ ਕੇ 2 ਘੰਟਿਆਂ ਲਈ ਮੈਰਿਨੇਟ ਹੋਣ ਲਈ ਰੱਖੋ।

ਇਸ ਤੋਂ ਬਾਅਦ ਭਾਰੀ ਤਲੇ ਵਾਲੀ ਕੜਾਹੀ ਵਿਚ ਮੱਖਣ ਗਰਮ ਕਰ ਉਸ ਵਿਚ ਮੈਰਿਨੇਟ ਚਿਕਨ ਨੂੰ ਤੱਦ ਤੱਕ ਪਕਾਓ ਜਦੋਂ ਤੱਕ ਕਿ ਉਹ ਨਰਮ ਨਾ ਪੈ ਜਾਵੇ। ਫਿਰ ਇਕ ਸੌਸ ਪੈਨ ਵਿਚ ਮੱਖਣ ਨੂੰ ਗਰਮ ਕਰ ਉਸ ਵਿਚ ਲਾਲ ਮਿਰਚ ਪਾਊਡਰ, ਧਨਿਆ ਅਤੇ ਜੀਰਾ ਪਾਊਡਰ, ਅਦਰਕ, ਲੂਣ ਅਤੇ ਹਰੀ ਮਿਰਚ ਪਾ ਕੇ ਹਲਕੀ ਅੱਗ 'ਤੇ ਤੱਦ ਤੱਕ ਪਕਣ ਦਿਓ ਜਦੋਂ ਤੱਕ ਪਿਊਰੀ ਗਾੜੀ ਨਾ ਹੋ ਜਾਵੇ। ਫਿਰ ਇਸ ਵਿਚ ਚਿਕਨ  ਦੇ ਨਾਲ ਖੰਡ ਅਤੇ ਕਰੀਮ ਪਾ ਕੇ 25 ਮਿੰਟ ਤੱਕ ਹੋਰ ਪਕਾਓ। ਪਕਣ ਤੋਂ ਬਾਅਦ ਤਾਜ਼ਾ ਕਰੀਮ,  ਹਰੀ ਮਿਰਚ, ਧਨਿਆ ਪੱਤੀ ਨਾਲ ਸਜਾ ਕੇ ਗਰਮ-ਗਰਮ ਸਰਵ ਕਰੋ।