ਘਰ ਦੀ ਰਸੋਈ ਵਿਚ : ਚੌਕਲੇਟ ਫਰੀਕੀ ਸ਼ੇਕ, ਕੀਵੀ ਸਮੂਦੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

4 ਵੱਡੇ ਚੱਮਚ ਵੈਨਿਲਾ ਆਈਸਕਰੀਮ, 4 ਵੱਡੇ ਚੱਮਚ ਚੌਕਲੇਟ ਆਈਸਕਰੀਮ, 1/2 ਕਪ ਦੁੱਧ, 1 ਚੱਮਚ ਕੌਫੀ ਪਾਊਡਰ, ਵੱਡੇ ਚੱਮਚ ਸ਼ੂਗਰ ...

Chocolate Freak Shake

ਚੌਕਲੇਟ ਫਰੀਕੀ ਸ਼ੇਕ

ਸਮੱਗਰੀ : 4 ਵੱਡੇ ਚੱਮਚ ਵੈਨਿਲਾ ਆਈਸਕਰੀਮ, 4 ਵੱਡੇ ਚੱਮਚ ਚੌਕਲੇਟ ਆਈਸਕਰੀਮ, 1/2 ਕਪ ਦੁੱਧ, 1 ਚੱਮਚ ਕੌਫੀ ਪਾਊਡਰ, ਵੱਡੇ ਚੱਮਚ ਸ਼ੂਗਰ ਪਾਊਡਰ, 4 ਵੱਡੇ ਚੱਮਚ ਚੌਕਲੇਟ ਸਿਰਪ, ਬਰਾਉਨੀ ਜ਼ਰੂਰ ਮੁਤਾਬਕ, ਚੈਰੀ ਸਜਾਉਣ ਲਈ। 

ਢੰਗ : ਬਰਾਉਨੀ ਛੱਡ ਕੇ ਸਾਰੀ ਸਮੱਗਰੀ ਸ਼ੇਕਰ ਵਿਚ ਚੰਗੀ ਤਰ੍ਹਾਂ ਸ਼ੇਕ ਕਰੋ। ਗਲਾਸ ਵਿਚ ਬਰਾਉਨੀ ਕਰਸ਼ ਕਰ ਕੇ ਪਾਓ। 
ਫਿਰ ਸ਼ੇਕ ਕੀਤੇ ਮਿਸ਼ਰਣ ਨੂੰ ਚੈਰੀ ਨਾਲ ਸਜਾ ਕੇ ਠੰਡਾ-ਠੰਡਾ ਸਰਵ ਕਰੋ।

ਕੀਵੀ ਸਮੂਦੀ

ਸਮੱਗਰੀ : 1 ਕੀਵੀ, 1 ਸੇਬ, 2 ਵੱਡੇ ਚੱਮਚ ਸ਼ਹਿਦ , 2 ਵੱਡੇ ਚੱਮਚ ਹੰਗ ਕਰਡ, 2 ਵੱਡੇ ਚੱਮਚ ਦੁੱਧ, 3 - 4 ਬਰਫ਼ ਦੇ ਟੁਕੜੇ। 

ਢੰਗ : ਕੀਵੀ ਅਤੇ ਸੇਬ ਦਾ ਛਿਲਕਾ ਉਤਾਰ ਕੇ ਸਾਰੀ ਸਮੱਗਰੀ ਇਕੋ ਨਾਲ ਬਲੈਂਡ ਕਰੋ ਅਤੇ ਠੰਡਾ ਕਰ ਕੇ ਸਰਵ ਕਰੋ।