ਘਰ ਦੀ ਰਸੋਈ ਵਿਚ : ਰਸ਼ੀਅਨ ਸਲਾਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਫਰੈਂਚ ਬੀਂਸ (½ ਕਪ), ਗਾਜਰ , ਹਰੇ ਮਟਰ ਅਤੇ ਆਲੂ (ਕਟੇ ਅਤੇ ਅੱਧੇ ਉਬਲੇ), ਕੈਂਡ ਪਾਈਨਐਪਲ (½ ਕਪ ਕਟੀ ਹੋਇਆ), ਕਰੀਮ (½ ਕਪ), ਮਿਓਨੀਜ਼ (½ ਕਪ), ਚੀਨੀ...

Russian Salad

ਸਮੱਗਰੀ : ਫਰੈਂਚ ਬੀਂਸ (½ ਕਪ), ਗਾਜਰ , ਹਰੇ ਮਟਰ ਅਤੇ ਆਲੂ (ਕਟੇ ਅਤੇ ਅੱਧੇ ਉਬਲੇ), ਕੈਂਡ ਪਾਈਨਐਪਲ (½ ਕਪ ਕਟੀ ਹੋਇਆ), ਕਰੀਮ (½ ਕਪ), ਮਿਓਨੀਜ਼ (½ ਕਪ), ਚੀਨੀ (½ ਟੀ ਸਪੂਨ), ਲੂਣ (ਸਵਾਦਅਨੁਸਾਰ), ਕਾਲੀ ਮਿਰਚ (ਘੱਟ ਮਾਤਰਾ ਵਿਚ )।

ਬਣਾਉਣ ਦਾ ਢੰਗ : ਇਕ ਵੱਡਾ ਪਿਆਲਾ ਲਓ ਅਤੇ ਇਸ ਵਿਚ ਫਰੈਂਚ ਬੀਂਸ, ਗਾਜਰ, ਹਰੇ ਮਟਰ ਅਤੇ ਆਲੂ ਅਤੇ ਪਾਈਨਐਪਲ ਪਾਓ।  ਇਸ ਵਿਚ ਮਿਓਨੀਜ਼, ਲੂਣ, ਚੀਨੀ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਵਿਚ ਤਾਜੀ ਕਰੀਮ ਪਾਕੇ ਫਿਰ ਤੋਂ ਮਿਲਾ  ਲਓ। ਇਸ ਤੋਂ ਬਾਅਦ ਇਸਨੂੰ ਘੱਟ ਤੋਂ ਘੱਟ 1 ਘੰਟੇ ਲਈ ਫਰੀਜ ਵਿਚ ਰੱਖ ਦਿਓ।