ਕੁਝ ਹੀ ਮਿੰਟਾਂ 'ਚ ਬਣਾ ਕੇ ਖਾਓ 'ਗ੍ਰਿਲਡ ਪਨੀਰ ਮੈਂਗੋ ਸਲਾਦ' 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਲਾਦ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਅੱਜ ਅਸੀ ਤੁਹਾਡੇ ਲਈ ਸਿੰਪਲ ਨਹੀਂ ਸਗੋਂ ਗਰਿਲਡ ਪਨੀਰ ਮੈਂਗੋ ਵਿਨਾਗਰੇਟ ਸੈਲੇਡ ਦੀ ਰੇਸਿਪੀ ਲੈ ਕੇ ਆਏ ਹਾਂ। ਖਾਣ...

Grilled Paneer Mango Salad

ਸਲਾਦ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਅੱਜ ਅਸੀ ਤੁਹਾਡੇ ਲਈ ਸਿੰਪਲ ਨਹੀਂ ਸਗੋਂ ਗਰਿਲਡ ਪਨੀਰ ਮੈਂਗੋ ਵਿਨਾਗਰੇਟ ਸੈਲੇਡ ਦੀ ਰੇਸਿਪੀ ਲੈ ਕੇ ਆਏ ਹਾਂ। ਖਾਣ  ਵਿਚ ਹੈਲਦੀ ਅਤੇ ਸਵਾਦਿਸ਼ਟ ਇਸ ਰੈਸਿਪੀ ਨੂੰ ਵੇਖ ਕੇ ਤੁਹਾਡੇ ਮੁੰਹ ਵਿਚ ਵੀ ਪਾਣੀ ਆ ਜਾਵੇਗਾ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਪਸੰਦ ਆਉਣ ਵਾਲੇ ਇਸ ਸੈਲੇਡ ਨੂੰ ਬਣਾਉਣ ਵਿਚ ਤੁਹਾਨੂੰ ਸਿਰਫ 20 ਮਿੰਟ ਲੱਗਣਗੇ। ਤਾਂ ਚੱਲੀਏ ਜਾਂਣਦੇ ਹਾਂ ਘਰ ਵਿਚ ਆਸਾਨੀ ਨਾਲ ਗ੍ਰਿਲਡ ਪਨੀਰ ਮੈਂਗੋ ਸਲਾਦ ਬਣਾਉਣ ਦੀ ਰੈਸਿਪੀ। 

ਸਮੱਗਰੀ : ਸਲਾਦ ਲਈ - ਗਰਿਲਡ ਪਨੀਰ - 250 ਗਰਾਮ, ‌ਅੰਬ - ½ (ਬਰੀਕ ਕਟਿਆ ਹੋਇਆ), ਅਨਾਰਦਾਨਾ - 2 ਟੇਬਲ ਸਪੂਨ, ਪਿਆਜ - 1/4 (ਗੋਲ ਕਟਿਆ ਹੋਇਆ), ਬਲੈਕ ਆਲਿਵਸ - ਥੋੜ੍ਹੇ ਜਿਹੇ (ਕਟੇ ਹੋਏ), ਸਲਾਦ ਪੱਤਾ - 100 ਗਰਾਮ
 ਡਰੈਸਿੰਗ ਦੇ ਲਈ : ਅੰਬ ਦਾ ਪਲਪ - 1, ਪਾਣੀ - 1/2 ਕਪ, ਐਕਸਟਰਾ ਵਰਜਿਨ ਆਲਿਵ ਆਇਲ - 1/4 ਕਪ, ਸ਼ਹਿਦ - 2 ਟੇਬਲ ਸਪੂਨ, ਐਪਲ ਸਾਈਡਰ ਵਿਨੇਗਰ - 2 - 4 ਟੇਬਲ ਸਪੂਨ, ਲਾਲ ਮਿਰਚ - 1/4 ਟੀ-ਸਪੂਨ, ਲੂਣ -  ਸਵਾਦਾਨੁਸਾਰ, ਕਾਲੀ ਮਿਰਚ - 1/4 ਟੀ-ਸਪੂਨ

ਢੰਗ : ਸਭ ਤੋਂ ਪਹਿਲਾਂ ਬਲੈਂਡਰ ਵਿਚ ਅੰਬ ਦਾ ਪਲਪ, 1/2 ਕਪ ਪਾਣੀ, 1/4 ਕਪ, ਐਕਸਟਰਾ ਵਰਜਿਨ ਆਲਿਵ ਆਇਲ - 1/4 ਕਪ, 2 ਟੇਬਲ-ਸਪੂਨ ਸ਼ਹਿਦ, 2 - 4 ਟੇਬਲ ਸਪੂਨ ਐਕਸਟਰਾ ਵਰਜਿਨ ਆਲਿਵ ਆਇਲ ਅਤੇ 1/4 ਟੀ ਸਪੂਨ ਐਪਲ ਸਾਈਡਰ ਵਿਨੇਗਰ ਨੂੰ ਪਾ ਕੇ ਮਿਕਸ ਕਰ ਲਓ। ਹੁਣ ਇਸ ਵਿਚ 1/4 ਟੀ ਸਪੂਨ ਲਾਲ ਮਿਰਚ, ਸਵਾਦਾਨੁਸਾਰ ਲੂਣ ਅਤੇ 1/4 ਟੀ ਸਪੂਨ ਕਾਲੀ ਮਿਰਚ ਮਿਰਚ ਪਾ ਕੇ ਮਿਕਸ ਕਰੋ।

ਤੁਹਾਡੀ ਡਰੈਸਿੰਗ ਤਿਆਰ ਹੈ। ਇਸ ਤੋਂ ਬਾਅਦ ਇਕ ਪਲੇਟ ਵਿਚ ½ ਅੰਬ ਸਲਾਈਸ, 2 ਟੇਬਲ ਸਪੂਨ ਅਨਾਰਦਾਨਾ, 1/4 ਪਿਆਜ, ਕਟੇ ਹੋਏ ਬਲੈਕ ਆਲਿਵਸ, 100 ਗਰਾਮ ਸਲਾਦ ਪੱਤਾ ਅਤੇ 250 ਗਰਾਮ ਗਰਿਲਡ ਪਨੀਰ ਰੱਖੋ। ਹੁਣ ਇਸ ਦੇ ਉੱਤੇ ਬਲੈਂਡ ਕੀਤਾ ਹੋਇਆ ਡਰੈਸਿੰਗ ਮਿਕਸਚਰ ਛਿੜਕੋ। ਤੁਹਾਡਾ ਗਰਿਲਡ ਪਨੀਰ ਮੈਂਗੋ ਵਿਨਾਗਰੇਟ ਸੈਲੇਡ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਸਰਵ ਕਰੋ।