ਆਲੂ ਖਸਤਾ ਕਚੌਰੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੇਕਰ ਵਿਚ ਘੱਟ ਤੇਲ ਵਿਚ ਬਣੀ ਕਚੌਰੀ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਇਸ ਨੂੰ ਤੁਸੀ ਸਵੇਰ ਦੇ ਨਾਸ਼ਤੇ ਦੇ ਸਮੇਂ ਜਾਂ ਸ਼ਾਮ ਨੂੰ ਸਨੈਕਸ ਦੇ ਨਾਲ ਕਦੇ ਵੀ ਪਰੋਸ ਸੱਕਦੇ ਹੋ...

Khasta Kachori

ਮੇਕਰ ਵਿਚ ਘੱਟ ਤੇਲ ਵਿਚ ਬਣੀ ਕਚੌਰੀ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਇਸ ਨੂੰ ਤੁਸੀ ਸਵੇਰ ਦੇ ਨਾਸ਼ਤੇ ਦੇ ਸਮੇਂ ਜਾਂ ਸ਼ਾਮ ਨੂੰ ਸਨੈਕਸ ਦੇ ਨਾਲ ਕਦੇ ਵੀ ਪਰੋਸ ਸੱਕਦੇ ਹੋ। 

ਜ਼ਰੂਰੀ ਸਮੱਗਰੀ - ਮੈਦਾ - 1 ਕਪ (125 ਗਰਾਮ), ਉੱਬਲ਼ੇ ਹੋਏ ਆਲੂ - 3 (200 ਗਰਾਮ), ਲੂਣ - ¾ ਛੋਟੀ ਚਮਚ ਤੋਂ ਘੱਟ, ਅਜਵਾਇਨ -  ¼ ਛੋਟੀ ਚਮਚ ਤੋਂ ਘੱਟ, ਤੇਲ - 3 ਵੱਡੇ ਚਮਚ, ਬੇਕਿੰਗ ਪਾਊਡਰ - ½ ਛੋਟਾ ਚਮਚ, ਮਟਰ - 2 ਵੱਡੇ ਚਮਚ, ਹਰਾ ਧਨੀਆ - 2 ਵੱਡੇ ਚਮਚ (ਬਰੀਕ ਕਟਿਆ ਹੋਇਆ), ਹਰੀ ਮਿਰਚ - 2 (ਬਰੀਕ ਕਟੀ ਹੋਈ), ਅਦਰਕ - ½ ਇੰਚ ਟੁਕੜਾ ਕੱਦੂਕਸ ਕੀਤਾ ਹੋਇਆ, ਲਾਲ ਮਿਰਚ ਪਾਊਡਰ - ¼ ਛੋਟੀ ਚਮਚ ਤੋਂ ਘੱਟ, ਸੌਫ਼ ਪਾਊਡਰ - ½ ਛੋਟੀ ਚਮਚ, ਧਨੀਆ ਪਾਊਡਰ - ½ ਛੋਟੀ ਚਮਚ, ਅਮਚੂਰ - ¼ ਛੋਟੀ ਚਮਚ, ਗਰਮ ਮਸਾਲਾ - ¼ ਛੋਟੀ ਚਮਚ

ਢੰਗ - ਮੈਦੇ ਨੂੰ ਕਿਸੇ ਬਰਤਨ ਵਿਚ ਕੱਢ ਕੇ 2 ਵੱਡੇ ਚਮਚ ਤੇਲ, ¼ ਛੋਟੀ ਚਮਚ ਲੂਣ, ਅਜਵਾਇਨ ਅਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਥੋੜਾ - ਥੋੜਾ ਪਾਣੀ ਪਾਉਂਦੇ ਹੋਏ ਨਰਮ ਆਟਾ ਗੁੰਨ ਕੇ ਤਿਆਰ ਕਰ ਲਓ। ਆਟੇ ਨੂੰ ਜ਼ਿਆਦਾ ਮਸਲੋ ਨਾ, ਆਟੇ ਨੂੰ 10 ਮਿੰਟ ਢਕ ਕੇ ਰੱਖ ਦਿਓ, ਆਟਾ ਸੈਟ ਹੋ ਜਾਵੇਗਾ। 
ਸਟਫਿੰਗ ਬਣਾਓ - ਉੱਬਲ਼ੇ ਹੋਏ ਆਲੂ ਨੂੰ ਮੈਸ਼ ਕਰ ਲਓ। ਪੈਨ ਵਿਚ ਇਕ ਛੋਟੀ ਚਮਚ ਤੇਲ ਪਾ ਕੇ ਗਰਮ ਕਰ ਲਓ, ਗਰਮ ਤੇਲ ਵਿਚ ਅਦਰਕ ਦਾ ਪੇਸਟ ਅਤੇ ਬਰੀਕ ਕਟੀ ਹਰੀ ਮਿਰਚ ਪਾ ਕੇ ਹਲਕਾ ਜਿਹਾ ਭੁੰਨ ਲਓ।

ਹੁਣ ਇਸ ਵਿਚ ਮਟਰ ਦੇ ਦਾਣੇ ਪਾ ਕੇ ਮਿਕਸ ਕਰੋ ਅਤੇ ਢੱਕ ਕੇ 2 ਮਿੰਟ ਘੱਟ ਗੈਸ ਉੱਤੇ ਪਕਣ ਦਿਓ। 2 ਮਿੰਟ ਬਾਅਦ ਮਟਰ ਚੈਕ ਕਰੋ, ਮਟਰ ਪਕ ਕੇ ਤਿਆਰ ਹਨ। ਇਹਨਾਂ ਵਿਚ ਮੈਸ਼ ਕੀਤੇ ਹੋਏ ਉੱਬਲ਼ੇ ਆਲੂ ਪਾ ਦਿਓ ਨਾਲ ਹੀ ਇਸ ਵਿਚ ਸੌਫ਼ ਪਾਊਡਰ, ਧਨੀਆ ਪਾਊਡਰ, ਅਮਚੂਰ ਪਾਊਡਰ, ਕਾਲੀ ਮਿਰਚ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ ਅਤੇ ½  ਛੋਟੀ ਚਮਚ ਤੋਂ ਘੱਟ ਲੂਣ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰਾਂ ਮਿਲਾਉਂਦੇ ਹੋਏ 2 ਮਿੰਟ ਲਗਾਤਾਰ ਚਲਾਉਂਦੇ ਹੋਏ ਮਿਕਸ ਕਰੋ, ਹਰਾ ਧਨੀਆ ਪਾ ਕੇ ਮਿਲਾਓ। ਸਟਫਿੰਗ ਬਣ ਕੇ ਤਿਆਰ ਹੈ, ਗੈਸ ਬੰਦ ਕਰ ਦਿਓ। ਸਟਫਿੰਗ ਨੂੰ ਪਲੇਟ ਵਿਚ ਕੱਢ ਲਓ ਅਤੇ ਠੰਡਾ ਹੋਣ ਦਿਓ। 

ਕਚੌਰੀ ਬਣਾਓ - ਆਟਾ ਸੈਟ ਹੋ ਕੇ ਤਿਆਰ ਹੈ ਅਤੇ ਸਟਫਿੰਗ ਵੀ ਠੰਡਾ ਹੋ ਕੇ ਤਿਆਰ ਹੈ। ਆਟੇ ਤੋਂ ਛੋਟੀ - ਛੋਟੀ ਲੋਈਆਂ ਤਿਆਰ ਕਰ ਲਓ, ਇਕ ਲੋਈ ਉਠਾਓ ਅਤੇ ਹੱਥ ਨਾਲ ਥੋੜ੍ਹਾ ਵੱਡਾ ਕਰ ਲਓ ਅਤੇ ਇਸ ਨੂੰ ਕਟੋਰੀ ਵਰਗਾ ਬਣਾ ਲਓ, ਇਸ ਦੇ ਉੱਤੇ 2 ਚਮਚ ਸਟਫਿੰਗ ਰੱਖੋ ਅਤੇ ਆਟੇ ਨੂੰ ਚਾਰੇ ਪਾਸੇ ਤੋਂ ਚੁੱਕ ਕੇ ਬੰਦ ਕਰ ਦਿਓ ਅਤੇ ਹਥੇਲੀ ਨਾਲ ਗੋਲ ਕਰ ਦਿਓ। ਕਚੌਰੀ ਭਰ ਕੇ ਤਿਆਰ ਹੋ ਗਈ ਹੈ, ਇਸ ਤਰ੍ਹਾਂ ਸਾਰੀ ਕਚੌਰੀ ਭਰ ਕੇ ਤਿਆਰ ਕਰ ਲਓ। ਮੇਕਰ ਨੂੰ ਗੈਸ ਉੱਤੇ ਰੱਖ ਕੇ ਗਰਮ ਕਰੋ ਅਤੇ ਇਸ ਦੇ ਹਰ ਇਕ ਕੋਨੇ ਵਿਚ ਥੋੜ੍ਹਾ - ਥੋੜ੍ਹਾ ਤੇਲ ਪਾਓ।

ਮੇਕਰ ਨੂੰ ਢਕ ਦਿਓ ਅਤੇ ਕਚੌਰੀ ਨੂੰ ਘੱਟ ਗੈਸ ਉੱਤੇ 3 ਮਿੰਟ ਲਈ ਢਕ ਕੇ ਪਕਨ ਦਿਓ, ਇਸ ਤੋਂ ਬਾਅਦ ਇਸ ਨੂੰ ਚੈਕ ਕਰੋ। 3 ਮਿੰਟ ਬਾਅਦ ਇਨ੍ਹਾਂ ਨੂੰ ਪਲਟ ਦਿਓ ਅਤੇ ਇਸ ਉੱਤੇ ਥੋੜ੍ਹਾ ਜਿਹਾ ਤੇਲ ਪਾ ਕੇ ਇਨ੍ਹਾਂ ਨੂੰ ਫਿਰ ਤੋਂ ਢਕ ਕੇ 3 ਮਿੰਟ ਗੋਲਡਨ ਬਰਾਉਨ ਹੋਣ ਤੱਕ ਪਕਨ ਦਿਓ। ਇਸੇ ਤਰ੍ਹਾਂ ਹਰ 3 - 3 ਮਿੰਟ ਬਾਅਦ ਚੈਕ ਕਰੋ ਅਤੇ ਪਲਟ - ਪਲਟ ਕੇ ਚਾਰੇ ਪਾਸੇ ਤੋਂ ਗੋਲਡਨ ਬਰਾਉਨ ਹੋਣ ਤੱਕ ਸਿਕਨ ਦਿਓ।

ਕਚੌਰੀ ਨੂੰ ਪੂਰੀ ਤਰ੍ਹਾਂ ਨਾਲ ਸਿਕਨ ਵਿਚ 20 ਮਿੰਟ ਦਾ ਸਮਾਂ ਲੱਗਦਾ ਹੈ। ਕਚੌਰੀ ਨੂੰ ਮੇਕਰ 'ਚੋਂ ਕੱਢ ਕੇ ਪਲੇਟ ਵਿਚ ਰੱਖ ਦਿਓ। ਸਵਾਦਿਸ਼ਟ ਕਚੌਰੀ ਬਣ ਕੇ ਤਿਆਰ ਹੈ, ਕਚੌਰੀ ਨੂੰ ਤੁਸੀ ਹਰੇ ਧਨੀਏ ਦੀ ਚਟਨੀ, ਟਮੈਟੋ ਸੌਸ ਜਾਂ ਆਪਣੀ ਮਨਪਸੰਦ ਚਟਨੀ ਦੇ ਨਾਲ ਪਰੋਸੋ ਅਤੇ ਖਾਓ। ਇਸ ਕਚੌਰੀ ਨੂੰ ਫਰਿੱਜ ਵਿਚ ਰੱਖ ਕੇ 3 ਦਿਨ ਤੱਕ ਖਾਣ ਲਈ ਵਰਤੋ ਵਿਚ ਲਿਆ ਸੱਕਦੇ ਹੋ। ਕਚੌਰੀ ਨੂੰ ਫਰਿੱਜ ਤੋਂ ਕੱਢ ਕੇ ਮੇਕਰ ਵਿਚ ਪਾ ਕੇ ਗਰਮ ਕਰ ਕੇ ਸਰਵ ਕਰ ਸੱਕਦੇ ਹੋ।