ਮੈਸੂਰ ਇਡਲੀ
ਇਡਲੀ ਦਾ ਘੋਲ 2 ਕੱਪ, ਰਾਈ 5 ਦਾਣੇ ਸਾਬਤ, ਕੜ੍ਹੀ ਪੱਤੇ 2, ਨਾਰੀਅਲ ਦਾ ਚੂਰਾ ਵੱਡੇ 2 ਚਮਚ, ਸੌਗੀ 2 ਵੱਡੇ ਚਮਚ, ਛੋਲਿਆਂ ਦੀ ਦਾਲ 1 ਵੱਡਾ ਚਮਚ, ਲਾਲ ਮਿਰਚ 2...
ਸਮੱਗਰੀ : ਇਡਲੀ ਦਾ ਘੋਲ 2 ਕੱਪ, ਰਾਈ 5 ਦਾਣੇ ਸਾਬਤ, ਕੜ੍ਹੀ ਪੱਤੇ 2, ਨਾਰੀਅਲ ਦਾ ਚੂਰਾ ਵੱਡੇ 2 ਚਮਚ, ਸੌਗੀ 2 ਵੱਡੇ ਚਮਚ, ਛੋਲਿਆਂ ਦੀ ਦਾਲ 1 ਵੱਡਾ ਚਮਚ, ਲਾਲ ਮਿਰਚ 2 ਨਗ ਸਾਬਤ, ਦੇਸੀ ਘਿਉ 2 ਵੱਡੇ ਚਮਚ।
ਵਿਧੀ : ਛੋਲਿਆਂ ਦੀ ਦਾਲ ਨੂੰ ਇਡਲੀ ਬਨਾਉਣ ਤੋਂ ਇਕ ਘੰਟਾ ਪਹਿਲਾਂ ਭਿਉਂ ਕੇ ਰੱਖੋ। ਇਡਲੀ ਦੇ ਘੋਲ ਵਿਚ ਛੋਲਿਆਂ ਦੀ ਦਾਲ ਮਿਲਾ ਦਿਉ। ਇਸ ਵਿਚ ਨਾਰੀਅਲ ਅਤੇ ਸੌਗੀ ਪਾ ਦਿਉ। ਘਿਉ ਨੂੰ ਗਰਮ ਕਰ ਕੇ ਇਸ ਵਿਚ ਰਾਈ ਪਾ ਦਿਉ। ਜਦ ਦਾਣੇ ਪੱਕ ਜਾਣ ਤਾਂ ਇਸ ਵਿਚ ਕੜ੍ਹੀ ਪੱਤੇ ਪਾ ਦਿਉ। ਫਿਰ ਇਡਲੀ ਦੇ ਘੋਲ ਨੂੰ ਦੇਸੀ ਘਿਉ ਦਾ ਤੜਕਾ ਲਾ ਕੇ ਇਡਲੀ ਦੇ ਸਾਂਚੇ ਵਿਚ ਇਹ ਘੋਲ ਭਰ ਦਿਉ। ਇਸ 'ਤੇ ਦਾਲ ਅਤੇ ਸੌਗੀ ਸਜਾ ਕੇ 10 ਮਿੰਟ ਤਕ ਭਾਫ਼ ਵਿਚ ਪਕਾਉ। ਫਿਰ ਵੇਖੋ ਕਿ ਕਿੰਨੀ ਸੁੰਦਰ ਮੈਸੂਰੀ ਇਡਲੀਆਂ ਤਿਆਰ ਹਨ। ਘਰ ਵਿਚ ਆਉਣ ਵਾਲੇ ਮਹਿਮਾਨਾਂ ਅਤੇ ਬੱਚਿਆਂ ਨੂੰ ਇਹ ਖਾਣਾ ਬਹੁਤ ਪਸੰਦ ਆਉਂਦਾ ਹੈ।