ਗਰਮੀ ਵਿਚ ਬੱਚਿਆਂ ਲਈ ਘਰ ਵਿਚ ਹੀ ਬਣਾਓ Cupcake

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਾਕਲੇਟ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਚਾਕਲੇਟੀ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ।

Photo

ਚੰਡੀਗੜ੍ਹ: ਚਾਕਲੇਟ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਚਾਕਲੇਟੀ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ। ਅੱਜ ਅਸੀਂ ਤੁਹਾਡੇ ਲਈ ਸਾਫਟ, ਸਪੰਜੀ ਚਾਕਲੇਟੀ ਕਪ ਕੇਕ ਲੈ ਕੇ ਆਏ ਹਾਂ। ਇਹ ਖਾਣ ਵਿਚ ਟੇਸਟੀ ਹੋਣ ਦੇ ਨਾਲ ਬਣਾਉਣ ਵਿਚ ਵੀ ਕਾਫ਼ੀ ਆਸਾਨ ਹੈ। ਆਓ ਜੀ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ। 

ਸਮੱਗਰੀ :- (ਚਾਕਲੇਟ ਕਪ ਕੇਕ ਬੈਟਰ ਦੇ ਲਈ) ਬਟਰ ਮਿਲਕ - 255 ਮਿ.ਲੀ, ਚੀਨੀ -240 ਗ੍ਰਾਮ, ਤੇਲ- 120 ਮਿ.ਲੀ, ਵੇਨਿਲਾ ਐਕਸਟਰੇਕਟ - 1 ਚਮਚ, ਮੈਦਾ - 185 ਗ੍ਰਾਮ,  ਕੋਕੋ ਪਾਊਡਰ - 30 ਗ੍ਰਾਮ, ਬੇਕਿੰਗ ਪਾਊਡਰ - 1 ਚਮਚ, ਬੇਕਿੰਗ ਸੋਡਾ – 1/4 ਚਮਚ, ਕਪ ਕੇਕ ਲਾਇਨਰ ਟ੍ਰੇ ਚਾਕਲੇਟ ਬਟਰ ਕਰੀਮ ਦੇ ਲਈ - ਮੱਖਣ - 140 ਗ੍ਰਾਮ, ਚੀਨੀ ਪਾਊਡਰ - 300 ਗ੍ਰਾਮ, ਵੇਨਿਲਾ ਐਕਸਟ੍ਰੇਕਟ - 1 ਚਮਚ, ਦੁੱਧ – 1/4 ਕੱਪ, ਕੋਕੋ ਪਾਊਡਰ - 30 ਗ੍ਰਾਮ 

ਢੰਗ :- ਸਭ ਤੋਂ ਪਹਿਲਾਂ ਕਟੋਰੀ ਵਿਚ ਬਟਰ ਮਿਲਕ, ਚੀਨੀ, ਤੇਲ, ਵੇਨਿਲਾ ਐਕਸਟ੍ਰੇਕਟ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜਦੋਂ ਤਕੇ ਚੀਨੀ ਘੁਲ ਨਾ ਜਾਵੇ। ਫਿਰ ਛਾਣਨੀ ਵਿਚ ਮੈਦਾ, ਕੋਕੋ ਪਾਊਡਰ, ਬੇਕਿੰਗ ਪਾਊਡਰ ਅਤੇ ਬੇਕਿੰਗ ਸੋਡਾ ਜੀ ਲੈ ਕੇ ਤਿਆਰ ਕੀਤੇ ਹੋਏ ਬਟਰ ਮਿਲਕ ਮਿਸ਼ਰਣ ਵਿਚ ਛਾਣ ਲਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਮੂਦ ਮਿਸ਼ਰਣ ਤਿਆਰ ਕਰ ਲਓ। ਕਪ ਕੇਕ ਲਾਇਨਰ ਟ੍ਰੇ ਲੈ ਕੇ ਉਸ ਵਿਚ ਮਫਿਨ ਕਪ ਟਿਕਾਓ ਅਤੇ ਉਸ ਵਿਚ ਤਿਆਰ ਕੀਤਾ ਹੋਇਆ ਕੇਕ ਬੈਟਰ ਪਾਓ। ਇਸ ਨੂੰ ਓਵਨ ਵਿਚ 180 ਡਿਗਰੀ ਸੀ  ਤੇ 30 ਮਿੰਟ ਲਈ ਬੇਕ ਕਰੋ। 

(ਚਾਕਲੇਟ ਬਟਰਕਰੀਮ ਦੇ ਲਈ) ਕਟੋਰੀ ਵਿਚ ਮੱਖਣ ਲੈ ਕੇ 3 ਮਿੰਟ ਤੱਕ ਬਲੇਂਡ ਕਰ ਕੇ ਸਾਫਟ ਅਤੇ ਸਮੂਦ ਮਿਸ਼ਰਣ ਤਿਆਰ ਕਰ ਲਓ। ਫਿਰ ਇਸ ਵਿਚ 150 ਗ੍ਰਾਮ ਚੀਨੀ ਪਾਊਡਰ ਪਾ ਕੇ ਬਲੇਂਡਰ ਦੇ ਨਾਲ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਵਿਚ ਵੇਨਿਲਾ ਐਕਸਟ੍ਰੇਕਟ ਅਤੇ ਦੋ ਚਮਚ ਦੁੱਧ ਪਾ ਕੇ 3 ਮਿੰਟ ਤੱਕ ਬਲੇਂਡ ਕਰੋ। ਹੁਣ 150 ਗ੍ਰਾਮ ਚੀਨੀ ਪਾਊਡਰ, ਕੋਕੋ ਪਾਊਡਰ ਅਤੇ ਬਾਕੀ ਦਾ ਦੁੱਧ ਪਾ ਕੇ ਸਮੂਦ ਬਟਰ ਕਰੀਮ ਤਿਆਰ ਕਰ ਲਓ। ਹੁਣ ਇਸ ਨੂੰ ਪਾਇਪਿੰਗ ਬੈਗ ਵਿਚ ਭਰ ਕੇ ਬੇਕ ਕੀਤੇ ਹੋਏ ਕਪ ਕੇਕ ਉਤੇ ਟਾਪਿੰਗ ਕਰੋ। ਚਾਕਲੇਟ ਕਪ ਕੇਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।