ਮਸ਼ਰੂਮ ਜ਼ਹਰੀਲਾ ਹੈ ਜਾਂ ਨਹੀਂ, ਇਸ ਤਰ੍ਹਾਂ ਕਰੋ ਪਛਾਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਹਾਲ ਹੀ 'ਚ ਖ਼ਬਰ ਆਈ ਸੀ ਕਿ ਮਸ਼ਰੂਮ ਖਾਣ ਤੋਂ ਬਾਅਦ 800 ਤੋਂ ਜ਼ਿਆਦਾ ਲੋਕਾਂ ਅੰਦਰ ਜ਼ਹਿਰ ਫ਼ੈਲ ਗਿਆ, ਜਿਨ੍ਹਾਂ ਵਿਚੋਂ ਲੱਗਭੱਗ 11 ਦੀ ਮੌਤ ਹੋ ਗਈ। ਮਸ਼ਰੂਮ ਦੇ ਜ਼ਹਿਰ...

mushroom

ਹਾਲ ਹੀ 'ਚ ਖ਼ਬਰ ਆਈ ਸੀ ਕਿ ਮਸ਼ਰੂਮ ਖਾਣ ਤੋਂ ਬਾਅਦ 800 ਤੋਂ ਜ਼ਿਆਦਾ ਲੋਕਾਂ ਅੰਦਰ ਜ਼ਹਿਰ ਫ਼ੈਲ ਗਿਆ, ਜਿਨ੍ਹਾਂ ਵਿਚੋਂ ਲੱਗਭੱਗ 11 ਦੀ ਮੌਤ ਹੋ ਗਈ। ਮਸ਼ਰੂਮ ਦੇ ਜ਼ਹਿਰ ਨੂੰ ਮਾਇਸਿਟਿਜ਼ਮ ਵੀ ਕਹਿੰਦੇ ਹਨ। ਇਹ ਜ਼ਹਰੀਲੇ ਮਸ਼ਰੂਮ ਖਾਣ ਨਾਲ ਹੁੰਦਾ ਹੈ। ਤੁਸੀਂ ਜੋ ਮਸ਼ਰੂਮ ਖਾ ਰਹੇ ਹੋ ਜਾਂ ਖ਼ਰੀਦ ਰਹੇ ਹੋ, ਉਹ ਜ਼ਹਰੀਲਾ ਹੈ ਜਾਂ ਨਹੀਂ, ਇਹ ਤੁਸੀਂ ਇਸ ਤਰੀਕਿਆਂ ਨਾਲ ਪਹਿਚਾਣ ਸਕਦੇ ਹੋ।

ਮਸ਼ਰੂਮ ਖ਼ਰੀਦਦੇ ਸਮੇਂ ਇਸ ਗੱਲ ਦਾ ਖ਼ਾਸ ਖਿਆਲ ਰੱਖੋ ਕਿ ਉਹ ਤਾਜ਼ਾ ਹੋਣ ਅਤੇ ਨਰਮ ਹੋਣ। ਸੱਭ ਤੋਂ ਜ਼ਰੂਰੀ ਚੀਜ਼, ਉਹ ਟੁੱਟੇ ਹੋਏ ਨਾ ਹੋਣ। ਇਸ ਤੋਂ ਇਲਾਵਾ ਇਹ ਵੀ ਦੇਖੋ ਕਿ ਮਸ਼ਰੂਮ ਕਿਸੇ ਕੀੜੇ ਵਲੋਂ ਖਾਧਾ ਹੋਇਆ ਤਾਂ ਨਹੀਂ ਹੈ ਜਾਂ ਉਸ 'ਤੇ ਕੋਈ ਕਾਲਾ ਨਿਸ਼ਾਨ ਤਾਂ ਨਹੀਂ ਹੈ। ਜੇਕਰ ਅਜਿਹਾ ਕੋਈ ਮਸ਼ਰੂਮ ਹੈ ਤਾਂ ਉਸ ਨੂੰ ਨਾ ਖ਼ਰੀਦੋ। ਅਜਿਹੇ ਮਸ਼ਰੂਮ ਖ਼ਰੀਦਣ ਤੋਂ ਬਚੋ, ਜੋ ਛਤਰੀ ਦੇ ਆਕਾਰ 'ਚ ਹੋਣ ਅਤੇ ਉਸ ਦੀਆਂ ਡੰਡੀਆਂ ਦੇ ਆਲੇ ਦੁਆਲੇ ਚਿਟੇ ਰੰਗ ਦੀ ਰਿੰਗਜ਼ ਹੋਣ।

ਛਤਰੀ ਦੇ ਆਕਾਰ ਵਾਲੇ ਇਹ ਮਸ਼ਰੂਮ ਚਮਕਦਾਰ ਰੰਗ ਦੇ ਹੁੰਦੇ ਹਨ ਅਤੇ ਐਮਨਿਟਾ ਮਸ਼ਰੂਮ ਹੋ ਸਕਦੇ ਹਨ। ਐਮਨਿਟਾ ਮਸ਼ਰੂਮ 'ਚ ਕੁਦਰਤੀ ਤੌਰ 'ਤੇ ਕਾਫ਼ੀ ਜ਼ਹਿਰ ਹੁੰਦਾ ਹੈ ਅਤੇ ਜਿਵੇਂ ਹੀ ਇਹ ਵੱਡੇ ਹੁੰਦੇ ਜਾਂਦੇ ਹਨ,  ਇਨ੍ਹਾਂ ਦਾ ਰੰਗ ਭੂਰਾ ਹੋ ਜਾਂਦਾ ਹੈ।

ਗੁੱਛੀ ਵਾਲੇ ਅਤੇ ਸੁੰਗੜੇ ਹੋਏ ਮਸ਼ਰੂਮ ਨਾ ਖ਼ਰੀਦੋ, ਇਨ੍ਹਾਂ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਕਾਫ਼ੀ ਬੀਮਾਰੀਆਂ ਹੁੰਦੀਆਂ ਹਨ।ਕੁੱਝ ਅਜਿਹੇ ਵੀ ਮਸ਼ਰੂਮ ਹੁੰਦੇ ਹਨ, ਜਿਨ੍ਹਾਂ ਤੋਂ ਮਿੱਠੀ - ਜਿਹੀ ਖੁਸ਼ਬੂ ਆਉਂਦੀ ਹੈ। ਇਨ੍ਹਾਂ ਨੂੰ ਬਿਲਕੁਲ ਵੀ ਨਾ ਖ਼ਰੀਦੋ। ਇਸ ਤੋਂ ਇਲਾਵਾ ਛੋਟੇ ਭੂਰੇ ਮਸ਼ਰੂਮ ਖ਼ਰੀਦਣ ਤੋਂ ਵੀ ਬਚੋ।