ਘਰ ਦੀ ਰਸੋਈ ਵਿਚ : ਨੂਡਲਸ ਐਗ ਮੀਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

150 ਗ੍ਰਾਮ ਨੂਡਲਸ, 4 ਅੰਡੇ ਉਬਲੇ, 1 ਛੋਟਾ ਚੱਮਚ ਓਰਿਗੈਨੋ, 1 ਛੋਟਾ ਚੱਮਚ ਲਾਲ ਮਿਰਚ ਫਲੇਕਸ, 100 ਗਰਾਮ ਮਟਰ ਉਬਲੇ ਹੋਏ, 100 ਗਰਾਮ ਲਾਲ ਸ਼ਿਮਲਾ ਮਿਰਚ...

Noodles Egg

ਸਮੱਗਰੀ : 150 ਗ੍ਰਾਮ ਨੂਡਲਸ, 4 ਅੰਡੇ ਉਬਲੇ, 1 ਛੋਟਾ ਚੱਮਚ ਓਰਿਗੈਨੋ, 1 ਛੋਟਾ ਚੱਮਚ ਲਾਲ ਮਿਰਚ ਫਲੇਕਸ, 100 ਗਰਾਮ ਮਟਰ ਉਬਲੇ ਹੋਏ, 100 ਗਰਾਮ ਲਾਲ ਸ਼ਿਮਲਾ ਮਿਰਚ, 2 ਛੋਟੇ ਚੱਮਚ ਟੋਮੈਟੋ ਸੌਸ, ਗਰੀਨ ਚਿਲੀ ਸੌਸ ਸਵਾਦ ਮੁਤਾਬਕ, 4 ਕਲੀਆਂ ਲੱਸਣ, 2 ਵੱਡੇ ਚੱਮਚ ਤੇਲ, 20 ਗਰਾਮ ਭੁੱਟੇ ਦੇ ਦਾਣੇ ਉਬਲੇ ਹੋਏ, ਲੂਣ ਸਵਾਦ ਮੁਤਾਬਕ। 

ਢੰਗ : 10 ਕਪ ਪਾਣੀ ਵਿਚ ਨੂਡਲਸ ਉਬਾਲ ਕੇ ਛਾਣ ਲਵੋ ਅਤੇ ਫਿਰ ਉਨ੍ਹਾਂ ਨੂੰ ਤੇਲ ਦਾ ਹੱਥ ਲਗਾ ਕੇ ਵੱਖ ਰੱਖ ਦਿਓ। ਦੂਜੇ ਪੈਨ ਵਿਚ ਅੰਡੇ ਉਬਾਲ ਕੇ ਛੀਲ ਲਵੋ। ਪਿਆਜ ਦੇ ਲੱਛੇ ਕੱਟ ਲਵੋ। 

ਸ਼ਿਮਲਾ ਮਿਰਚ ਨੂੰ ਵੀ ਬਰੀਕ ਕੱਟ ਲਵੋ। ਇਕ ਫਰਾਇੰਗ ਪੈਨ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਅੰਡਿਆਂ ਨੂੰ ਹਲਕਾ ਜਿਹਾ ਫਰਾਈ ਕਰ ਅੰਡਿਆਂ ਦੇ ਪੀਸ ਕੱਟ ਲਵੋ। ਦੂਜੇ ਫਰਾਇੰਗ ਪੈਨ ਵਿਚ ਤੇਲ ਗਰਮ ਕਰ ਕੇ ਪਿਆਜ ਦੇ ਲੱਛੇ ਹਲਕੇ ਫਰਾਈ ਕਰੋ ਅਤੇ ਵੱਖ ਰੱਖ ਦਿਓ। ਉਸੀ ਤੇਲ ਵਿਚ ਹੁਣ ਲੱਸਣ ਦੀਆਂ ਕਲੀਆਂ ਪਾ ਕੇ ਭੁੰਨੋ। ਫਿਰ ਮਟਰ, ਸ਼ਿਮਲਾ ਮਿਰਚ ਭੁੱਟੇ ਦੇ ਦਾਣੇ ਪਾ ਕੇ ਚਲਾਉਂਦੇ ਹੋਏ ਭੁੰਨੋ।

ਓਰਿਗੈਨੋ, ਮਿਰਚ ਫਲੇਕਸ, ਗਰੀਨ ਚਿਲੀ ਸੌਸ, ਟੋਮੈਟੋ ਸੌਸ ਅਤੇ ਲੂਣ ਪਾ ਕੇ ਉਤੇ ਤੋਂ ਨੂਡਲਸ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਪਿਆਜ ਅਤੇ ਅੰਡਿਆਂ ਨਾਲ ਸਜਾ ਕੇ ਗਰਮਾ-ਗਰਮ ਸਰਵ ਕਰੋ।