ਯੂਨੀਵਰਸਿਟੀ 'ਚ 3 ਲੋਕਾਂ ਦੀ ਚਾਹ-ਕੌਫੀ ਦਾ ਬਿੱਲ ਆਇਆ ਡੇਢ ਲੱਖ ਰੁਪਏ

ਏਜੰਸੀ

ਜੀਵਨ ਜਾਚ, ਖਾਣ-ਪੀਣ

ਕੀ ਤੁਸੀਂ ਯਕੀਨ ਕਰੋਗੇ ਕੀ ਦੋ ਦਿਨ ਵਿਚ ਤਿੰਨ ਲੋਕਾਂ ਦੇ ਖਾਣੇ ਤੇ ਡੇਢ ਲੱਖ ਰੁਪਏ ਦਾ ਖਰਚ ਹੋ ਸਕਦਾ ਹੈ ?

Nagpur university board of studies send 1.5 lakh bill for tea coffee

ਨਵੀਂ ਦਿੱਲੀ : ਕੀ ਤੁਸੀਂ ਯਕੀਨ ਕਰੋਗੇ ਕੀ ਦੋ ਦਿਨ ਵਿਚ ਤਿੰਨ ਲੋਕਾਂ ਦੇ ਖਾਣੇ ਤੇ ਡੇਢ ਲੱਖ ਰੁਪਏ ਦਾ ਖਰਚ ਹੋ ਸਕਦਾ ਹੈ ? ਤੁਹਾਨੂੰ ਹੈਰਾਨੀ ਹੋਵੇਗੀ ਕਿ ਅਜਿਹਾ ਨਾਗਪਰੁ ਯੂਨੀਵਰਸਿਟੀ ਵਿਚ ਹੋਇਆ ਜਿੱਥੇ ਇਕ ਯੂਨੀਵਰਸਿਟੀ ਦੀ ਬੋਰਡ ਆਫ ਸਟੱਡੀ ਦੀ ਮੀਟਿੰਗ 'ਚ ਤਿੰਨ ਲੋਕ ਸ਼ਾਮਿਲ ਹੋਏ ਅਤੇ ਉਨ੍ਹਾਂ ਦੇ ਚਾਹ, ਕੌਫੀ, ਅਤੇ ਨਾਸ਼ਤੇ ਦਾ ਡੇਢ ਲੱਖ ਰੁਪਏ ਬਿੱਲ ਬਣਿਆ।

ਦੱਸ ਦੇਈਏ ਕਿ ਇੰਨਾ ਜ਼ਿਆਦਾ ਬਿੱਲ ਇਸ ਲਈ ਬਣਿਆ ਕਿਉਂਕਿ ਮੀਟਿੰਗ 'ਚ ਸ਼ਾਮਿਲ ਇਨ੍ਹਾਂ ਤਿੰਨਾਂ ਲੋਕਾਂ ਨੇ 99 ਕੱਪ ਚਾਹ ਅਤੇ 25 ਕੱਪ ਕੌਫੀ ਪੀਤੀ। ਇਸ ਚਾਹ ਅਤੇ ਨਾਸ਼ਤੇ ਦਾ ਬਿੱਲ ਜਦੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਐਸਪੀ ਕਾਨੇ ਕੋਲ ਪਹੁੰਚਿਆ ਤਾਂ ਉਹ ਇਸ ਬਿੱਲ ਨੂੰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਬਿੱਲ ਨੂੰ ਮਨਜੂਰੀ ਦੇਣ ਤੋਂ ਮਨ੍ਹਾ ਕਰ ਦਿੱਤਾ।

ਨਾਗਪੁਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਬਿੱਲ ਵਿੱਤੀ ਅਤੇ ਅਕਾਊਂਟਸ ਸੈਕਸ਼ਨ ਦੇ ਹੈੱਡ ਕੋਲ ਆਇਆ ਤਾਂ ਉਹ ਵੀ ਹੈਰਾਨ ਰਹਿ ਗਿਆ। ਉਸ ਨੇ ਇਸ ਦੀ ਸ਼ਿਕਾਇਤ VC ਨੂੰ ਕੀਤੀ। ਉਸ ਨੇ ਕਿਹਾ ਕਿ ਅਸੀਂ ਤਾਂ ਇਸ ਨੂੰ ਬਿੱਲ ਪਾਸ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਬਿੱਲ ਵਾਪਸ ਵਿਭਾਗ ਨੂੰ ਭੇਜ ਦਿੱਤਾ।