ਖੜ੍ਹੇ ਹੋ ਕੇ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ?

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਘਟ ਤੇਜ਼ੀ ਨਾਲ ਪੀਣਾ ਚਾਹੀਦਾ ਹੈ ਪਾਣੀ  

Effects of drinking water while standing fact check?

ਨਵੀਂ ਦਿੱਲੀ: ਅਜਿਹਾ ਕਿਹਾ ਜਾਂਦਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ ਨੂੰ ਕਈ ਨੁਕਸਾਨ ਹੁੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਲੋਕ ਹਮੇਸ਼ਾ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ। ਉਹਨਾਂ ਨੂੰ ਗਠੀਆ, ਬਦਹਜ਼ਮੀ, ਗੁਰਦੇ ਅਤੇ ਜਿਗਰ ਖ਼ਰਾਬ ਆਦਿ ਵਰਗੇ ਨੁਕਸਾਨ ਹੋ ਸਕਦੇ ਹਨ। ਕਿਹਾ ਜਾਂਦਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਸ਼ਰੀਰ ਵਿਚ ਤੇਜ਼ੀ ਨਾਲ ਅੰਦਰ ਜਾਂਦਾ ਹੈ ਫਿਰ ਜੋੜਾਂ ਵਿਚ ਜਮ੍ਹਾਂ ਹੋ ਜਾਂਦਾ ਹੈ ਅਤੇ ਕਿਡਨੀਆਂ ਦੁਆਰਾ ਠੀਕ ਤਰੀਕੇ ਨਾਲ ਫਿਲਟਰ ਨਹੀਂ ਹੁੰਦਾ।

ਇਸ ਬਾਰੇ ਲੋਕ ਬਹੁਤ ਸਾਰੇ ਦਾਅਵੇ ਕਰਦੇ ਹਨ। ਪਰ ਇਸ 'ਤੇ ਕੋਈ ਸਟੱਡੀ ਨਹੀਂ ਹੋਈ ਜਿਸ ਨਾਲ ਇਹ ਦਾਅਵਾ ਸੱਚ ਸਾਬਤ ਹੋ ਸਕੇ। ਦਿੱਲੀ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਪ੍ਰੋਗਾਮ ਡਾਇਰੈਕਟਰ ਅਤੇ ਗੈਸਟ੍ਰੋਐਂਟਰੋਲਾਜਿਸਟ ਡਾ. ਅਸ਼ਵਨੀ ਸੇਤਿਆ ਦਾ ਕਹਿਣਾ ਹੈ ਕਿ ਇਸ ਦਾਅਵੇ ਵਿਚ ਕੋਈ ਸੱਚਾਈ ਨਹੀਂ ਹੈ। ਅਸੀਂ ਜੋ ਕੁੱਝ ਵੀ ਖਾਂਦੇ ਹਾਂ ਉਹ ਪਾਈਪ ਰਾਹੀਂ ਪੇਟ ਤਕ ਪਹੁੰਚਦਾ ਹੈ ਅਤੇ ਫਿਰ ਬਹੁਤ ਸਮਾਇਆ ਰਹਿੰਦਾ ਹੈ।

ਕੁਝ ਵੀ ਕਿਡਨੀ ਜਾਂ ਜੋੜਾਂ ਵਿਚ ਸਿੱਧਾ ਨਹੀਂ ਜਾਂਦਾ। ਪਾਣੀ ਬਲੱਡ ਨਾਲ ਫਲੋ ਕਰਦਾ ਹੈ ਅਤੇ ਸ਼ਰੀਰ ਦੇ ਕਈ ਅੰਗਾਂ ਤਕ ਪਹੁੰਚਦਾ ਹੈ। ਅਸ਼ਵਨੀ ਸੇਤਿਆ ਦਾ ਕਹਿਣਾ ਹੈ ਕਿ ਇਸ ਪਿੱਛੇ ਵਿਗਿਆਨਿਕ ਕਾਰਨ ਇਹ ਹੈ ਕਿ ਚਲਣ-ਫਿਰਨ ਤੇ ਜੋ ਖ਼ੂਨ ਦਾ ਵਹਾਅ ਹੁੰਦਾ ਹੈ ਉਹ ਕੁਦਰਤੀ ਰੂਪ ਤੋਂ ਅਪਣੇ ਆਪ ਹੀ ਹੱਥਾਂ-ਪੈਰਾਂ ਵੱਲ ਮੁੜ ਜਾਂਦਾ ਹੈ। ਪਾਣੀ ਪੀਣ ਦੀ ਰਫ਼ਤਾਰ 'ਤੇ ਧਿਆਨ ਦੇਣਾ ਜ਼ਰੂਰੀ ਹੈ। ਤੇਜ਼ੀ ਨਾਲ ਪਾਣੀ ਪੀਣ ਨਾਲ ਪੇਟ ਵਿਚ ਬਲੋਟਿੰਗ ਹੋ ਸਕਦੀ ਹੈ।