ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ਪਪੀਤੇ ਦੇ ਬੀਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਾਕੀ ਫ਼ਲਾਂ ਦੀ ਤਰ੍ਹਾਂ ਪਪੀਤੇ ਵਿਚ ਵੀ ਬੀਜ ਹੁੰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

Papaya Seeds

ਪਪੀਤਾ ਉਹਨਾਂ ਫ਼ਲਾਂ ਵਿਚੋਂ ਇਕ ਹੈ ਜੋ ਸਿਰਫ਼ ਪੇਟ ਨੂੰ ਸਹੀ ਹੀ ਨਹੀਂ ਰੱਖਦੇ ਬਲਕਿ ਚਿਹਰੇ ‘ਤੇ ਵੀ ਚਮਕ ਲਿਆਉਂਦੇ ਹਨ। ਪੂਰੇ ਸਾਲ ਮਿਲਣ ਵਾਲਾ ਇਹ ਫ਼ਲ ਸਰੀਰ ਨੂੰ ਕਈ ਤਰੀਕਿਆਂ ਰਾਹੀਂ ਫ਼ਾਇਦਾ ਪਹੁੰਚਾਉਂਦਾ ਹੈ। ਬਾਕੀ ਫ਼ਲਾਂ ਦੀ ਤਰ੍ਹਾਂ ਪਪੀਤੇ ਵਿਚ ਵੀ ਬੀਜ ਹੁੰਦੇ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਦਰਅਸਲ ਪਪੀਤੇ ਦੇ ਬੀਜਾਂ ਦਾ ਸਵਾਦ ਖਰਾਬ ਹੋਣ ਕਾਰਨ ਕਈ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪਪੀਤੇ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

ਪਪੀਤੇ ਦੇ ਬੀਜਾਂ ਦੇ ਫ਼ਾਇਦੇ
ਸਰਦੀ ਅਤੇ ਖਾਂਸੀ ਤੋਂ ਬਚਾਉਂਦੇ ਹਨ -
ਪਪੀਤੇ ਦੇ ਬੀਜਾਂ ਵਿਚ ਐਂਟੀਆਕੀਡੈਂਟਸ ਵਰਗੇ ਪਾਲੀਫੇਨੋਲਸ ਅਤੇ ਫ਼ਲੋਵੋਨੋਇਡਸ ਸਹੀ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਸਰਦੀ ਅਤੇ ਖਾਂਸੀ ਵਰਗੀਆਂ ਕਈ ਪੁਰਾਣੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਵਜ਼ਨ ਨੂੰ ਸਹੀ ਰੱਖਣ ਵਿਚ ਮਦਦਗਾਰ ਹੁੰਦੇ ਹਨ ਪਪੀਤੇ ਦੇ ਬੀਜ- ਦੱਸਿਆ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਵਿਚ ਫ਼ਾਈਬਰ ਮੌਜੂਦ ਹੁੰਦਾ ਹੈ, ਜੋ ਕਿ ਪਾਚਨ ਸ਼ਕਤੀ ਨੂੰ ਸਹੀ ਰੱਖਣ ਤੋਂ ਇਲਾਵਾ ਮੋਟਾਪਾ ਰੋਕਣ ਵਿਚ ਵੀ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਆਦਿ ਨੂੰ ਵੀ ਸਹੀ ਕਰਦੇ ਹਨ। ਪਪੀਤੇ ਦੇ ਬੀਜ ਦਿਲ ਦੇ ਮਰੀਜਾਂ ਲਈ ਕਾਫੀ ਫ਼ਾਇਦੇਮੰਦ ਹੁੰਦੇ ਹਨ।

ਪੇਟ ਨੂੰ ਹੇਲਦੀ ਰੱਖਣ ਵਿਚ ਮਿਲਦੀ ਹੈ ਮਦਦ- ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਦਾ ਸੇਵਨ ਕਰਨ ਨਾਲ ਪੇਟ ਵਿਚ ਬੈਕਟੀਰੀਆ ਖਤਮ ਹੋ ਜਾਂਦੇ ਹਨ ਅਤੇ ਇਸ ਦੇ ਨਾਲ ਪੇਟ ਸਾਫ਼ ਰਹਿੰਦਾ ਹੈ।
ਦਰਦ ਘੱਟ ਕਰਦੇ ਹਨ ਪਪੀਤੇ ਦੇ ਬੀਜ- ਇਹ ਵੀ ਕਿਹਾ ਜਾਂਦਾ ਹੈ ਕਿ ਪਪੀਤੇ ਦੇ ਬੀਜਾਂ ਦੇ ਸੇਵਨ ਨਾਲ ਮਾਸਪੇਸ਼ੀਆਂ ਦਾ ਦਰਦ ਵੀ ਘੱਟ ਕਰਨ ਵਿਚ ਮਦਦ ਮਿਲਦੀ ਹੈ।

ਕੋਲੈਸਟਰੋਲ ਦੇ ਲੇਵਲ ਨੂੰ ਘੱਟ ਕਰਨਾ-  ਪਪੀਤੇ ਦੇ ਬੀਜਾਂ ਵਿਚ ਕਾਫੀ ਮਾਤਰਾ ਵਿਚ ਮੋਨੋਅਨਸੈਚੁਰੇਟਡ ਫੈਟੀ ਐਸਿਡ ਹੁੰਦੇ ਹਨ, ਜਿਸ ਵਿਚ ਜ਼ਿਆਦਾ ਔਲੇਕ ਐਸਿਡ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਇਹ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ।

ਕਿਵੇਂ ਖਾਣੇ ਚਾਹੀਦੇ ਹਨ ਪਪੀਤੇ ਦੇ ਬੀਜ
ਜ਼ਿਆਦਾਤਰ ਪਪੀਤੇ ਦੇ ਬੀਜ ਕੌੜੇ ਹੁੰਦੇ ਹਨ ਅਤੇ ਇਸ ਲਈ ਲੋਕ ਇਹਨਾਂ ਦਾ ਸੇਵਨ ਨਹੀਂ ਕਰਦੇ। ਪਰ ਪਪੀਤੇ ਦੇ ਬੀਜਾਂ ਦਾ ਪਾਊਡਰ ਬਣਾ ਕੇ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਮਠਿਆਈ, ਜੂਸ ਆਦਿ ਵਿਚ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।