ਦਿਲ ਅਤੇ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ ਗਿਟਾਰ ਵਜਾਉਣਾ
ਭੱਜਦੌੜ ਭਰੀ ਜ਼ਿਦਗੀ ਦੇ ਚਲਦੇ ਲੋਕ ਮਾਨਸਿਕ ਤੌਰ 'ਤੇ ਇੰਨਾ ਥੱਕ ਜਾਂਦੇ ਹਨ ਕਿ ਉਨ੍ਹਾਂ ਦੇ ਕੋਲ ਆਪਣੇ ਆਪ ਲਈ ਵੀ ਸਮਾਂ ਨਹੀਂ ਰਹਿੰਦਾ ਹੈ।
ਨਵੀਂ ਦਿੱਲੀ : ਭੱਜਦੌੜ ਭਰੀ ਜ਼ਿਦਗੀ ਦੇ ਚਲਦੇ ਲੋਕ ਮਾਨਸਿਕ ਤੌਰ 'ਤੇ ਇੰਨਾ ਥੱਕ ਜਾਂਦੇ ਹਨ ਕਿ ਉਨ੍ਹਾਂ ਦੇ ਕੋਲ ਆਪਣੇ ਆਪ ਲਈ ਵੀ ਸਮਾਂ ਨਹੀਂ ਰਹਿੰਦਾ ਹੈ। ਦਫ਼ਤਰ ਅਤੇ ਘਰ 'ਚ ਵਿੱਚ ਤਾਲਮੇਲ ਬਣਾਉਣ ਵਿੱਚ ਵਿਅਕਤੀ ਜ਼ਿਆਦਾਤਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ। ਮਾਨਸਿਕ ਦਬਾਅ ਆਮ ਜੀਵਨ ਵਿੱਚ ਚੱਲਣ ਵਾਲੀ ਇੱਕ ਅਜਿਹੀ ਸਮੱਸਿਆ ਹੈ ਜਿਸਦੇ ਨਾਲ ਨਾ ਹੀ ਤੁਸੀ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦੇ ਹਨ।
ਸੰਗੀਤ ਇਨਸਾਨ ਦੀ ਰੂਹ ਦੀ ਖੁਰਾਕ ਹੁੰਦਾ ਹੈ ਤੇ ਇਹ ਸ਼ਰੀਰ ਨੂੰ ਹੀ ਨਹੀਂ ਬਲਕਿ ਮਨ ਨੂੰ ਵੀ ਸੰਤੁਸ਼ਟੀ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਗੀਤ ਸੁਣਨ ਦੇ ਇੰਨੇ ਫਾਇਦੇ ਹਨ ਕਿ ਇਹ ਆਪਣੇ ਆਪ ਵਿੱਚ ਇੱਕ ਜਾਦੂ ਹੈ। ਪਰ ਜੇਕਰ ਗੱਲ ਕਰੀਏ ਸੰਗੀਤਕ ਯੰਤਰਾਂ ਨੂੰ ਵਜਾਉਣ ਦੀ ਤਾਂ ਇਨ੍ਹਾਂ ਦੇ ਫਾਇਦੇ ਇਸ ਤੋਂ ਵੀ ਵਧੇਰੇ ਹਨ। ਇਨ੍ਹਾਂ ਵਿੱਚੋਂ ਜੇਕਰ ਗੱਲ ਕਰੀਏ ਗਿਟਾਰ ਦੀ ਤਾਂ ਇਹ ਸਾਡੇ ਦਿਲ ਅਤੇ ਦਿਮਾਗ ਲਈ ਬੜਾ ਹੀ ਫਾਇਦੇਮੰਦ ਸਾਬਤ ਹੁੰਦਾ ਹੈ।
ਦਿਲ ਨੂੰ ਤੰਦਰੁਸਤ ਰੱਖਦਾ ਹੈ ਗਿਟਾਰ
ਗਿਟਾਰ ਵਜਾਉਣਾ ਜਿੱਥੇ ਸਾਡਾ ਮੰਨੋਰੰਜਨ ਕਰਦਾ ਹੈ ਉੱਥੇ ਹੀ ਇਹ ਦਿਲ ਨੂੰ ਸਿਹਤਮੰਦ ਅਤੇ ਅਰਾਮਦੇਹ ਵੀ ਰੱਖਦਾ ਹੈ। ਇਹ ਗੱਲ ਕੋਈ ਹਵਾ ਵਿੱਚ ਹੀ ਨਹੀਂ ਕਹੀ ਜਾ ਰਹੀ ਬਲਕਿ ਇਹ ਕਹਿਣਾ ਹੈ ਇੱਕ ਰਿਸਰਚ ਟੀਮ ਦਾ। ਦਰਅਸਲ ਇਸ ਟੀਮ ਵੱਲੋਂ ਇੱਕ ਅਧਿਐਨ ਕੀਤਾ ਗਿਆ ਸੀ ਜਿਸ ਵਿੱਚ ਪਤਾ ਲੱਗਿਆ ਕਿ 100 ਮਿੰਟ ਤੱਕ ਗਿਟਾਰ ਵਜਾਉਣ ਵਾਲੇ ਲੋਕਾਂ ਦੇ ਬਲੱਡ ਪ੍ਰੈਸ਼ਰ ਵਿੱਚ ਕਮੀ ਪਾਈ ਗਈ ਅਤੇ ਦਿਲ ਦੀ ਗਤੀ ਵੀ ਦੂਜਿਆਂ ਦੇ ਮੁਕਾਬਲੇ ਘੱਟ ਸੀ।
ਤਣਾਅ ਵਿੱਚ ਕਮੀ ਆਉਂਦੀ ਹੈ
ਜਦੋਂ ਕੋਈ ਵਿਅਕਤੀ ਸੰਗੀਤ ਵਜਾਉਂਦਾ ਹੈ ਤਾਂ ਉਹ ਮਨ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਲਗਭਗ ਭੁੱਲ ਜਾਂਦਾ ਹੈ। ਜੇਕਰ ਗੱਲ ਕਰੀਏ ਗਿਟਾਰ ਦੀ ਤਾਂ ਇਸ ਨੂੰ ਵਜਾ ਕੇ ਮਨੁੱਖ ਆਪਣੇ ਤਣਾਅ ਨੂੰ ਦੂਰ ਕਰਦਾ ਹੈ। ਇੱਥੇ ਹੀ ਬੱਸ ਨਹੀਂ ਗਿਟਾਰ ਵਜਾਉਣ ਨਾਲ ਮਨੁੱਖ ਦੀ ਯਾਦਸ਼ਕਤੀ ਵੀ ਤੇਜ਼ ਹੁੰਦੀ ਹੈ ਅਤੇ ਉਸ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।