ਸਰਦੀ ਜ਼ੁਕਾਮ ਤੋਂ ਬਚਣ ਦੇ ਘਰੇਲੂ ਉਪਾਅ
ਮੌਸਮ ਬਦਲਦੇ ਹੀ ਸਰਦੀ ਦੇ ਮੌਸਮ ਵਿਚ ਜ਼ੁਕਾਮ, ਖੰਘ ਆਦਿ ਦੀਆਂ ਛੋਟੀਆਂ -ਛੋਟੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋਣਾ ਆਮ ਗੱਲ ਹੈ। ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ...
ਮੌਸਮ ਬਦਲਦੇ ਹੀ ਸਰਦੀ ਦੇ ਮੌਸਮ ਵਿਚ ਜ਼ੁਕਾਮ, ਖੰਘ ਆਦਿ ਦੀਆਂ ਛੋਟੀਆਂ -ਛੋਟੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋਣਾ ਆਮ ਗੱਲ ਹੈ। ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਸੱਭ ਨੂੰ ਹੋ ਜਾਂਦੀਆਂ ਹਨ। ਬੱਚਿਆਂ ਦੀ ਚਮੜੀ ਕਾਫੀ ਨਾਜ਼ੁਕ ਹੁੰਦੀ ਹੈ ਜੋ ਦੂਸ਼ਿਤ ਹਵਾ ਜਾਂ ਕਿਸੇ ਇਨਫੈਕਸ਼ਨ ਦੀ ਵਜ੍ਹਾ ਨਾਲ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ। ਇਸ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਂ-ਬਾਪ ਕਈ ਦਵਾਈਆਂ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਦਿੱਖਦਾ। ਅਜਿਹੇ ਵਿਚ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਬੱਚਿਆਂ ਨੂੰ ਸਰਦੀ ਜੁਕਾਮ ਤੋਂ ਬਚ ਸਕਦੇ ਹੋ।
ਨਿੰਬੂ - ਇਕ ਕੜਾਈ ਵਿਚ 4 ਨਿੰਬੂ ਦੇ ਰਸ ਅਤੇ ਉਸ ਦੇ ਛਿਲਕੇ ਪਾ ਲਓ। ਫਿਰ ਇਸ ਵਿਚ 1 ਚਮਚ ਅਦਰਕ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ 10 ਮਿੰਟ ਲਈ ਕਾੜ ਲਓ। ਫਿਰ ਇਸ ਮਿਸ਼ਰਣ ਨੂੰ ਛਾਣ ਕੇ ਵੱਖਰਾ ਕਰ ਲਓ। ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਦਿਨ ਵਿਚ 2-3 ਵਾਰ ਪੀਣ ਲਈ ਦਿਓ।
ਸ਼ਹਿਦ - ਜੇ ਬੱਚਾ 1 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਛੋਟੀ ਉਮਰ ਦਾ ਹੈ ਤਾਂ ਇਕ ਚਮਚ ਨਿੰਬੂ ਦੇ ਰਸ ਵਿਚ 2 ਚਮਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ 2-3 ਘੰਟੇ ਦੇ ਫਰਕ ਨਾਲ ਪਿਲਾਓ। ਇਸ ਨਾਲ ਬੱਚਿਆਂ ਨੂੰ ਸੁੱਕੀ ਖਾਂਸੀ ਅਤੇ ਛਾਤੀ ਵਿਚ ਦਰਦ ਤੋਂ ਰਾਹਤ ਮਿਲੇਗੀ।
ਅਦਰਕ - 6 ਕੱਪ ਪਾਣੀ ਵਿਚ ਅੱਧਾ ਕੱਪ ਬਾਰੀਕ ਕੱਟਿਆ ਹੋਇਆ ਅਦਰਕ ਅਤੇ ਦਾਲਚੀਨੀ ਦੇ 2 ਛੋਟੇ ਟੁੱਕੜਿਆਂ ਨੂੰ 20 ਮਿੰਟ ਤੱਕ ਘੱਟ ਗੈਸ 'ਤੇ ਪਕਾਓ। ਫਿਰ ਇਸ ਨੂੰ ਛਾਣ ਲਓ। ਇਸ ਕਾੜੇ ਨਾਲ ਬੱਚਿਆਂ ਨੂੰ ਬਰਾਬਰ ਮਾਤਰਾ ਵਿਚ ਗਰਮ-ਪਾਣੀ ਮਿਲਾ ਕੇ ਪਿਲਾਓ।
ਦੇਸੀ ਘਿਉ ਨੂੰ ਗਰਮ ਕਰਦੇ ਨੱਕ ਵਿਚ ਪਾਉਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਕਫ਼ ਅਤੇ ਖੰਘ ਵਿਚ ਭੁੰਨਿਆ ਅਮਰੂਦ ਖਾਣ ਨਾਲ ਅਰਾਮ ਮਿਲਦਾ ਹੈ। 3.30 ਗ੍ਰਾਮ ਪੁਰਾਣਾ ਗੁੜ, 60 ਗ੍ਰਾਮ ਦਹੀ 6 ਗ੍ਰਾਮ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਸਵੇਰ-ਸ਼ਾਮ ਭੋਜਨ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਖਾਣ ਨਾਲ ਕੁੱਝ ਦਿਨਾਂ ਤੱਕ ਸੇਵਨ ਕਰਨ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ।
ਸ਼ਹਿਦ ਅਦਰਕ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਖ਼ਾਸੀ ਦੂਰ ਹੋ ਜਾਦੀ ਹੈ। ਪ੍ਰਤੀ ਦਿਨ ਭੋਜਨ ਤੋਂ ਬਾਅਦ ਭੁੰਨੀ ਹੋਈ ਸੋਫ਼ ਡੇਢ ਚਮਚ ਦੀ ਮਾਤਰਾ ਵਿਚ ਪਾਣੀ ਦੇ ਨਾਲ ਖਾ ਕੇ ਉਪਰੋਂ ਗਰਮ ਦੁੱਧ ਪੀਣ ਨਾਲ ਵੀ ਜ਼ੁਕਾਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਜ਼ੁਕਾਮ ਠੀਕ ਕਰਨ ਲਈ ਗਰਮਾ ਗਰਮ ਛੋਲਿਆ ਨੂੰ ਸੁੰਘਣ ਨਾਲ ਵੀ ਅਰਾਮ ਮਿਲਦਾ ਹੈ। ਸਰੋਂ ਦੇ ਤੇਲ ਨੂੰ ਕੋਸਾ ਕਰਕੇ ਛਾਤੀ ਤੇ ਪੈਰਾਂ ਦੇ ਦੋਵੇਂ ਤਲੀਆ ਅਤੇ ਨੱਕ ਦੇ ਚਾਰੋਂ ਪਾਸੇ ਲਗਾਉਣ ਨਾਲ ਵੀ ਜ਼ੁਕਾਮ ਦੂਰ ਹੋ ਜਾਂਦਾ ਹੈ। ਗਲਾ ਸੁੱਕਣ ਦੀ ਸ਼ਿਕਾਇਤ ਹੋਵੇ ਤਾਂ ਛੁਹਾਰੇ ਦੀ ਗੁਠਲੀ ਨੂੰ ਮੂੰਹ ਵਿਚ ਰੱਖ ਕੇ ਚੂਸਣ ਨਾਲ ਲਾਭ ਹੁੰਦਾ ਹੈ।