ਕੋਰੋਨਾ ਵਾਇਰਸ : ਦੁਨੀਆ ਭਰ 'ਚ 86 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ

ਏਜੰਸੀ

ਜੀਵਨ ਜਾਚ, ਸਿਹਤ

ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਫੈਲਦਾ ਜਾ ਰਿਹਾ ਹੈ।

Photo

ਬੀਜਿੰਗ: ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਫੈਲਦਾ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨਾਲ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 3,000 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ 86,000 ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ।

ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਇਸ ਛੂਤ ਦੀ ਬੀਮਾਰੀ ਨੂੰ ਕੋਵਿਡ-19 ਨਾਮ ਦਿਤਾ ਹੈ। ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਐਤਵਾਰ ਨੂੰ ਇਥੇ ਮ੍ਰਿਤਕਾਂ ਦੀ ਗਿਣਤੀ 2,870 ਹੋ ਗਈ ਹੈ। ਸਨਿਚਰਵਾਰ ਨੂੰ ਹੋਰ 35 ਲੋਕਾਂ ਦੀ ਮੌਤ ਹੋਣ ਨਾਲ ਗਿਣਤੀ ਵਧ ਗਈ ਹੈ।

ਰਾਸ਼ਟਰੀ ਸਿਹਤ ਵਿਭਾਗ ਨੇ 573 ਪੀੜਤਾਂ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਚੀਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 79,824 ਹੋ ਚੁੱਕੀ ਹੈ। ਉੱਥੇ ਹੀ ਦਖਣੀ ਕੋਰੀਆ ਨੇ ਐਤਵਾਰ ਨੂੰ ਜਾਣਕਾਰੀ ਦਿਤੀ ਕਿ ਇਥੇ ਹੋਰ 376 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਦੇਸ਼ 'ਚ ਪੀੜਤਾਂ ਦੀ ਗਿਣਤੀ 3,526 ਹੋ ਗਈ ਹੈ।

ਸਿਹਤ ਵਿਭਾਗਾਂ ਦੇ ਮੁਤਾਬਕ ਤਾਜ਼ਾ ਅੰਕੜੇ ਇਸ ਤਰ੍ਹਾਂ ਹਨ

ਚੀਨ : 79,824 ਮਾਮਲੇ, 2,870 ਮੌਤਾਂ, ਹਾਂਗਕਾਂਗ : 94 ਮਾਮਲੇ, 2 ਮੌਤਾਂ, ਮਕਾਊ : 10 ਮਾਮਲੇ, ਦਖਣੀ ਕੋਰੀਆ : 3,526 ਮਾਮਲੇ, 17 ਮੌਤਾਂ, ਇਟਲੀ : 1,128 ਮਾਮਲੇ, 29 ਮੌਤਾਂ, ਜਾਪਾਨ : ਡਾਇੰਮਡ ਪ੍ਰਿੰਸੈੱਸ ਜਹਾਜ਼ ਵਿਚ ਸਵਾਰ 705 ਲੋਕਾਂ ਸਮੇਤ 947 ਮਾਮਲੇ, 12 ਮੌਤਾਂ, ਈਰਾਨ : 593 ਮਾਮਲੇ, 43 ਮੌਤਾਂ, ਸਿੰਗਾਪੁਰ : 102 ਮਾਮਲੇ, ਫਰਾਂਸ : 100 ਮਾਮਲੇ, 2 ਮੌਤਾਂ, ਜਰਮਨੀ : 66 ਮਾਮਲੇ, ਅਮਰੀਕਾ : 62 ਮਾਮਲੇ, 1 ਮੌਤ, ਸਪੇਨ : 46 ਮਾਮਲੇ।

ਕੁਵੈਤ : 45 ਮਾਮਲੇ, ਥਾਈਲੈਂਡ : 42 ਮਾਮਲੇ, 1 ਮੌਤ, ਤਾਈਵਾਨ : 39 ਮਾਮਲੇ, 1 ਮੌਤ, ਬਹਿਰੀਨ : 38 ਮਾਮਲੇ, ਮਲੇਸ਼ੀਆ : 24 ਮਾਮਲੇ, ਆਸਟ੍ਰੇਲੀਆ : 23 ਮਾਮਲੇ, ਬ੍ਰਿਟੇਨ : 23 ਮਾਮਲੇ, 1 ਮੌਤ, ਕੈਨੇਡਾ : 20 ਮਾਮਲੇ, ਸੰਯੁਕਤ ਅਰਬ ਅਮੀਰਾਤ : 19 ਮਾਮਲੇ, ਵੀਅਤਨਾਮ : 16 ਮਾਮਲੇ, ਨਾਰਵੇ : 15 ਮਾਮਲੇ ਸਵੀਡਨ : 13 ਮਾਮਲੇ, ਸਵਿਟਜ਼ਰਲੈਂਡ : 10 ਮਾਮਲੇ।

ਲੇਬਨਾਨ : 7 ਮਾਮਲੇ, ਨੀਦਰਲੈਂਡ : 7 ਮਾਮਲੇ, ਕ੍ਰੋਏਸ਼ੀਆ :  6 ਮਾਮਲੇ, ਓਮਾਨ : 6 ਮਾਮਲੇ, ਆਸਟ੍ਰੀਆ : 5 ਮਾਮਲੇ, ਇਜ਼ਰਾਈਲ : 5 ਮਾਮਲੇ, ਰੂਸ : 5 ਮਾਮਲੇ, ਯੂਨਾਨ : 4 ਮਾਮਲੇ, ਮੈਕਸੀਕੋ : 4 ਮਾਮਲੇ, ਪਾਕਿਸਤਾਨ : 4 ਮਾਮਲੇ, ਫਿਨਲੈਂਡ : 3 ਮਾਮਲੇ, ਭਾਰਤ : 3 ਮਾਮਲੇ, ਫਿਲਪੀਨ : 3 ਮਾਮਲੇ, 1 ਮੌਤ, ਰੋਮਾਨੀਆ : 3 ਮਾਮਲੇ, ਬ੍ਰਾਜ਼ੀਲ : 2 ਮਾਮਲੇ, ਡੈਨਮਾਰਕ : 2 ਮਾਮਲੇ,ਜਾਰਜੀਆ : 2 ਮਾਮਲੇ, ਅਲਜੀਰੀਆ : 1 ਮਾਮਲਾ, ਅਫਗਾਨਿਸਤਾਨ : 1 ਮਾਮਲਾ, ਅਜਰਬੈਜ਼ਾਨ : 1 ਮਾਮਲਾ, ਬੇਲਾਰੂਸ : 1 ਮਾਮਲਾ।

ਬੈਲਜੀਅਮ : 1 ਮਾਮਲਾ, ਕੰਬੋਡੀਆ : 1 ਮਾਮਲਾ, ਇਕਵਾਡੋਰ : 1 ਮਾਮਲਾ, ਮਿਸਰ : 1 ਮਾਮਲਾ, ਐਸਟੋਨੀਆ : 1 ਮਾਮਲਾ, ਆਈਸਲੈਂਡ : 1 ਮਾਮਲਾ, ਆਇਰਲੈਂਡ : 1 ਮਾਮਲਾ, ਲਿਥੁਆਨੀਆ : 1 ਮਾਮਲਾ, ਮੋਨਾਕੋ : 1 ਮਾਮਲਾ. ਨੇਪਾਲ : 1 ਮਾਮਲਾ, ਨਿਊਜ਼ੀਲੈਂਡ : 1 ਮਾਮਲਾ, ਨਾਈਜੀਰੀਆ : 1 ਮਾਮਲਾ, ਨੌਰਥ ਮਕਦੂਨੀਆ : 1 ਮਾਮਲਾ, ਕਤਰ : 1 ਮਾਮਲਾ, ਸੈਨ ਮਾਰਿਨੋ : 1 ਮਾਮਲਾ, ਸ਼੍ਰੀਲੰਕਾ : 1 ਮਾਮਲਾ।